ਐਂਟਰਟੇਨਮੈਂਟ ਡੈਸਕ : 96ਵੇਂ ਅਕੈਡਮੀ ਐਵਾਰਡਸ ਨੇ ਜੇਤੂਆਂ ਦੇ ਨਾਵਾਂ ਦਾ ਐਲਾਨ ਹੋ ਚੁੱਕਿਆ ਹੈ। ਲਾਸ ਏਂਜਲਸ ਦੇ ਡਾਲਬੀ ਥੀਏਟਰ 'ਚ ਹੋਏ ਇਸ ਸਮਾਗਮ 'ਚ ਹਾਲੀਵੁੱਡ ਸਿਤਾਰਿਆਂ ਦਾ ਇਕੱਠ ਦੇਖਣ ਨੂੰ ਮਿਲਿਆ। ਸਿਤਾਰਿਆਂ ਦੇ ਸਟਾਈਲ ਨੇ ਰੈੱਡ ਕਾਰਪੇਟ ਨੂੰ ਹਨ੍ਹੇਰੀ ਲਿਆ ਦਿੱਤੀ। ਕ੍ਰਿਸਟੋਫਰ ਨੋਲਨ ਦੀ ਓਪਨਹਾਈਮਰ ਅਤੇ ਗ੍ਰੇਟਾ ਗਰਵਿਗ ਦੀ ਬਾਰਬੀ ਨੇ ਆਸਕਰ 2024 'ਚ ਧੂਮ ਮਚਾ ਦਿੱਤੀ। ਹਾਲੀਵੁੱਡ ਫ਼ਿਲਮਾਂ ਅਤੇ ਸਿਤਾਰਿਆਂ ਨਾਲ ਭਰੇ ਇਸ ਸਮਾਗਮ ਨੇ ਭਾਰਤੀਆਂ ਦੇ ਚਿਹਰਿਆਂ 'ਤੇ ਉਸ ਸਮੇਂ ਚਮਕ ਲਿਆ ਦਿੱਤੀ ਜਦੋਂ ਫ਼ਿਲਮ 'ਆਰ ਆਰ ਆਰ' ਨੂੰ ਇੱਕ ਵਾਰ ਫਿਰ ਆਸਕਰ 'ਚ ਜਗ੍ਹਾ ਮਿਲੀ।
ਇਹ ਖ਼ਬਰ ਵੀ ਪੜ੍ਹੋ : ਮਾਤਾ ਚਰਨ ਕੌਰ ਹਸਪਤਾਲ 'ਚ ਦਾਖਲ ! ਮੂਸੇਵਾਲਾ ਦੀ ਹਵੇਲੀ 'ਚ ਗੂੰਜਣ ਵਾਲੀਆਂ ਕਿਲਕਾਰੀਆਂ
'ਆਰ ਆਰ ਆਰ' ਨੂੰ ਆਸਕਰ 'ਚ ਮੁੜ ਮਿਲੀ ਥਾਂ
ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ 'ਆਰ ਆਰ ਆਰ' ਨੇ ਪਿਛਲੇ ਸਾਲ ਆਸਕਰ 'ਚ ਧਮਾਲ ਮਚਾ ਦਿੱਤੀ ਸੀ। ਫ਼ਿਲਮ ਦੇ ਗੀਤ 'ਨਾਟੂ ਨਾਟੂ' ਨੂੰ ਨਾ ਸਿਰਫ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਸਗੋਂ ਇਸ ਗੀਤ ਨੂੰ ਸਟੇਜ 'ਤੇ ਵੀ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਇਕ ਵਾਰ ਫਿਰ 'ਆਰ ਆਰ ਆਰ' ਨੇ ਆਸਕਰ ਦੇ ਮੰਚ 'ਤੇ ਆਪਣੀ ਜਗ੍ਹਾ ਬਣਾ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਪਹੁੰਚੇ ਖ਼ੂਬਸੂਰਤ ਵਾਦੀਆਂ 'ਚ, ਲੋਕਾਂ ਨਾਲ ਮਿਲ ਪਾਇਆ ਭੰਗੜਾ
'ਨਾਟੂ ਨਾਟੂ' ਨੇ ਦਿਵਾਇਆ ਖ਼ਾਸ ਸਨਮਾਨ
'ਆਰ ਆਰ ਆਰ' ਦੇ ਗੀਤ 'ਨਾਟੂ ਨਟੂ' ਨੂੰ ਆਸਕਰ 2024 'ਚ ਸਕ੍ਰੀਨ 'ਤੇ ਦੋ ਵਾਰ ਦਿਖਾਇਆ ਗਿਆ ਸੀ। ਸਭ ਤੋਂ ਪਹਿਲਾਂ, ਸਟੰਟ ਕੋਆਰਡੀਨੇਟਰ ਨੂੰ ਸ਼ਰਧਾਂਜਲੀ ਦਿੰਦੇ ਹੋਏ, ਗੀਤ ਦਾ ਇੱਕ ਸੀਨ ਸਕ੍ਰੀਨ 'ਤੇ ਦਿਖਾਇਆ ਗਿਆ, ਜਿਸ 'ਚ ਰਾਮ ਚਰਨ ਅਤੇ ਜੂਨੀਅਰ ਐੱਨ. ਟੀ. ਆਰ. ਹੁੱਕ ਸਟੈਪ ਕਰ ਰਹੇ ਸਨ।
ਇਸ ਦੇ ਨਾਲ ਹੀ ਸਰਵੋਤਮ ਗੀਤ ਦੇ ਐਵਾਰਡ ਦੀ ਘੋਸ਼ਣਾ ਦੌਰਾਨ ਗੀਤ 'ਨਾਟੂ ਨਾਟੂ' ਨੂੰ ਦੂਜੀ ਵਾਰ ਦਿਖਾਇਆ ਗਿਆ। ਆਸਕਰ 2024 ਤੋਂ 'ਨਾਟੂ ਨਾਟੂ' ਦੀਆਂ ਇਹ ਝਲਕੀਆਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਸ਼ਰਮਨਾਕ! ਐਲਵਿਸ਼ ਯਾਦਵ ਨੇ ਗੈਂਗ ਨਾਲ ਮਿਲ ਕੇ ਇਸ ਯੂਟਿਊਬਰ ਦੀ ਕੀਤੀ ਕੁੱਟਮਾਰ, ਐੱਫ. ਆਈ. ਆਰ. ਹੋਈ ਦਰਜ
ਆਸਕਰ ਨੇ ਨਿਤਿਨ ਦੇਸਾਈ ਨੂੰ ਦਿੱਤੀ ਸ਼ਰਧਾਂਜਲੀ
ਆਸਕਰ 2024 'ਚ ਭਾਰਤੀ ਕਲਾ ਨਿਰਦੇਸ਼ਕ ਨਿਤਿਨ ਦੇਸਾਈ ਨੂੰ ਸ਼ਰਧਾਂਜਲੀ ਦਿੱਤੀ ਗਈ। ਇਕ ਵਿਸ਼ੇਸ਼ ਸੈਗਮੈਂਟ ਦੌਰਾਨ ਦੁਨੀਆ ਭਰ ਦੇ ਫ਼ਿਲਮ ਕਲਾਕਾਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਯਾਦ ਕੀਤਾ ਗਿਆ। ਨਿਤਿਨ ਦੇਸਾਈ ਤੋਂ ਇਲਾਵਾ ਫਰੈਂਡਜ਼ ਸਟਾਰ ਮੈਥਿਊ ਪੇਰੀ, ਟੀਨਾ ਟਰਨਰ, ਅਭਿਨੇਤਾ ਰਿਆਨ ਓਨੀਲ, ਸੰਗੀਤ ਨਿਰਦੇਸ਼ਕ ਰਿਚਰਡ ਲੁਈਸ, ਅਭਿਨੇਤਰੀ ਗਲੈਂਡਾ ਜੈਕਸਨ, ਹੈਰੀ ਬੇਲਾਫੋਂਟੇ, ਪੀ-ਵੀ ਹਰਮਨ, ਅਭਿਨੇਤਾ ਪਾਲ ਰਿਊਬੈਂਸ, ਸੰਗੀਤਕਾਰ ਬਿਲ ਲੀ, ਚਿਟਾ ਰਿਵੇਰਾ, ਮੇਲਿੰਡਾ ਡਿਲਨ, ਨੌਰਮਨ ਜੇਵਿਸਨ, ਪਾਈਪਰ ਲੌਰੀ, ਜੂਲੀਅਨ ਸੈਂਡਸ, ਕਾਰਲ ਵੇਦਰਜ਼, ਟਰੀਟ ਵਿਲੀਅਮਜ਼, ਬਰਟ ਯੰਗ ਵੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
CRPF ਤੇ ਪੁਲਸ ਜਵਾਨਾਂ ਦੀ ਮੌਜੂਦਗੀ ’ਚ ਲਾਂਚ ਹੋਵੇਗਾ ‘ਬਸਤਰ : ਦਿ ਨਕਸਲ ਸਟੋਰੀ’ ਦਾ ਪਹਿਲਾ ਗਾਣਾ
NEXT STORY