ਪਟਨਾ : ਬਿਹਾਰ ਪੁਲਸ ਦੇ ਮਦ ਨਿਸ਼ੇਧ ਵਿਭਾਗ (Bihar Police Prohibition Department) ਦੀ ਭਰਤੀ ਪ੍ਰੀਖਿਆ ਦੇਣ ਜਾ ਰਹੇ ਹਜ਼ਾਰਾਂ ਉਮੀਦਵਾਰਾਂ ਨੇ ਟ੍ਰੇਨਾਂ ਦੀ ਘਾਟ ਅਤੇ ਉਹਨਾਂ ਦੇ ਦੇਰੀ ਨਾਲ ਪਹੁੰਚਣ ਕਾਰਨ ਅੱਜ ਪਾਟਲੀਪੁੱਤਰ ਸਟੇਸ਼ਨ 'ਤੇ ਜੰਮ ਕੇ ਹੰਗਾਮਾ ਕੀਤਾ। ਇਸ ਦੌਰਾਨ ਗੁੱਸੇ ਵਿੱਚ ਆਏ ਉਮੀਦਵਾਰਾਂ ਨੇ ਨਾ ਸਿਰਫ਼ ਰੇਲਵੇ ਟ੍ਰੈਕ ਜਾਮ ਕੀਤੇ, ਸਗੋਂ 'ਐਗਜ਼ਾਮ ਸਪੈਸ਼ਲ' ਟ੍ਰੇਨ ਵਿੱਚ ਭੰਨਤੋੜ ਵੀ ਕੀਤੀ ਅਤੇ ਪੁਲਸ 'ਤੇ ਭਾਰੀ ਪੱਥਰਬਾਜ਼ੀ ਵੀ ਕੀਤੀ।
ਪੁਲਸ ਨੇ ਕੀਤੀ ਹਵਾਈ ਫਾਇਰਿੰਗ
ਸਥਿਤੀ ਉਦੋਂ ਬੇਕਾਬੂ ਹੋ ਗਈ, ਜਦੋਂ ਹਜ਼ਾਰਾਂ ਦੀ ਭੀੜ ਨੇ ਰੇਲਵੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਟ੍ਰੇਨਾਂ ਨੂੰ ਰੋਕ ਲਿਆ। ਹਾਲਾਤ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪਹੁੰਚੀ ਪੁਲਸ ਨੂੰ ਤਿੰਨ ਰਾਊਂਡ ਹਵਾਈ ਫਾਇਰ ਕਰਨੇ ਪਏ। ਇਸ ਹਿੰਸਕ ਝੜਪ ਵਿੱਚ ਆਈ. ਜੀ. (IG) ਜਿਤੇਂਦਰ ਰਾਣਾ ਅਤੇ ਰੂਪਸਪੁਰ ਥਾਣਾ ਇੰਚਾਰਜ ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।
ਕਿਉਂ ਭੜਕੇ ਪ੍ਰੀਖਿਆਰਥੀ?
ਜਾਣਕਾਰੀ ਅਨੁਸਾਰ, ਇਹ ਪ੍ਰੀਖਿਆ ਦੋ ਪਾਲੀਆਂ ਵਿੱਚ ਹੋਣੀ ਸੀ, ਜਿਸ ਲਈ ਉਮੀਦਵਾਰ ਰਾਤ ਤੋਂ ਹੀ ਸਟੇਸ਼ਨ 'ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਸਟੇਸ਼ਨ 'ਤੇ ਲੋੜੀਂਦੀਆਂ ਟ੍ਰੇਨਾਂ ਨਾ ਹੋਣ ਕਾਰਨ ਪ੍ਰੀਖਿਆਰਥੀਆਂ ਵਿੱਚ ਪ੍ਰੀਖਿਆ ਛੁੱਟ ਜਾਣ ਦਾ ਡਰ ਪੈਦਾ ਹੋ ਗਿਆ, ਜਿਸ ਕਾਰਨ ਉਹਨਾਂ ਦਾ ਗੁੱਸਾ ਫੁੱਟ ਪਿਆ।
ਇਹ ਵੀ ਪੜ੍ਹੋ: ਬਾਬਾ ਬਰਫਾਨੀ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਯਾਤਰੀਆਂ ਦੀ ਜੇਬ 'ਤੇ ਪਏਗਾ ਵਾਧੂ ਬੋਝ
ਰੇਲਵੇ ਵੱਲੋਂ ਵਿਸ਼ੇਸ਼ ਪ੍ਰਬੰਧ
ਘਟਨਾ ਤੋਂ ਬਾਅਦ ਮੌਕੇ 'ਤੇ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਰੇਲਵੇ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਦਿਆਂ ਤੁਰੰਤ ਵਾਧੂ ਸਪੈਸ਼ਲ ਟ੍ਰੇਨਾਂ ਚਲਾਈਆਂ ਹਨ ਤਾਂ ਜੋ ਪ੍ਰੀਖਿਆਰਥੀਆਂ ਨੂੰ ਉਹਨਾਂ ਦੇ ਪ੍ਰੀਖਿਆ ਕੇਂਦਰਾਂ ਤੱਕ ਸਮੇਂ ਸਿਰ ਪਹੁੰਚਾਇਆ ਜਾ ਸਕੇ। ਫਿਲਹਾਲ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਪ੍ਰੀਖਿਆਰਥੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰੀ ਵਿਦਿਆਲਿਆਂ ’ਚ 6ਵੀਂ ਤੇ 9ਵੀਂ ਜਮਾਤ ਵਿਚ ਸੰਸਕ੍ਰਿਤ ਦਾ ਇਕ ਸੈਕਸ਼ਨ ਲਾਜ਼ਮੀ
NEXT STORY