ਵਾਸ਼ਿੰਗਟਨ : ਅਮਰੀਕਾ ਨੇ ਅਲ ਕਾਇਦਾ ਦੇ ਵੱਡੇ ਅੱਤਵਾਦੀ ਮੁਹੰਮਦ ਇਬਰਾਹਿਮ ਜੁਬੈਰ ਨੂੰ ਭਾਰਤ ਨੂੰ ਸੌਂਪ ਦਿੱਤਾ ਹੈ। ਉਸ ਨੂੰ 19 ਮਈ ਨੂੰ ਹੀ ਭਾਰਤ ਲਿਆਇਆ ਗਿਆ ਅਤੇ ਪੰਜਾਬ ਦੇ ਅੰਮ੍ਰਿਤਸਰ ਸਥਿਤ ਇੱਕ ਕੁਆਰੰਟੀਨ ਸੈਂਟਰ 'ਚ ਰੱਖਿਆ ਗਿਆ ਹੈ। ਉਸ ਨੂੰ ਅਮਰੀਕੀ ਅਦਾਲਤ 'ਚ ਅੱਤਵਾਦੀ ਘਟਨਾਵਾਂ 'ਚ ਦੋਸ਼ੀ ਪਾਇਆ ਗਿਆ ਸੀ।
ਹੈਦਰਾਬਾਦ ਦਾ ਨਿਵਾਸੀ ਹੈ ਜੁਬੈਰ
ਹੈਦਰਾਬਾਦ ਦਾ ਰਹਿਣ ਵਾਲਾ ਜੁਬੈਰ ਅਲ ਕਾਇਦਾ ਦੀ ਫਾਇਨੈਂਸਿੰਗ ਦਾ ਕੰਮ ਦੇਖਦਾ ਸੀ। ਜੁਬੈਰ ਨੇ ਹੈਦਰਾਬਾਦ ਤੋਂ ਹੀ ਪੜ੍ਹਾਈ ਕੀਤੀ ਹੈ। ਬਾਅਦ 'ਚ ਉਹ ਅਮਰੀਕਾ ਚਲਾ ਗਿਆ ਅਤੇ ਉਸ ਨੇ ਅਮਰੀਕੀ ਨਾਗਰਿਕਤਾ ਵੀ ਹਾਸਲ ਕਰ ਲਈ। ਬਾਅਦ 'ਚ ਅੱਤਵਾਦੀ ਸੰਗਠਨ ਅਲ ਕਾਇਦਾ 'ਚ ਸ਼ਾਮਿਲ ਹੋ ਗਿਆ ਅਤੇ ਸੰਗਠਨ ਦੇ ਖੂੰਖਾਰ ਅੱਤਵਾਦੀ ਅਲ ਅਵਲਾਕੀ ਦਾ ਸਹਾਇਕ ਬਣ ਗਿਆ। ਅਵਲਾਕੀ ਦਾ ਪੂਰਾ ਨਾਮ ਅਨਵਰ ਨਸੀਰ ਅਲ ਅਵਲਾਕੀ ਹੈ ਜੋ ਯਮਨ ਮੂਲ ਦਾ ਅਮਰੀਕੀ ਨਾਗਰਿਕ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ, ਉਹ ਅਲ ਕਾਇਦਾ 'ਚ ਅੱਤਵਾਦੀਆਂ ਦੀ ਭਰਤੀ ਦੀ ਜ਼ਿੰਮੇਦਾਰੀ ਸੰਭਾਲਦਾ ਹੈ ਅਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ 'ਚ ਮਾਹਿਰ ਹੈ।
ਕੋਰੋਨਾ 'ਤੇ ਕੱਲ ਹੋਵੇਗੀ ਵਿਰੋਧੀ ਧਿਰ ਦੀ ਵੱਡੀ ਬੈਠਕ, ਸੋਨੀਆ-ਉੱਧਵ ਸਮੇਤ 18 ਪਾਰਟੀ ਨੇਤਾ ਹੋਣਗੇ ਸ਼ਾਮਲ
NEXT STORY