ਹੋਸ਼ੰਗਾਬਾਦ— ਫੇਸਬੁੱਕ ਜ਼ਰੀਏ ਦੋਸਤੀ ਅਤੇ ਫਿਰ ਵਿਆਹ ਦੀਆਂ ਗੱਲਾਂ ਹੁਣ ਆਮ ਹੋ ਗਈਆਂ ਹਨ। ਸੱਤ ਸਮੁੰਦਰੋਂ ਪਾਰ ਇਕ-ਦੂਜੇ ਦੇ ਰੀਤੀ-ਰਿਵਾਜਾਂ ਨੂੰ ਅਪਣਾ ਕੇ ਹਮਸਫਰ ਬਣਾਉਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਕੁਝ ਅਜਿਹੀ ਹੀ ਹੈ, ਇਸ ਜੋੜੇ ਦੀ ਕਹਾਣੀ। ਜੀ ਹਾਂ, ਅਮਰੀਕਾ ਦੀ ਕੁੜੀ ਨੇ ਮੱਧ ਪ੍ਰਦੇਸ਼ ਦੇ ਮੁੰਡੇ ਨਾਲ ਵਿਆਹ ਕਰਵਾਇਆ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਅਮਰੀਕਾ ਵਿਚ ਮਨੁੱਖੀ ਵਸੀਲੇ ਵਿਭਾਗ (ਐੱਚ. ਆਰ. ਡੀ.) 'ਚ ਬਤੌਰ ਅਧਿਕਾਰੀ ਜੇਲਿਕਾ ਲਿਜੇਥ (40) ਮੱਧ ਪ੍ਰਦੇਸ਼ ਦੇ ਕਿਸਾਨ ਦੀਪਕ ਰਾਜਪੂਤ (36) ਨਾਲ ਵਿਆਹ ਦੇ ਬੰਧਨ ਵਿਚ ਬੱਝੀ ਹੈ। ਕਿਸਾਨ ਦੀਪਕ ਦੀ ਫੇਸਬੁੱਕ 'ਤੇ ਅਮਰੀਕਾ ਦੀ ਜੇਲਿਕਾ ਲਿਜੇਥ ਨਾਲ ਦੋਸਤੀ ਹੋਈ। 3 ਸਾਲ ਪਹਿਲਾਂ ਦੋਹਾਂ ਦੀ ਦੋਸਤੀ ਹੋਈ ਸੀ। ਇਸ ਤੋਂ ਬਾਅਦ ਦੋਹਾਂ ਦੀ ਵਟਸਐਪ 'ਤੇ ਚੈਟਿੰਗ ਹੋਣ ਲੱਗੀ। ਫਿਰ ਫੋਨ 'ਤੇ ਗੱਲਬਾਤ ਵੀ ਸ਼ੁਰੂ ਹੋ ਗਈ। ਇਸ ਦਰਮਿਆਨ ਇਹ ਦੋਸਤੀ ਪਿਆਰ 'ਚ ਬਦਲ ਗਈ। ਦੀਪਕ ਨੇ ਵਿਆਹ ਦੀ ਇੱਛਾ ਜਤਾਈ ਅਤੇ ਜੇਲਿਕਾ ਨੇ ਸਵੀਕਾਰ ਕਰ ਲਿਆ।
ਜੇਲਿਕਾ ਦੋ ਮਹੀਨੇ ਪਹਿਲਾਂ ਹੀ ਭਾਰਤ ਆਈ। ਹੋਲੀ ਦੇ ਦਿਨ ਦੋਹਾਂ ਨੇ ਚਿੱਤਰਗੁਪਤ ਮੰਦਰ ਵਿਚ ਵਿਆਹ ਕਰਵਾ ਲਿਆ। ਜੇਲਿਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਬਹੁਤ ਪਸੰਦ ਹੈ ਅਤੇ ਇੱਥੋਂ ਦੇ ਰੀਤੀ-ਰਿਵਾਜ ਨਾਲ ਵਿਆਹ ਕਰਨਾ ਚਾਹੁੰਦੀ ਸੀ, ਇਸ ਲਈ ਇੱਥੇ ਆ ਕੇ ਵਿਆਹ ਕਰਵਾਇਆ। ਉਨ੍ਹਾਂ ਨੇ ਆਪਣਾ ਵਿਆਹ ਵੀ ਰਜਿਸਟਰਡ ਕਰਵਾਇਆ ਹੈ। ਦੋਹਾਂ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਖੁਸ਼ ਹਨ। ਓਧਰ ਦੀਪਕ ਨੇ ਦੱਸਿਆ ਕਿ ਉਹ ਇਸ ਵਿਆਹ ਤੋਂ ਖੁਸ਼ ਹੈ। ਉਸ ਨੇ ਦੱਸਿਆ ਕਿ ਉਹ ਬੀਕਾਮ ਕਰ ਚੁੱਕਾ ਹੈ। ਉਹ ਇੰਡੀਅਨ ਆਰਮੀ ਵਿਚ ਟੈਕਨੀਸ਼ੀਅਨ ਵੀ ਰਹਿ ਚੁੱਕਾ ਹੈ।
ਪਾਕਿ 'ਚ 2 ਹਿੰਦੂ ਕੁੜੀਆਂ ਦੇ ਅਗਵਾ ਮਾਮਲੇ 'ਚ ਸੁਸ਼ਮਾ ਸਵਰਾਜ ਨੇ ਮੰਗੀ ਰਿਪੋਰਟ
NEXT STORY