ਇੰਟਰਨੈਸ਼ਨਲ ਡੈਸਕ : ਅਮਰੀਕੀ ਜਲ ਸੈਨਾ ਹੁਣ ਹੋਰਮੁਜ਼ ਜਲਡਮਰੂ ਵਿੱਚ ਚੀਨੀ ਤੇਲ ਟੈਂਕਰਾਂ ਨੂੰ ਰੋਕ ਦੇਵੇਗੀ । ਅਮਰੀਕੀ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਚੀਨ ਹੁਣ ਈਰਾਨ ਤੋਂ ਤੇਲ ਨਹੀਂ ਲੈ ਸਕੇਗਾ। ਅਮਰੀਕੀ ਜਲ ਸੈਨਾ ਵੱਲੋਂ ਹੋਰਮੁਜ਼ ਵਿੱਚ ਚੀਨੀ ਟੈਂਕਰਾਂ ਦੀ ਨਾਕਾਬੰਦੀ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵਧਾ ਸਕਦੀ ਹੈ । ਚੀਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਸਦਾ ਈਰਾਨ ਨਾਲ ਵਪਾਰ ਸਮਝੌਤਾ ਹੈ ਅਤੇ ਕਿਸੇ ਤੀਜੇ ਦੇਸ਼ (ਅਮਰੀਕਾ) ਕਾਰਨ ਤਹਿਰਾਨ ਨਾਲ ਸਬੰਧ ਖਰਾਬ ਨਹੀਂ ਕਰੇਗਾ । ਇਸ ਲਈ, ਅਮਰੀਕੀ ਜਲ ਸੈਨਾ ਵੱਲੋਂ ਚੀਨੀ ਟੈਂਕਰਾਂ ਦੀ ਨਾਕਾਬੰਦੀ ਹੋਰਮੁਜ਼ ਵਿੱਚ ਇੱਕ ਨਵੇਂ ਸੰਘਰਸ਼ ਨੂੰ ਜਨਮ ਦੇ ਸਕਦੀ ਹੈ ।
ਸਕਾਟ ਬੇਸੈਂਟ ਨੇ ਆਪਣੇ ਬਿਆਨ ਵਿੱਚ ਕਿਹਾ,"ਚੀਨੀ ਆਪਣਾ ਤੇਲ ਨਹੀਂ ਲੈ ਸਕਣਗੇ । ਉਹ ਤੇਲ ਤਾਂ ਲੈ ਸਕਦੇ ਹਨ ਪਰ ਉਹ ਈਰਾਨੀ ਤੇਲ ਨਹੀਂ ਲੈ ਸਕਦੇ । ਇਹ ਇਸ ਲਈ ਹੋਣ ਜਾ ਰਿਹਾ ਹੈ ਕਿਉਂਕਿ ਅਮਰੀਕੀ ਜਲ ਸੈਨਾ ਹੋਰਮੁਜ਼ ਜਲਡਮਰੂ ਵਿੱਚ ਈਰਾਨੀ ਤੇਲ ਲੈ ਜਾਣ ਵਾਲੇ ਚੀਨੀ ਟੈਂਕਰਾਂ ਨੂੰ ਰੋਕ ਦੇਵੇਗੀ ।" ਸੋਮਵਾਰ ਤੋਂ ਸ਼ੁਰੂ ਹੋਈ ਹੋਰਮੁਜ਼ ਜਲਡਮਰੂ ਦੀ ਅਮਰੀਕੀ ਨਾਕਾਬੰਦੀ ਦੇ ਪਹਿਲੇ ਦੋ ਦਿਨਾਂ ਵਿੱਚ ਕੋਈ ਵੀ ਚੀਨੀ ਟੈਂਕਰ ਨਹੀਂ ਰੋਕਿਆ ਗਿਆ।
ਐਮਸਟਰਡਮ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ; ਕੁਵੈਤ ਏਅਰਵੇਜ਼ ਦਾ ਜਹਾਜ਼ ਲੈਂਡਿੰਗ ਦੌਰਾਨ ਹੋਇਆ ਅਸੰਤੁਲਿਤ
NEXT STORY