Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 20, 2026

    6:53:46 PM

  • family of deepak  killed in an encounter  comes forward

    ਐਨਕਾਊਂਟਰ 'ਚ ਮਾਰੇ ਗਏ ਦੀਪਕ ਦਾ ਪਰਿਵਾਰ ਆਇਆ...

  • big incident in faridkot

    ਬੰਦੇ ਨੇ ਕਿਰਚ ਮਾਰ ਕੇ ਮਾਰ'ਤੀ ਘਰਵਾਲੀ! 3 ਬੱਚਿਆਂ...

  • migrant worker becomes a millionaire wins 3 crore prize

    ਪੰਜਾਬ: 5 ਵਜੇ ਪਾਈ ਲਾਟਰੀ ਨੇ 6 ਵਜੇ ਮਜ਼ਦੂਰ ਨੂੰ...

  • sgpc member amarjit singh chawla and granthi malkit singh from the panth

    ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗ਼ਰੀਬਾਂ ਦਾ ਪੇਟ ਭਰਦੀਆਂ ਦਿੱਲੀ ਦੀਆਂ ‘ਅਟਲ ਕੈਂਟੀਨਾਂ’

BLOG News Punjabi(ਬਲਾਗ)

ਗ਼ਰੀਬਾਂ ਦਾ ਪੇਟ ਭਰਦੀਆਂ ਦਿੱਲੀ ਦੀਆਂ ‘ਅਟਲ ਕੈਂਟੀਨਾਂ’

  • Edited By Harpreet Singh,
  • Updated: 20 Sep, 2026 05:09 PM
Blog
atal canteens
  • Share
    • Facebook
    • Tumblr
    • Linkedin
    • Twitter
  • Comment

ਅਟਲ ਕੈਂਟੀਨਾਂ ਦਿੱਲੀ ਸਰਕਾਰ ਦੀ ਇਕ ਪਹਿਲ ਹਨ, ਜਿੱਥੇ 5 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਭੋਜਨ ਉਪਲਬਧ ਕਰਵਾਇਆ ਜਾਂਦਾ ਹੈ। ਹਜ਼ਾਰਾਂ ਲੋਕਾਂ ਲਈ ਅਟਲ ਕੈਂਟੀਨਾਂ ਪਕਾਇਆ ਹੋਇਆ ਭੋਜਨ ਹਾਸਲ ਕਰਨ ਦਾ ਇਕ ਨਿਯਮਿਤ ਟਿਕਾਣਾ ਬਣ ਗਈਆਂ ਹਨ, ਜਿਸ ਲਈ ਉਨ੍ਹਾਂ ਨੂੰ ਬਹੁਤ ਘੱਟ ਖ਼ਰਚ ਕਰਨਾ ਪੈਂਦਾ ਹੈ। ਦਸੰਬਰ 2025 ਤੋਂ, ਦਿੱਲੀ ਸਰਕਾਰ ਨੇ ਪੂਰੇ ਸ਼ਹਿਰ ’ਚ 100 ਥਾਵਾਂ ’ਤੇ ਅਟਲ ਕੈਂਟੀਨਾਂ ਸ਼ੁਰੂ ਕੀਤੀਆਂ ਹਨ, ਜੋ ਰੋਜ਼ਾਨਾ ਲੱਗਭਗ 50,000 ਲੋਕਾਂ ਨੂੰ ਭੋਜਨ ਵੰਡਦੀਆਂ ਹਨ। ਹਰੇਕ ਕੈਂਟੀਨ ਦੀ ਰੋਜ਼ਾਨਾ 1000 ਵਿਅਕਤੀਆਂ ਨੂੰ ਭੋਜਨ ਉਪਲਬਧ ਕਰਵਾਉਣ ਦੀ ਸਮਰੱਥਾ ਹੈ, ਜਿਸ ’ਚ ਦੁਪਹਿਰ ਤੇ ਰਾਤ ਦੋਹਾਂ ਦਾ 500-500 ਵਿਅਕਤੀਆਂ ਲਈ ਭੋਜਨ ਸ਼ਾਮਲ ਹੈ।

100 ਕੈਂਟੀਨਾਂ ਦੇ ਸੰਚਾਲਨ ਦਾ ਠੇਕਾ ਟੈਂਡਰ ਪ੍ਰਕਿਰਿਆ ਰਾਹੀਂ 11 ਵੱਖ- ਵੱਖ ਕੰਪਨੀਆਂ ਜਾਂ ਗ਼ੈਰ-ਸਰਕਾਰੀ ਸੰਗਠਨਾਂ ਨੂੰ ਦਿੱਤਾ ਗਿਆ ਹੈ। ਕੰਪਨੀ ਹਰੇਕ ਭੋਜਨ ਲਈ 30 ਰੁਪਏ ਲੈਂਦੀ ਹੈ, ਜਿਸ ’ਚੋਂ ਉਹ ਵਿਅਕਤੀ ਤੋਂ 5 ਰੁਪਏ ਅਤੇ ਸਰਕਾਰ ਤੋਂ 25 ਰੁਪਏ ਵਸੂਲਦੀ ਹੈ।

100 ਕੈਂਟੀਨਾਂ ਨੂੰ 5-5 ਦੇ 20 ਗਰੁੱਪਾਂ ’ਚ ਵੰਡਿਆ ਗਿਆ ਹੈ। ਹਰੇਕ ਗਰੁੱਪ ਦੀਆਂ ਕੈਂਟੀਨਾਂ ਲਈ ਭੋਜਨ ਇਕ ਕੇਂਦਰੀ ਕੈਂਟੀਨ ’ਚ ਪਕਾਇਆ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਵਿਕਰੇਤਾ ਨੂੰ ਉੱਥੋਂ ਕਿਸੇ ਹੋਰ ਨੂੰ ਭੋਜਨ ਦੀ ਸਪਲਾਈ ਕਰਨ ਦੀ ਇਜਾਜ਼ਤ ਨਹੀਂ ਹੈ। ਪਕਾਇਆ ਹੋਇਆ ਭੋਜਨ ਫਿਰ 20-30 ਲੀਟਰ ਦੇ ਸਟੀਲ ਦੇ ਡਰੰਮਾਂ ਜਾਂ ਇੰਸੂਲੇਟਿਡ ਕੈਸਰੋਲ ’ਚ ਕੈਂਟੀਨਾਂ ’ਚ ਵੰਡਿਆ ਜਾਂਦਾ ਹੈ।

ਪਿਛਲੇ ਸਾਲ 25 ਦਸੰਬਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ’ਤੇ ਯੋਜਨਾ ਦੇ ਸ਼ੁਰੂ ਹੋਣ ਦੇ ਮੌਕੇ ’ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਸੀ ਕਿ ਸਰਕਾਰ ਦਾ ਮੰਤਵ ਇਹ ਯਕੀਨੀ ਬਣਾਉਣਾ ਹੈ ਕਿ ਦਿੱਲੀ ’ਚ ਕੋਈ ਵੀ ਭੁੱਖਾ ਨਾ ਰਹੇ। ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ’ਚ ਭਾਰਤ 123 ਦੇਸ਼ਾਂ ’ਚੋਂ 102ਵੇਂ ਨੰਬਰ ’ਤੇ ਹੈ, ਜਿਸ ਦਾ ਸਕੋਰ 25.8 ਹੈ, ਜੋ ਇਸ ਨੂੰ ‘ਗੰਭੀਰ’ ਭੁੱਖ ਦੀ ਸ਼੍ਰੇਣੀ ’ਚ ਰੱਖਦਾ ਹੈ।

ਮੁੱਖ ਮੰਤਰੀ ਰੇਖਾ ਗੁਪਤਾ ਦਾ ਕਹਿਣਾ ਹੈ ਕਿ ਰਿਆਇਤੀ ਖ਼ੁਰਾਕ ਨੈੱਟਵਰਕ ਨੇ 1 ਕਰੋੜ ਵਿਅਕਤੀਆਂ ਨੂੰ ਭੋਜਨ ਪਰੋਸਣ ਦਾ ਅੰਕੜਾ ਪਾਰ ਕਰ ਲਿਆ ਹੈ। ਦਿੱਲੀ ਸਰਕਾਰ ਲਈ ਅਟਲ ਕੈਂਟੀਨਾਂ ਅੰਤਯੋਦਯ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਗਟਾਵਾ ਹਨ। ਦਿੱਲੀ ਦੀ ਪ੍ਰਗਤੀ ਸਭ ਤੋਂ ਦੂਰ-ਦੁਰਾਡੇ ਵਿਅਕਤੀ ਤੱਕ ਪਹੁੰਚਣੀ ਚਾਹੀਦੀ ਹੈ। ਸਰਕਾਰ ਮੈਨਿਊ ’ਚ ਸੁਧਾਰ ਲਈ ਤਿਆਰ ਹੈ ਪਰ ਹਰ ਤਬਦੀਲੀ ਪੋਸ਼ਣ, ਪ੍ਰਮਾਣ, ਸਮਰੱਥਾ ਤੇ ਲੋਕਾਂ ਦੀ ਪਸੰਦ ਦੇ ਆਧਾਰ ’ਤੇ ਕੀਤੀ ਜਾਵੇਗੀ।

ਹਾਲਾਂਕਿ ਬਹੁਤੀਆਂ ਕੈਂਟੀਨਾਂ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਕੋਲ ਹੀ ਬਣੀਆਂ ਹਨ, ਪਰ ਕੁਝ ਹਸਪਤਾਲਾਂ, ਕਾਲਜਾਂ ਅਤੇ ਬੱਸ ਟ੍ਰਮੀਨਲਾਂ ਦੇ ਕੋਲ ਵੀ ਸਥਿਤ ਹਨ, ਜੋ ਵੱਖ-ਵੱਖ ਵਰਗ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਹਨ। ਕੂੜਾ ਚੁੱਕਣ ਵਾਲੇ, ਆਟੋ ਰਿਕਸ਼ਾ ਚਾਲਕ, ਡਿਲਿਵਰੀ ਏਜੰਟ, ਵਿਦਿਆਰਥੀ ਇੱਥੇ ਆਉਂਦੇ ਹਨ।

ਹਰੇਕ ਕੈਂਟੀਨ ’ਚ ਹਰ ਭੋਜਨ ਤੋਂ ਬਾਅਦ ਦਾਲ ਅਤੇ ਸਬਜ਼ੀ ਬਦਲ ਜਾਂਦੀ ਹੈ। ਵਾਰੀ-ਵਾਰੀ ਕਾਲੀ ਦਾਲ, ਮਸਰਾਂ ਦੀ ਦਾਲ, ਛੋਲਿਆਂ ਦੀ ਦਾਲ, ਆਲੂ ਅਤੇ ਆਲੂ-ਟਮਾਟਰ ਪਰੋਸੇ ਜਾਂਦੇ ਹਨ। ਅਟਲ ਕੈਂਟੀਨਾਂ ’ਚ ਲੋਕ ਆਪਣੀਆਂ ਪਲੇਟਾਂ ਮੁੜ ਭਰ ਸਕਦੇ ਹਨ।

‘ਮਾਈਕ੍ਰੋ ਐਜੂਕੇਸ਼ਨ ਐਂਡ ਸੋਸ਼ਲ ਵੈੱਲਫੇਅਰ ਸੋਸਾਇਟੀ’ ਜੋ ਇਕ ਗ਼ੈਰ-ਲਾਭਕਾਰੀ ਸੰਸਥਾ ਹੈ ਅਤੇ 10 ਅਟਲ ਕੈਂਟੀਨਾਂ ਚਲਾਉਂਦੀ ਹੈ, ਦੇ ਸਲਾਹਕਾਰ ਮੁਕੇਸ਼ ਕੁਮਾਰ ਅਗਰਵਾਲ ਕਹਿੰਦੇ ਹਨ ਕਿ ਆਨੰਦ ਵਿਹਾਰ ਵਰਗੀ ਕੈਂਟੀਨ ਲਈ, ਜਿੱਥੇ ਦੁਪਹਿਰ ਨੂੰ ਲੱਗਭਗ 500 ਵਿਅਕਤੀਆਂ ਨੂੰ ਭੋਜਨ ਪਰੋਸਿਆ ਜਾਂਦਾ ਹੈ, ਅਸੀਂ ਲਗਭਗ 125 ਕਿੱਲੋ ਦਾਲ ਅਤੇ ਸਬਜ਼ੀ, 100 ਕਿੱਲੋ ਚੌਲ ਅਤੇ 2,000 ਰੋਟੀਆਂ ਬਣਾਉਂਦੇ ਹਾਂ।

ਉਹ ਕਹਿੰਦੇ ਹਨ ਕਿ ਖਾਣਾ ਬਣਾਉਣ ਵਾਲਿਆਂ ਨੂੰ ਭੁਗਤਾਨ ਕਰਨ ਤੋਂ ਬਾਅਦ ਸਾਨੂੰ ਪ੍ਰਤੀ ਪਲੇਟ ਸ਼ਾਇਦ 50 ਪੈਸੇ ਮਿਲਦੇ ਹਨ ਜਾਂ ਕਦੇ-ਕਦੇ ਲਾਗਤ ਹੀ ਨਿਕਲਦੀ ਹੈ ਪਰ ਅਸੀਂ ਇਕ ਗ਼ੈਰ-ਲਾਭਕਾਰੀ ਸੰਸਥਾ ਹਾਂ ਅਤੇ ਸਾਡਾ ਮੰਤਵ ਭੁੱਖਿਆਂ ਨੂੰ ਭੋਜਨ ਕਰਾਉਣਾ ਅਤੇ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨਾ ਹੈ, ਨਾ ਕਿ ਪੈਸਾ ਕਮਾਉਣਾ।

ਹਰ ਕੈਂਟੀਨ ਲੱਗਭਗ ਇਕੋ ਜਿਹੀ ਹੈ, ਹਰੇਕ ’ਚ 6 ਮੇਜ਼ ਅਤੇ 8 ਸਟੂਲ ਹਨ, ਚਿੱਟੀਆਂ ਟਾਈਲਾਂ ਦਾ ਫ਼ਰਸ਼ ਹੈ ਅਤੇ ਧਾਤੂ ਦੀ ਛੱਤ ਹੈ। ਕੈਂਟੀਨ ਦੇ ਕਰਮਚਾਰੀ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਨੂੰ ਘੱਟੋ-ਘੱਟ ਮਜ਼ਦੂਰੀ ਵੀ ਨਹੀਂ ਮਿਲਦੀ। ਇਕ ਕੈਂਟੀਨ ’ਚ ਖਾਣਾ ਪਰੋਸਣ ਵਾਲੀ 40 ਸਾਲਾ ਔਰਤ ਦਾ ਕਹਿਣਾ ਹੈ ਕਿ ਉਸ ਨੂੰ ਮਹੀਨੇ ’ਚ ਕੇਵਲ 8,500 ਰੁਪਏ ਮਿਲਦੇ ਹਨ। ਠੇਕੇਦਾਰ ਦੀ ਕਾਰਵਾਈ ਦੇ ਡਰੋਂ ਆਪਣੀ ਪਛਾਣ ਗੁਪਤ ਰੱਖਣ ਵਾਲੀ ਔਰਤ ਨੇ ਕਿਹਾ ਕਿ ਅਸੀਂ ਸਵੇਰੇ 10 ਵਜੇ ਆਉਂਦੇ ਹਾਂ ਅਤੇ ਰਾਤ 9 ਵਜੇ ਤੋਂ ਬਾਅਦ ਹੀ ਜਾਂਦੇ ਹਾਂ। ਮਹੀਨੇ ’ਚ ਸਿਰਫ 2 ਦਿਨ ਦੀ ਛੁੱਟੀ ਮਿਲਦੀ ਹੈ। ਸਾਨੂੰ ਜੋ ਤਨਖ਼ਾਹ ਮਿਲਦੀ ਹੈ, ਉਹ ਬਹੁਤ ਘੱਟ ਹੈ ਅਤੇ ਕਿਤੇ ਹੋਰ ਕੰਮ ਕਰਨ ਦਾ ਸਮਾਂ ਵੀ ਨਹੀਂ ਹੈ।

ਹਰ ਕੈਂਟੀਨ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੀ ਮੁੱਖ ਮੰਤਰੀ ਗੁਪਤਾ ਅਤੇ ਵਾਜਪਾਈ ਦੀਆਂ ਤਸਵੀਰਾਂ ਲੱਗੀਆਂ ਹਨ। ਕੈਂਟੀਨ ਦਾ ਨਾਂ ਵਾਜਪਾਈ ਦੇ ਨਾਂ ’ਤੇ ਰੱਖਿਆ ਗਿਆ ਹੈ, ਪਰ ਉਨ੍ਹਾਂ ਦੀ ਤਸਵੀਰ ਤਿੰਨਾਂ ’ਚੋਂ ਸਭ ਤੋਂ ਛੋਟੀ ਹੈ। ਕੈਂਟੀਨਾਂ ਦੇ ਅੰਦਰ ਵੀ ਇਸੇ ਤਰ੍ਹਾਂ ਦੇ ਪੋਸਟਰ ਲੱਗੇ ਹਨ।

ਆਂਧਰਾ ਪ੍ਰਦੇਸ਼ ਦੇ 48 ਸਾਲਾ ਅੱਪੂ ਰਾਓ ਨੇ ਕਿਹਾ ਕਿ ਮੋਦੀ ਹੁਣ ਰਿਆਇਤੀ ਭੋਜਨ ਦੇ ਰਹੇ ਹਨ ਪਰ ਦੱਖਣ ’ਚ ਤਾਂ ਇਹ ਬਹੁਤ ਪਹਿਲਾਂ ਤੋਂ ਦਿੱਤਾ ਜਾ ਰਿਹਾ ਹੈ। ਦਿੱਲੀ ਰਾਸ਼ਟਰੀ ਰਾਜਧਾਨੀ ਹੈ। ਇਹ ਪਹਿਲਾਂ ਇੱਥੇ ਹੋਣਾ ਚਾਹੀਦਾ ਸੀ। ਗੈਸ ਸਿਲੰਡਰ ਦੀ ਕੀਮਤ ਹੁਣ ਬਹੁਤ ਵਧ ਗਈ ਹੈ। ਮੋਦੀ ਅਸਲ ’ਚ ਸਾਡੇ ਕੋਲੋਂ ਇਹ ਖੋਹ ਰਹੇ ਹਨ। ਸਭ ਕੁਝ ਮਹਿੰਗਾ ਹੋ ਗਿਆ ਹੈ।

ਦਿਹਾੜੀ ਮਜ਼ਦੂਰ ਰਾਓ ਦਾ ਕਹਿਣਾ ਹੈ ਕਿ ਮੈਂ ਕੈਂਟੀਨ ’ਚ ਨਿਯਮਿਤ ਰੂਪ ’ਚ ਨਹੀਂ ਆਉਂਦਾ ਕਿਉਂਕਿ ਮੈਨੂੰ ਖਾਣਾ ਪਸੰਦ ਨਹੀਂ ਹੈ। ਸਭ ’ਚ ਆਲੂ ਪਾ ਦਿੰਦੇ ਹਨ ਪਰ ਜਦੋਂ ਕੰਮ ਨਹੀਂ ਮਿਲਦਾ ਤਾਂ ਮੈਂ ਇੱਥੇ ਆ ਜਾਂਦਾ ਹਾਂ। ਦਾਲ ਠੀਕ ਹੁੰਦੀ ਹੈ।

ਦਿੱਲੀ ਤੋਂ ਇਲਾਵਾ ਹੋਰਨਾਂ ਸੂਬਿਆਂ ’ਚ ਵੀ ਜਨਤਕ ਕੈਂਟੀਨਾਂ ’ਚ ਰਿਆਇਤੀ ਭੋਜਨ ਉਪਲਬਧ ਹੈ। ਆਈ. ਆਈ. ਟੀ. ਦਿੱਲੀ ਦੀ ਪ੍ਰੋਫ਼ੈਸਰ ਰੀਤਿਕਾ ਖੇੜਾ ਦਾ ਕਹਿਣਾ ਹੈ ਕਿ ਭਾਰਤ ਦੇ ਲੱਗਭਗ ਇਕ ਦਰਜਨ ਪ੍ਰਮੁੱਖ ਸੂਬੇ ਅਜਿਹਾ ਕਰਦੇ ਹਨ, ਜਿਨ੍ਹਾਂ ’ਚ ਤਾਮਿਲਨਾਡੂ, ਰਾਜਸਥਾਨ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ। 1990 ਦੇ ਦਹਾਕੇ ਦੇ ਮੱਧ ’ਚ ਮਹਾਰਾਸ਼ਟਰ ’ਚ ਸ਼ੁਰੂ ਕੀਤੇ ਗਏ ‘ਝੁਨਕਾ ਭਾਕਰ ਕੇਂਦਰ’ ਸੰਭਾਵਿਤ ਤੌਰ ’ਤੇ ਇਸ ਤਰ੍ਹਾਂ ਦੀ ਪਹਿਲੀ ਜਨਤਕ ਕੈਂਟੀਨ ਪਹਿਲ ਹੈ।

ਅਟਲ ਕੈਂਟੀਨਾਂ ਕਈ ਥਾਵਾਂ ’ਚ ਕਾਫ਼ੀ ਪ੍ਰਸਿੱਧ ਹਨ, ਜਿਨ੍ਹਾਂ ’ਚੋਂ ਇਕ ਦਿੱਲੀ-ਉੱਤਰ ਪ੍ਰਦੇਸ਼ ਹੱਦ ’ਤੇ ਸਥਿਤ ਆਨੰਦ ਵਿਹਾਰ ਹੈ, ਜੋ ਅੰਤਰਰਾਜੀ ਬੱਸ ਟਰਮੀਨਲ ਤੇ ਰੇਲਵੇ ਸਟੇਸ਼ਨ ਤੋਂ ਕੁਝ ਹੀ ਦੂਰੀ ’ਤੇ ਹੈ। ਇੱਥੇ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਜਿਨ੍ਹਾਂ ’ਚੋਂ ਕਈ ਲੋਕਾਂ ਕੋਲ ਵੱਡੇ-ਵੱਡੇ ਬੈਗ ਹੁੰਦੇ ਹਨ।

‘ਭਰ ਪੇਟ ਖਾਨਾ ਸਿਰਫ਼ 5 ਰੁਪਏ ਮੇਂ’ ਵਰਗਾ ਨਾਅਰਾ ਕੈਂਟੀਨਾਂ ’ਚ ਵਾਰ-ਵਾਰ ਸੁਣਾਈ ਦਿੰਦਾ ਹੈ। 17 ਸਾਲਾ ਖ਼ੁਸ਼ਬੂ ਕੁਮਾਰੀ, ਜੋ ਆਪਣੇ ਮਾਤਾ-ਪਿਤਾ ਤੇ ਤਿੰਨ ਭਰਾ-ਭੈਣਾਂ ਨਾਲ ਯਾਤਰਾ ਕਰ ਰਹੀ ਹੈ, ਲਈ ਇਹ ਕੈਂਟੀਨ ਇਕ ਆਰਾਮ ਕਰਨ ਵਾਲੀ ਥਾਂ ਹੈ, ਕਿਉਂਕਿ ਉਹ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਸਥਿਤ ਆਪਣੇ ਪਿੰਡ ਪਹੁੰਚਣ ਲਈ ਬੱਸਾਂ ਬਦਲ ਰਹੇ ਹਨ। ਉਹ ਕਹਿੰਦੀ ਹੈ ਕਿ ਖਾਣਾ ਉਸ ਦੇ ਸਕੂਲ ’ਚ ਮਿਲਣ ਵਾਲੇ ਦੁਪਹਿਰ ਦੇ ਭੋਜਨ ਨਾਲੋਂ ਬਿਹਤਰ ਹੈ, ਹਾਲਾਂਕਿ ਰੋਟੀ ਕੱਚੀ ਸੀ

ਪਰ ਕੁਝ ਲੋਕਾਂ ਲਈ ਕੈਂਟੀਨ ਹੀ ਮੰਜ਼ਿਲ ਹੁੰਦੀ ਹੈ। 34 ਸਾਲਾ ਵਿਧਵਾ ਰੀਤਾ ਦੇਵੀ ਆਪਣੀ 8 ਸਾਲਾ ਧੀ ਨਾਲ ਕੈਂਟੀਨ ਤੱਕ ਪਹੁੰਚਣ ਲਈ ਲੱਗਭਗ ਅੱਧੇ ਘੰਟੇ ਦਾ ਸਫ਼ਰ ਤੈਅ ਕਰਦੀ ਹੈ। ਦੇਵੀ ਆਪਣੇ ਅੱਥਰੂ ਪੂੰਝਦੇ ਹੋਏ ਆਪਣਾ ਮੈਰੂਨ ਦੁਪੱਟਾ ਚੁੱਕਦੀ ਹੈ ਤੇ ਕਹਿੰਦੀ ਹੈ ਕਿ ਲਗਭਗ 2 ਮਹੀਨੇ ਪਹਿਲਾਂ ਬੀਮਾਰ ਪੈਣ ਦੇ ਕਾਰਨ ਮਾਲ ’ਚ ਮੇਰੀ ਸਕਿਓਰਿਟੀ ਗਾਰਡ ਦੀ ਨੌਕਰੀ ਚਲੀ ਗਈ। ਮੈਂ ਪਿਛਲੇ 2 ਹਫ਼ਤਿਆਂ ਤੋਂ ਨੌਕਰੀ ਲੱਭ ਰਹੀ ਹਾਂ ਪਰ ਕੁਝ ਨਹੀਂ ਮਿਲ ਰਿਹਾ। ਜਦੋਂ ਤੱਕ ਮੈਨੂੰ ਨੌਕਰੀ ਨਹੀਂ ਮਿਲ ਜਾਂਦੀ, ਮੈਂ ਹਰ ਰੋਜ਼ ਇੱਥੇ ਆਉਣ ਦੀ ਸੋਚ ਰਹੀ ਹਾਂ।.

-ਨਿਖਿਲ ਐੱਮ. ਬਾਬੂ

  • Atal Canteen
  • Poor
  • Hunger

ਦੂਰ ਦੀ ਕੌਡੀ ; ਸਾਨੂੰ ਉਸ ਭਰੋਸੇ ’ਤੇ ਖ਼ਰਾ ਉਤਰਨਾ ਹੋਵੇਗਾ...!

NEXT STORY

Stories You May Like

  • uterus found in abdomen of 26 year old man in delhi
    ਦਿੱਲੀ ’ਚ 26 ਸਾਲਾ ਨੌਜਵਾਨ ਦੇ ਪੇਟ ’ਚ ਮਿਲੀ ਬੱਚੇਦਾਨੀ
  • 56 jewellery shops sealed in delhi anger grows among businessmen
    ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
  • dusu election results  victory procession
    DUSU ਚੋਣ ਨਤੀਜਿਆਂ ਤੋਂ ਬਾਅਦ ਨਹੀਂ ਕੱਢਿਆ ਜਾਵੇਗਾ ਜਿੱਤ ਦਾ ਜਲੂਸ : ਦਿੱਲੀ ਹਾਈ ਕੋਰਟ
  • chaminda vaas set to become delhi capitals coach
    ਦਿੱਲੀ ਕੈਪੀਟਲਜ਼ ਦਾ ਕੋਚ ਬਣਨ ਨੂੰ ਤਿਆਰ ਚਾਮਿੰਡਾ ਵਾਸ
  • thanks to the efforts of the delhi gurdwara committee
    ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਸਿੱਖ ਨੌਜਵਾਨ ਪਤਨੀ ਸਮੇਤ ਪਾਕਿਸਤਾਨ ਤੋਂ ਦਿੱਲੀ ਪੁੱਜਾ : ਕਾਲਕਾ, ਕਾਹਲੋਂ
  • two accused arrested for snatching a woman  s gold earrings
    ਮਹਿਲਾ ਦੀਆਂ ਸੋਨੇ ਦੀਆਂ ਵਾਲੀਆਂ ਝਪਟਣ ਵਾਲੇ ਦੋ ਮੁਲਜ਼ਮ ਗ੍ਰਿਫਤਾਰ
  • rekha gupta  delhi  building  help  family
    ਦੱਖਣੀ ਦਿੱਲੀ 'ਚ ਇਮਾਰਤ ਡਿੱਗੀ, CM ਰੇਖਾ ਨੇ ਪੀੜਤ ਪਰਿਵਾਰਾਂ ਨੂੰ ਹਰਸੰਭਵ ਮਦਦ ਦਾ ਦਿੱਤਾ ਭਰੋਸਾ
  • delhi airport  myanmar  citizen  cannabis seized
    ਦਿੱਲੀ ਏਅਰਪੋਰਟ ਤੋਂ ਮਿਆਂਮਾਰ ਦੀ ਨਾਗਰਿਕ ਕੋਲੋਂ 1.93 ਕਰੋੜ ਰੁਪਏ ਦਾ ਗਾਂਜਾ ਬਰਾਮਦ
  • monsoon withdrawal from punjab  know the forecast for the next 5 days
    ਪੰਜਾਬ 'ਚੋਂ ਮਾਨਸੂਨ ਦੀ ਰਵਾਨਗੀ, ਅਗਲੇ 5 ਦਿਨਾਂ ਦਾ ਜਾਣੋ ਹਾਲ
  • antim ardas held for former minister bhagat chunni lal
    ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੀ ਹੋਈ ਅੰਤਿਮ ਅਰਦਾਸ, ਕਈ ਆਗੂਆਂ ਨੇ ਪਹੁੰਚ ਦਿੱਤੀ...
  • four consecutive holidays in punjab
    ਪੰਜਾਬ 'ਚ ਲਗਾਤਾਰ 4 ਛੁੱਟੀਆਂ! ਲੱਗਣਗੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਮੌਜਾਂ
  • boy missing from geeta colony  jalandhar
    ਜਲੰਧਰ ਵਿਖੇ ਗੀਤਾ ਕਾਲੋਨੀ 'ਚੋਂ ਲਾਪਤਾ ਹੋਇਆ ਮੁੰਡਾ
  • blogger gopi shoker s brother mani shoker arrested
    ਵਲੌਗਰ ਗੋਪੀ ਸ਼ੋਕਰ ਦੇ ਭਰਾ ਮਨੀ ਸ਼ੋਕਰ ਨੇ ਸਬ-ਇੰਸਪੈਕਟਰ 'ਤੇ ਚਲਾਈਆਂ ਗੋਲੀਆਂ,...
  • fire breaks out at vodafone office in jalandhar
    ਜਲੰਧਰ ਵਿਖੇ ਵੋਡਾਫੋਨ ਦੇ ਦਫ਼ਤਰ 'ਚ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ
  • excise department  s crackdown continues
    ਐਕਸਾਈਜ਼ ਵਿਭਾਗ ਦੀ ਸਖ਼ਤੀ ਜਾਰੀ, ਹੁਣ 118 ਸ਼ਰਾਬ ਦੇ ਪਊਏ ਬਰਾਮਦ, ਸਮੱਗਲਰ ਫਰਾਰ
  • 17 kg of heroin seized in punjab 3 accused arrested
    ਪੰਜਾਬ 'ਚ ਫੜ੍ਹੀ ਗਈ 17 ਕਿੱਲੋ ਹੈਰੋਇਨ! 3 ਮੁਲਜ਼ਮ ਗ੍ਰਿਫ਼ਤਾਰ, ਸਰਹੱਦੋਂ ਪਾਰ...
Trending
Ek Nazar
people of these 3 zodiac signs will be rolling in money

ਇਹ 3 ਰਾਸ਼ੀਆਂ ਵਾਲੇ ਅਗਲੇ 42 ਦਿਨ ਨੋਟਾਂ 'ਚ ਖੇਡਣਗੇ ! ਬਣ ਰਿਹੈ ਦੁਰਲੱਭ ਸੰਜੋਗ

famous actress admitted to hospital

ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ, ਹਸਪਤਾਲ 'ਚ ਚੱਲ ਰਿਹੈ ਇਲਾਜ, ਸਾਹਮਣੇ ਆਈ ਤਸਵੀਰ

trump returned

ਪੱਛਮੀ ਏਸ਼ੀਆ 'ਚ ਵਧ ਰਹੇ ਤਣਾਅ ਵਿਚਕਾਰ ਟਰੰਪ ਛੁੱਟੀਆਂ ਤੋਂ ਪਰਤੇ

great news for government employees 8th pay commission

ਸਰਕਾਰੀ ਕਰਮਚਾਰੀਆਂ ਦੀ ਬੱਲੇ-ਬੱਲੇ! 8th Pay Commission ਤੋਂ ਪਹਿਲਾਂ ਸਰਕਾਰ ਨੇ...

big news for indian community

ਹੁਣ ਭਾਰਤ ਆਉਣ ਦੀ ਲੋੜ ਨਹੀਂ , ਕੈਨੇਡਾ 'ਚ ਮਿਲੀ 'ਅਸਥੀ ਵਿਸਰਜਨ' ਦੀ ਸਹੂਲਤ

25  of the world  s doctors are over 55

ਦੁਨੀਆ ਦੇ 25 ਫੀਸਦੀ ਡਾਕਟਰ 55 ਤੋਂ ਪਾਰ, ਅਮੀਰ ਦੇਸ਼ਾਂ ’ਚ ਹਰ ਤੀਜਾ ਡਾਕਟਰ...

trade talks

ਭਾਰਤ ਅਤੇ ਕੈਨੇਡਾ ਦਰਮਿਆਨ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤਾ ਹੋਣ ਦੀ ਉਮੀਦ:...

famous 40 year old actress to become a mother without getting married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੇਗੀ ਮਸ਼ਹੂਰ ਅਦਾਕਾਰਾ ! ਦਿੱਤਾ ਵੱਡਾ...

military support for saudi arabia

ਤੁਰਕੀ ਨੇ ਸਾਊਦੀ ਅਰਬ ਨੂੰ ਫੌਜੀ ਸਹਾਇਤਾ ਦੇਣ ਦੇ ਦਿੱਤੇ ਸੰਕੇਤ

raj grewal sued

ਗੁਰੂ ਘਰਾਂ ਦੀ ਜਾਇਦਾਦ 'ਤੇ 1.5 ਕਰੋੜ ਡਾਲਰ ਦਾ ਕਰਜ਼ਾ ਲੈਣ ਦੇ ਮਾਮਲੇ 'ਚ ਸਾਬਕਾ...

salman khan trolls katrina kaif post pregnancy weight gain

"ਕਿਸੇ ਨੂੰ ਨੀਵਾਂ ਦਿਖਾ ਕੇ..!" ਕੈਟਰੀਨਾ ਕੈਫ਼ ਨੂੰ ਟ੍ਰੋਲ ਕਰਨ ਵਾਲਿਆਂ 'ਤੇ...

jalandhar dc issues strict orders regarding the shri siddh baba sodhal mela

ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ...

municipal corporation offices will remain open on these days

ਅੰਮ੍ਰਿਤਸਰ 'ਚ ਪ੍ਰਾਪਰਟੀ ਟੈਕਸ ਦੀ ਅਦਾਇਗੀ ਲਈ ਇਹ ਦਿਨ ਵੀ ਖੁੱਲ੍ਹੇ ਰਹਿਣਗੇ ਨਗਰ...

indian in britain

ਬ੍ਰਿਟੇਨ 'ਚ ਇੱਕ ਭਾਰਤੀ ਖ਼ਿਲਾਫ਼ ਪਹਿਲਾ ਮਾਮਲਾ ਦਰਜ

flash flood in nepal

ਨੇਪਾਲ ਹੜ੍ਹ: ਉੱਪਰੀ ਤ੍ਰਿਸ਼ੂਲੀ-1 ਸੁਰੰਗ ਤੋਂ ਛੇ ਲਾਸ਼ਾਂ ਬਰਾਮਦ, ਲਗਭਗ 6,100...

jammat e islami

ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ...

daughter intercaste love marriage  angry father

ਧੀ ਦੀ ਲਵ ਮੈਰਿਜ ਤੋਂ ਨਾਰਾਜ਼ ਪਿਓ ਨੇ ਜਿਉਂਦੀ ਧੀ ਦੇ ਅੰਤਿਮ ਸਸਕਾਰ ਦੀਆਂ ਕੀਤੀਆਂ...

incident in nigeria

ਨਾਈਜੀਰੀਆ : ਹਿਰਾਸਤ 'ਚ ਲਏ ਗਏ 33 ਸ਼ੱਕੀਆਂ ਦੀ ਮੌਤ, ਅਧਿਕਾਰੀਆਂ ਨੇ ਦੱਸੀ ਇਹ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • kumari mayavati
      ਮਾਇਆਵਤੀ ਦੀ ਬਸਪਾ ਦੀ ਤ੍ਰਾਸਦੀ, ਰਾਹ ਆਸਾਨ ਨਹੀਂ
    • under the guise of superstition
      ‘ਅੰਧਵਿਸ਼ਵਾਸਾਂ ਦੀ ਆੜ ’ਚ’ ਕਿਤੇ ਹਿੰਸਾ, ਕਿਤੇ ਜਬਰ-ਜ਼ਨਾਹ, ਕਿਤੇ ਕਤਲ!
    • demand for independence from the uk
      ਹੁਣ ਯੂਨਾਈਟਿਡ ਨਹੀਂ? ਯੂ. ਕੇ. ਤੋਂ ਆਜ਼ਾਦੀ ਦੀ ਮੰਗ
    • 25 years of public service and a resolve for a new future for punjab
      ਲੋਕ ਸੇਵਾ ਦੇ 25 ਸਾਲ ਅਤੇ ਪੰਜਾਬ ਦੇ ਨਵੇਂ ਭਵਿੱਖ ਦਾ ਸੰਕਲਪ
    • new airports longing for flights
      ਉਡਾਣਾਂ ਨੂੰ ਤਰਸਦੇ ਨਵੇਂ ਹਵਾਈ ਅੱਡੇ
    • need to further intensify the drive to apprehend terrorist sympathizers
      ਜੰਮੂ-ਕਸ਼ਮੀਰ ’ਚ ‘ਅੱਤਵਾਦੀ ਮਦਦਗਾਰਾਂ ਦੀ ਫੜੋ-ਫੜੀ ਮੁਹਿੰਮ’ ਹੋਰ ਤੇਜ਼ ਕਰਨ ਦੀ...
    • trend needs to be stopped
      ਹਿੰਸਾ ਦੇ ਵਧਦੇ ਰੁਝਾਨ ’ਤੇ ਰੋਕ ਲਾਉਣ ਦੀ ਲੋੜ
    • mindset
      ਜ਼ਹਿਰੀਲੀ ਮਾਨਸਿਕਤਾ ਦੇ ਲੋਕਾਂ ਤੋਂ ਬਚਾਅ, ਕਿਵੇਂ?
    • narendra modi
      ਨਰਿੰਦਰ ਮੋਦੀ : ਗਾਂਧੀਨਗਰ ਤੋਂ ਦਿੱਲੀ ਤੱਕ, ਜਨਤਕ ਜੀਵਨ ਦੇ 25 ਸਾਲ
    • drug free punjab
      ਨਸ਼ਾ-ਮੁਕਤ ਪੰਜਾਬ : ਸਿਰਫ਼ ਨਸ਼ੇ ਵਿਰੁੱਧ ਨਹੀਂ, ਪੰਜਾਬ ਦੇ ਭਵਿੱਖ ਦੀ ਲੜਾਈ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +