ਸੰਭਲ– ਹਰ ਦਿਨ ਸੋਸ਼ਲ ਮੀਡੀਆ ’ਤੇ ਵਿਆਹ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਕੁਝ ਅਜਿਹਾ ਹੀ ਇਕ ਵੀਡੀਓ ਇੰਟਰਨੈੱਟ ’ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਸੰਭਲ ਦੇ ਚਮਨ ਸਰਾਏ ਦੇ ਮੁਹੰਮਦ ਰੇਹਾਨ (40) ਜਿਨ੍ਹਾਂ ਦੀ ਲੰਬਾਈ 3 ਫੁੱਟ ਹੈ, ਉਹ ਕਈ ਸਾਲਾਂ ਤੋਂ ਵਿਆਹ ਦੀ ਉਡੀਕ ਕਰ ਰਹੇ ਸਨ, ਜੋ ਹੁਣ ਪੂਰੀ ਹੋ ਗਈ ਹੈ। ਅਸਲ ’ਚ ਰੇਹਾਨ ਦੀ ਉਮਰ 40 ਸਾਲ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਲੰਬਾਈ ’ਚ ਸਿਰਫ 3 ਫੁੱਟ ਹੈ। ਉਨ੍ਹਾਂ ਨੇ ਆਪਣੇ ਵਿਆਹ ’ਚ ਜੰਮ ਕੇ ਡਾਂਸ ਕੀਤਾ।

ਸੰਭਲ ਦੇ ਰਹਿਣ ਵਾਲੇ ਰੇਹਾਨ ਦਾ ਵਿਆਹ ਰਾਮਪੁਰ ਦੇ ਸ਼ਾਹਬਾਦ ’ਚ 3 ਫੁੱਟ ਦੀ ਤਹਿਸੀਨ ਨਾਲ ਸ਼ਨੀਵਾਰ ਨੂੰ ਬਹੁਤ ਧੂਮ-ਧਾਮ ਨਾਲ ਹੋਇਆ। ਜਿਸ ਤੋਂ ਬਾਅਦ ਰੇਹਾਨ ਦਾ ਇਕ ਡਾਂਸ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ 3 ਫੁੱਟ ਦੀ ਲਾੜੀ ਤਹਿਸੀਨ ਨੂੰ ਖੁਸ਼ ਕਰਨ ਲਈ ਰੇਹਾਨ ਜੰਮ ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ਅਤੇ ਫੋਨ ਜ਼ਰੀਏ ਵਿਆਹ ਦੀ ਵਧਾਈ ਦੇ ਰਹੇ ਹਨ। ਉਥੇ ਹੀ ਇਸ ਅਨੋਖੇ ਵਿਆਹ ’ਚ ਸ਼ਾਮਲ ਹੋਏ ਲੋਕ ਲਾੜੇ ਰੇਹਾਨ ਅਤੇ ਲਾੜੀ ਤਹਿਸੀਨ ਨਾਲ ਫੋਟੋਆਂ ਖਿਚਵਾ ਰਹੇ ਹਨ। ਦੱਸ ਦੇਈਏ ਕਿ ਸੰਭਲ ਦੇ ਚਮਨ ਸਰਾਏ ਦੇ ਰਹਿਣ ਵਾਲੇ ਮੁਹੰਮਦ ਰੇਹਾਨ ਬਾਡੀ ਬਿਲਡਿੰਗ ਵੀ ਕਰਦੇ ਹਨ। ਵਿਆਹ ’ਚ ਆਏ ਲੋਕਾਂ ਨੇ ਰੇਹਾਨ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੱਤਾ। ਇਸ ਦੀ ਚਰਚਾ ਹੁਣ ਹਰ ਥਾਂ ਹੋ ਰਹੀ ਹੈ।
ਗੁਜਰਾਤ ਦਾ ਸਰਜਨ ਜੋੜਾ ਬਣਿਆ ਮਾਊਂਟ ਐਵਰੈਸਟ ਫਤਿਹ ਕਰਨ ਵਾਲਾ ਪਹਿਲਾ ਭਾਰਤੀ ਡਾਕਟਰ ਜੋੜਾ
NEXT STORY