ਕਾਠਮੰਡੂ– ਗੁਜਰਾਤ ਦੇ ਇਕ ਸਰਜਨ ਜੋੜੇ ਨੇ ਸ਼ੁੱਕਰਵਾਰ ਨੂੰ ਮਾਊਂਟ ਐਵਰੇਸਟ ਫਤਿਹ ਕਰ ਕੇ ਅਜਿਹਾ ਕਰਨ ਵਾਲਾ ਪਹਿਲਾ ਭਾਰਤੀ ਡਾਕਟਰ ਜੋੜਾ ਬਣਨ ਦਾ ਰਿਕਾਰਡ ਬਣਾਇਆ ਹੈ।
ਇਕ ਹੋਰ ਪਰਵਤਾਰੋਹੀ ਨੇ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ ਦੁਨੀਆ ਦੀ ਚੌਥੀ ਉੱਚੀ ਚੋਟੀ ਨੂੰ ਫਤਿਹ ਕੀਤਾ ਹੈ। ਨੇਪਾਲ ਦੀ ਮੀਡੀਆ ਨੇ ਸ਼ਨੀਵਾਰ ਨੂੰ ਇਹ ਖਬਰ ਦਿੱਤੀ। ਸਟੋਰੀ ਐਂਡਵੇਂਚਰ ਦੇ ਜਨਰਲ ਡਾਇਰੈਕਟਰ ਰਿਸ਼ੀ ਭੰਡਾਰੀ ਨੇ ਕਿਹਾ ਕਿ ਡਾ. ਹੇਮੰਤ ਲਲਿਤ ਚੰਦਰ ਲੇਉਵਾ ਅਤੇ ਉਨ੍ਹਾਂ ਦੀ ਪਨਤੀ ਡਾ. ਸੁਰਭੀਬੇਨ ਹੇਮੰਤ ਲੇਉਵਾ ਸ਼ੁੱਕਰਵਾਰ ਨੂੰ ਸਵੇਰੇ ਸਾਢੇ 8 ਵਜੇ 8,849 ਮੀਟਰ ਉੱਚੀ ਮਾਊਂਟ ਐਵਰੇਸਟ ਦੀ ਚੋਟੀ ’ਤੇ ਪਹੁੰਚੇ ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਫਹਿਤ ਕਰਨ ਵਾਲੇ ਪਹਿਲੇ ਭਾਰਤੀ ਡਾਕਟਰ ਜੋੜੇ ਦਾ ਰਿਕਾਰਡ ਆਪਣੇ ਨਾਂ ਕੀਤਾ।
‘ਦਿ ਹਿਮਾਲੀਅਨ ਟਾਈਮਸ’ ਨੇ ਖਬਰ ਦਿੱਤੀ ਹੈ ਕਿ ਡਾ. ਹੇਮੰਤ ਐੱਨ. ਐੱਚ. ਐੱਲ. ਨਿਗਮ ਮੈਡੀਕਲ ਕਾਲਜ ਵਿਚ ਸਰਜਰੀ ਦੇ ਪ੍ਰੋਫੈਸਰ ਹਨ ਅਤੇ ਉਨ੍ਹਾਂ ਦੀ ਪਤਨੀ ਗੁਜਰਾਤ ਵਿਦਿਆਪੀਠ ਵਿਚ ਪ੍ਰਮੁੱਖ ਮੈਡੀਕਲ ਅਧਿਕਾਰੀ ਦੇ ਰੂਪ ਵਿਚ ਕੰਮ ਕਰਦੀ ਹੈ।
PM ਮੋਦੀ ਨੇ ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਮਾਣਿਕ ਸਾਹਾ ਨੂੰ ਦਿੱਤੀ ਵਧਾਈ
NEXT STORY