ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇਕ ਡਾਕਟਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਾਜਪੁਰ ਸੀ.ਐੱਚ.ਸੀ. 'ਚ ਤਾਇਨਾਤ ਡਾਕਟਰ ਨਿਜਾਮੁਦੀਨ ਦੀ 8 ਦਿਨ ਪਹਿਲਾਂ ਹੀ ਪਾਜ਼ੀਟਿਵ ਰਿਪੋਰਟ ਆਈ ਸੀ ਅਤੇ ਉਹ ਉਦੋਂ ਤੋਂ ਆਈਸੋਲੇਸ਼ਨ ਵਾਰਡ 'ਚ ਭਰਤੀ ਸਨ। 35 ਸਾਲ ਦੇ ਨਿਜਾਮੁਦੀਨ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੇ 5 ਲੋਕਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਮੁਰਾਦਾਬਾਦ ਜ਼ਿਲੇ 'ਚ ਕੋਰੋਨਾ ਇਨਫੈਕਸ਼ਨ ਨਾਲ ਹੁਣ ਤੱਕ ਇਹ ਤੀਜੀ ਮੌਤ ਹੈ।
ਮੁਰਾਦਾਬਾਦ ਦੇ ਸੀ.ਐੱਮ.ਓ. ਡਾ.ਐੱਮ.ਸੀ. ਗਰਗ ਨੇ ਦੱਸਿਆ ਕਿ ਡਾ. ਨਿਜਾਮੁਦੀਨ ਦੀ ਹਾਲਤ ਗੰਭੀਰ ਸੀ ਅਤੇ ਉਹ ਕਈ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ। ਉਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਐਤਵਾਰ ਰਾਤ ਨੂੰ ਉਨਾਂ ਨੇ ਟੀ.ਐਮ.ਯੂ. ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ 'ਚ ਦਮ ਤੋੜ ਦਿੱਤਾ।
ਉੱਤਰ ਪ੍ਰਦੇਸ਼ 'ਚ ਕੋਰੋਨਾ ਇਨਫੈਕਟਡ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਐਤਵਾਰ ਨੂੰ 125 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਪੁਸ਼ਟੀ ਇਨਫੈਕਟਡ ਮਰੀਜ਼ਾਂ ਦੀ ਗਿਣਤੀ 1100 ਪਹੁੰਚ ਗਈ, ਇਨਾਂ 'ਚੋਂ 781 ਮਰੀਜ਼ ਤਬਲੀਗੀ ਜਮਾਤ ਨਾਲ ਜੁੜੇ ਹਨ ਜਾਂ ਫਿਰ ਉਨਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਨਫੈਕਟਡ ਹੋਏ ਹਨ। ਹਾਲਾਂਕਿ ਸੂਬੇ 'ਚ ਹੁਣ ਤੱਕ 127 ਮਰੀਜ਼ ਠੀਕ ਹੋ ਕੇ ਘਰ ਜਾ ਚੁਕੇ ਹਨ, ਜਦੋਂ ਕਿ 17 ਲੋਕਾਂ ਦੀ ਮੌਤ ਹੋ ਚੁਕੀ ਹੈ।
ਪੁਲਸ ਇੰਸਪੈਕਟਰ ਨੇ ਆਪਣੇ 2 ਬੇਟਿਆਂ ਨੂੰ ਮਾਰੀ ਗੋਲੀ, ਇਕ ਦੀ ਮੌਤ
NEXT STORY