ਸਿਧਾਰਥਨਗਰ- ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ 'ਚ ਸੋਮਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਗੋਰਖਪੁਰ ਮੈਡੀਕਲ ਕਾਲਜ ਭੇਜਿਆ ਗਿਆ ਹੈ। ਪੁਲਸ ਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਤ ਦੀ ਸੂਚਨਾ ਮਿਲਣ ਤੋਂ ਬਾਅਦ ਪੂਰੇ ਪਿੰਡ 'ਚ ਸੰਨਾਟਾ ਪਸਰਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਧਾਰਥਨਗਰ ਦੇ ਸਦਰ ਥਾਣਾ ਇਲਾਕੇ ਦੇ ਮਧੁਬੇਨੀਆ ਚੌਰਾਹੇ ਕੋਲ ਇਕ ਕਾਰ ਬੇਕਾਬੂ ਹੋ ਕੇ ਪਲਟ ਗਈ। ਹਾਦਸੇ 'ਚ ਕਾਰ ਸਵਾਰ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 4 ਲੋਕ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਕਪਿਲਵਸਤੁ ਕੋਤਵਾਲੀ ਇਲਾਕੇ ਦੇ ਰਕਸੇਲ ਅਨਿਲ ਮੁੰਡਨ ਰਸਮ ਕਰਵਾਉਣ ਲਈ ਮੈਰਵਾ ਬਿਹਾਰ ਜਾ ਰਹੇ ਸਨ, ਜਿਵੇਂ ਹੀ ਉਹ ਬਢਯਾ ਪਿੰਡ ਕੋਲ ਪਹੁੰਚੇ, ਅਚਾਨਕ ਕਾਰ ਬੇਕਾਬੂ ਹੋ ਕੇ ਪਲਟ ਗਈ।
ਇਹ ਵੀ ਪੜ੍ਹੋ : ਦਿਲ ਵਲੂੰਧਰ ਦੇਣ ਵਾਲੀ ਘਟਨਾ: ਤੰਤਰ-ਮੰਤਰ ਦੇ ਚੱਲਦੇ 6 ਸਾਲਾ ਬੱਚੀ ਦਾ ਕਤਲ, ਸਰੀਰ ਦੇ ਕਈ ਅੰਗ ਗਾਇਬ
ਹਾਦਸੇ 'ਚ ਸ਼ਿਵਾਂਗੀ (8), ਹਿਮਾਂਸ਼ੂ (3), ਉਮੇਸ਼ (16), ਸਾਵਿਤਰੀ ਦੇਵੀ, ਸਰਸਵਤੀ (67) ਅਤੇ ਕਮਲਾਵਤੀ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 4 ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜਿੱਥੋਂ ਸਾਰਿਆਂ ਨੂੰ ਗੋਰਖਪੁਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 15 ਸਾਲਾਂ ਤੋਂ ਲਾਪਤਾ ਸਬ-ਇੰਸਪੈਕਟਰ ਕੂੜੇ 'ਚੋਂ ਰੋਟੀ ਲੱਭ ਕੇ ਖਾਣ ਨੂੰ ਮਜਬੂਰ, ਹਾਲਤ ਵੇਖ ਆਵੇਗਾ ਤਰਸ
ਭਰਾ-ਭੈਣ ਦੇ ਪਵਿੱਤਰ ਪਿਆਰ ਦਾ ਪ੍ਰਤੀਕ ‘ਭਾਈ ਦੂਜ’ ਦਾ ਤਿਉਹਾਰ, ਜਾਣੋ ਤਿਲਕ ਲਗਾਉਣ ਦਾ ਸ਼ੁੱਭ ਸਮਾਂ
NEXT STORY