ਬਾਂਦਾ (ਉੱਤਰ ਪ੍ਰਦੇਸ਼)— ਉੱਤਰ ਪ੍ਰਦੇਸ਼ ਦੇ ਚਿੱਤਰੂਟ ਜ਼ਿਲੇ ਦੇ ਮਊ ਥਾਣਾ ਖੇਤਰ ਦੀ ਇਕ ਔਰਤ ਨਾਲ ਚਾਰ ਦਿਨ ਪਹਿਲਾਂ ਹੋਏ ਸਮੂਹਕ ਬਲਾਤਕਾਰ ਦਾ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ 6 ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮਊ ਥਾਣਾ ਇੰਚਾਰਜ (ਐੱਸ.ਓ.) ਅਰੁਣ ਪਾਠਕ ਨੇ ਸ਼ਨੀਵਾਰ ਨੂੰ ਦੱਸਿਆ,''ਸੋਸ਼ਲ ਮੀਡੀਆ 'ਤੇ ਸਮੂਹਕ ਬਲਾਤਕਾਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਮਾਮਲੇ ਦੇ 6 ਦੋਸ਼ੀਆਂ 'ਚੋਂ 4 ਦੀ ਵੀਡੀਓ ਦੇ ਆਧਾਰ 'ਤੇ ਪਛਾਣ ਹੋ ਚੁਕੀ ਹੈ। ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਵਿੱਕੀ ਗਰਗ, ਕੁਲਦੀਪ ਡੀ.ਜੇ. ਅਤੇ ਕਾਰਤੂਸ ਤੋਂ ਇਲਾਵਾ 2 ਅਣਪਛਾਤੇ ਨਕਾਬਪੋਸ਼ ਨੌਜਵਾਨਾਂ ਵਿਰੁੱਧ ਸਮੂਹਕ ਬਲਾਤਕਾਰ, ਲੁੱਟਖੋਹ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।''
ਉਨ੍ਹਾਂ ਨੇ ਦੱਸਿਆ ਕਿ 14 ਸੈਕਿੰਡ ਦਾ ਇਹ ਵੀਡੀਓ 28 ਅਕਤੂਬਰ ਦਾ ਹੈ। ਉਨ੍ਹਾਂ ਨੇ ਦੱਸਿਆ ਕਿ 24 ਸਾਲ ਦੀ ਇਕ ਔਰਤ ਆਪਣੇ ਜੀਜੇ ਨਾਲ ਰਿਸ਼ਤੇਦਾਰੀ 'ਚ ਜਾ ਰਹੀ ਸੀ, ਉਦੋਂ ਰਸਤੇ 'ਚ 6 ਨੌਜਵਾਨਾਂ ਨੇ ਹਥਿਆਰ ਦਿਖਾ ਕੇ ਉਨ੍ਹਾਂ ਨੂੰ ਰੋਕਿਆ। ਪਾਠਕ ਨੇ ਦੱਸਿਆ ਕਿ ਲੁੱਟਖੋਹ ਦਾ ਵਿਰੋਧ ਕਰਨ 'ਤੇ ਜੀਜੇ ਨੂੰ ਦਰੱਖਤ ਨਾਲ ਬੰਨ੍ਹ ਕੇ ਔਰਤ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤਾ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ। ਪੀੜਤ ਔਰਤ ਦਾ ਦਾਅਵਾ ਹੈ ਕਿ ਉਸ ਨੇ ਘਟਨਾ ਦੇ ਹੀ ਦਿਨ ਮਊ ਥਾਣਾ ਪਹੁੰਚ ਕੇ ਮੌਖਿਕ (ਜ਼ੁਬਾਨੀ) ਤੌਰ 'ਤੇ ਪੂਰੀ ਜਾਣਕਾਰੀ ਪੁਲਸ ਨੂੰ ਦਿੱਤੀ ਪਰ ਉਸ ਨੂੰ ਝਿੜਕ ਕੇ ਦੌੜਾ ਦਿੱਤਾ ਗਿਆ। ਔਰਤ ਦਾ ਕਹਿਣਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹ ਖੁਦ ਪੁਲਸ ਸੁਪਰਡੈਂਟ ਨੂੰ ਮਿਲੀ, ਉਦੋਂ ਮੁਕੱਦਮਾ ਦਰਜ ਕੀਤਾ ਗਿਆ।
ਹਰਿਆਣਾ 'ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਬਣੇ ਭੁਪਿੰਦਰ ਹੁੱਡਾ
NEXT STORY