ਅੰਮ੍ਰਿਤਸਰ(ਸੰਜੀਵ)-ਏ. ਆਈ. ਰਾਹੀਂ ਅਸ਼ਲੀਲ ਵੀਡੀਓ ਬਣਾ ਕੇ ਇਕ ਔਰਤ ਨੂੰ ਬਲੈਕਮੇਲ ਕਰਨ ਦੇ ਮਾਮਲੇ ’ਚ ਥਾਣਾ ਸਾਈਬਰ ਸੈੱਲ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਪਰਮਿੰਦਰ ਕੌਰ ਨੇ ਦੱਸਿਆ ਕਿ ਉਹ ਬੈਂਕ ’ਚ ਨੌਕਰੀ ਕਰਦੀ ਹੈ।
ਮੁਲਜ਼ਮ ਨੇ ਉਸ ਦੇ ਇੰਸਟਾਗ੍ਰਾਮ ਤੋਂ ਉਸ ਦੀ ਤਸਵੀਰ ਲਈ ਅਤੇ ਏ. ਆਈ. ਦੀ ਮਦਦ ਨਾਲ ਉਸ ਦੀਆਂ ਅਸ਼ਲੀਲ ਤਸਵੀਰਾਂ ਤੇ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ । ਮੁਲਜ਼ਮ ਨੇ ਉਸ ਕੋਲੋਂ 22 ਹਜ਼ਾਰ ਰੁਪਏ ਦੀ ਮੰਗ ਕੀਤੀ। ਜਦੋਂ ਉਸ ਨੇ ਉਸ ਦੇ ਖਾਤੇ ’ਚ ਪੈਸੇ ਪਾ ਦਿੱਤੇ ਤਾਂ ਮੁਲਜ਼ਮ ਫਿਰ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ 20 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਮੀਨ ਗਹਿਣੇ ਰੱਖ ਕੇ ਵਿਦੇਸ਼ ਭੇਜਿਆ ਸੀ ਪੁੱਤਰ, ਦੋ ਮਹੀਨੇ ਬਾਅਦ ਆਈ ਖਬਰ ਨੇ ਘਰ 'ਚ ਪੁਆ'ਤੇ ਵੈਣ
NEXT STORY