ਦੇਹਰਾਦੂਨ- ਉੱਤਰਾਖੰਡ 'ਚ ਯੂਨੀਫਾਰਮ ਸਿਵਲ ਕੋਡ (UCC) ਸੋਮਵਾਰ ਯਾਨੀ ਕਿ ਅੱਜ ਤੋਂ ਲਾਗੂ ਹੋ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰਿਮੋਟ ਜ਼ਰੀਏ ਨੋਟੀਫ਼ਿਕੇਸ਼ਨ ਜਾਰੀ ਕਰ ਕੇ UCC ਨੂੰ ਲਾਗੂ ਕੀਤਾ। UCC ਲਾਗੂ ਹੋਣ ਮਗਰੋਂ ਉੱਤਰਾਖੰਡ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸਿਰਫ਼ ਉਤਰਾਖੰਡ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਇਤਿਹਾਸਕ ਦਿਨ ਹੈ। ਸਾਰੇ ਨਾਗਰਿਕਾਂ ਨੂੰ ਇਕ ਬਰਾਬਰ ਅਧਿਕਾਰ ਮਿਲ ਗਏ ਹਨ।
ਮੁੱਖ ਮੰਤਰੀ ਨੇ UCC ਦਾ ਪੂਰਾ ਸਿਹਰਾ ਸੂਬੇ ਦੀ ਜਨਤਾ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਲਈ ਭਾਵਨਾਤਮਕ ਪਲ ਹੈ ਕਿ ਉਨ੍ਹਾਂ ਨੇ 2022 ਵਿਚ ਜਨਤਾ ਨਾਲ ਜੋ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਤੋਂ UCC ਦੀ ਗੰਗਾ ਨਿਕਲਣ ਦਾ ਸਿਹਰਾ ਜਨਤਾ ਨੂੰ ਜਾਂਦਾ ਹੈ। ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਇਹ ਫ਼ੈਸਲਾ ਉੱਤਰਾਖੰਡ ਨੂੰ ਦੇਸ਼ ਭਰ ਵਿਚ ਇਕ ਨਵੀਂ ਪਛਾਣ ਦਿਵਾਏਗਾ। UCC ਨਾ ਸਿਰਫ਼ ਧਾਰਮਿਕ ਰੀਤੀ-ਰਿਵਾਜਾਂ ਨੂੰ ਸਨਮਾਨ ਦੇਵੇਗਾ, ਸਗੋਂ ਆਧੁਨਿਕ ਸਮਾਜ ਵਿਚ ਬਰਾਬਰ ਅਧਿਕਾਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਹੱਲਾਸ਼ੇਰੀ ਦੇਵੇਗਾ। ਧਾਮੀ ਨੇ ਇਹ ਵੀ ਕਿਹਾ ਕਿ ਉੱਤਰਾਖੰਡ ਵਿਚ UCC ਲਾਗੂ ਹੋਣ ਨਾਲ ਸਾਰੇ ਨਾਗਰਿਕਾਂ ਨੂੰ ਇਕ ਬਰਾਬਰ ਕਾਨੂੰਨ ਤਹਿਤ ਨਿਆਂ ਅਤੇ ਅਧਿਕਾਰ ਮਿਲਣਗੇ।
UCC ਕੀ ਹੈ?
ਯੂਨੀਫਾਰਮ ਸਿਵਲ ਕੋਡ ਦਾ ਮਤਲਬ ਹੈ ਕਿ ਸਾਰੇ ਨਾਗਰਿਕਾਂ 'ਤੇ ਇਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਚਾਹੇ ਉਹ ਕਿਸੇ ਵੀ ਧਰਮ, ਜਾਤ ਜਾਂ ਲਿੰਗ ਦੇ ਹੋਣ।
ਲਿਵ-ਇਨ ਜੋੜਿਆਂ ਨੂੰ ਕਰਾਉਣੀ ਹੋਵੇਗੀ ਰਜਿਸਟ੍ਰੇਸ਼ਨ
ਹੁਣ ਉੱਤਰਾਖੰਡ ਵਿਚ ਰਹਿਣ ਵਾਲੇ ਜੋੜਿਆਂ ਨੂੰ ਵੀ ਰਜਿਸਟ੍ਰੇਸ਼ਨ ਕਰਾਉਣੀ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲਿਵ-ਇਨ ਤੋਂ ਵੱਖ ਹੋਣ ਦੀ ਜਾਣਕਾਰੀ ਵੀ ਦੇਣੀ ਹੋਵੇਗੀ।
ਕਲਯੁੱਗੀ ਭਰਾਵਾਂ ਨੇ ਮਾਰ'ਤਾ ਨੌਜਵਾਨ, ਕਤਲ ਮਗਰੋਂ ਨਹਿਰ 'ਚ ਸੁੱਟੀ ਲਾਸ਼
NEXT STORY