ਦੇਹਰਾਦੂਨ– ਉੱਤਰਾਖੰਡ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ’ਤੇ ਵੀਰਵਾਰ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ’ਚ 14 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ’ਚ 65 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੇ ਵੋਟਾਂ ਪਾਈਆਂ ਸਨ। ਉੱਤਰਾਖੰਡ ’ਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੋਵਾਂ ਪ੍ਰਮੁੱਖ ਪਾਰਟੀਆਂ ਤੋਂ ਇਲਾਵਾ ਉੱਤਰਾਖੰਡ ਕ੍ਰਾਂਤੀ ਦਲ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਸਣੇ ਕੁੱਲ 632 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।
ਇਨ੍ਹਾਂ ’ਚ ਵਿਸ਼ੇਸ਼ ਰੂਪ ਨਾਲ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ, ਕਾਂਗਰਸ ਸਕੱਤਰ ਹਰੀਸ਼ ਰਾਵਤ, ਸੂਬਾ ਕਾਂਗਰਸ ਪ੍ਰਧਾਣ ਗਣੇਸ਼ ਗੋਦਿਆਲ, ਸੂਬਾ ਭਾਜਪਾ ਪ੍ਰਧਾਨ ਮਦਨ ਕੌਸ਼ਿਕ ਅਤੇ ਆਪ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਰਿਟਾਇਰਡ ਕਰਨਲ ਅਜੈ ਕੋਠਿਆਲ ਦੀਆਂ ਸੀਟਾਂ ਦੇ ਚੋਣ ਨਤੀਜਿਆਂ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ 70 ’ਚੋਂ 57 ਸੀਟਾਂ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਜਪਾ ਇਸ ਵਾਰ ਆਪਣੇ 60 ਪਾਰ ਦੇ ਟੀਚੇ ਨੂੰ ਹਾਸਿਲ ਕਰ ਪਾਉਂਦੀ ਹੈ ਜਾਂ ਸੱਤਾ ਵਿਰੋਧੀ ਲਹਿਰ ’ਤੇ ਸਵਾਰ ਕਾਂਗਰਸ ਸੱਤਾ ’ਚ ਵਾਪਸੀ ਕਰਦੀ ਹੈ।
ਪਲ-ਪਲ ਦੀ ਅਪਡੇਟ ਲਈ ਇੱਥੇ ਪੜ੍ਹੋ
ਪਾਰਟੀਆਂ |
ਜਿੱਤ |
ਅੱਗੇ |
ਕੁੱਲ |
ਬਸਪਾ |
0 |
2 |
2 |
ਭਾਜਪਾ |
7 |
40 |
47 |
ਕਾਂਗਰਸ |
3 |
16 |
19 |
ਆਜ਼ਾਦ |
0 |
2 |
2 |
|
|
|
|
ਕੁੱਲ |
10 |
60 |
70 |
- ਖਟੀਮਾ ਤੋਂ ਹਾਰੇ ਪੁਸ਼ਕਰ ਸਿੰਘ ਧਾਮੀ
- ਲਾਲਕੁਆਂ ਸੀਟ ’ਤੇ ਹਰੀਸ਼ ਰਾਵਤ ਦੀ ਹਾਰ
- 5ਵੇਂ ਰਾਊਂਡ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ 8616 ਵੋਟਾਂ ਨਾਲ ਪਿੱਛੇ
- ਚਕਰਾਤਾ ਤੋਂ ਕਾਂਗਰਸ ਦੇ ਪ੍ਰੀਤਮ ਸਿੰਘ 1805 ਵੋਟਾਂ ਨਾਲ ਅੱਗੇ
- ਵਿਕਾਸ ਨਗਰ ਤੋਂ ਭਾਜਪਾ ਦੇ ਮੁੰਨਾ ਸਿੰਘ 1496 ਨਾਲ ਅੱਗੇ
- ਸਹਸਪੁਰ ਤੋਂ ਕਾਂਗਰਸ ਦੇ ਆਰਯੇਂਦਰ ਸ਼ਰਮਾ 5373 ਨਾਲ ਅੱਗੇ
- ਕੈਂਟ ਤੋਂ ਭਾਜਪਾ ਦੀ ਸਵਿਤਾ ਕਰੂਬ 2228 ਨਾਲ ਅੱਗੇ
- ਰਾਜਪੁਰ ਤੋਂ ਭਾਜਪਾ ਦੇ ਖਜਾਨ ਦਾਸ 3138 ਨਾਲ ਅੱਗੇ
- ਮਸੂਰੀ ਤੋਂ ਭਾਜਪਾ ਦੇ ਗਣੇਸ਼ ਜੋਸ਼ੀ 4541 ਵੋਟਾਂ ਨਾਲ ਅੱਗੇ
- ਰਾਏਪੁਰ ਤੋਂ ਭਾਜਪਾ ਦੇ ਉਮੇਸ਼ ਸ਼ਰਮਾ 2907 ਵੋਟਾਂ ਨਾਲ ਅੱਗੇ
- ਧਰਮਪੁਰ ਤੋਂ ਕਾਂਗਰਸ ਦੇ ਦਿਨੇਸ਼ ਅੱਗਰਵਾਲ 1138 ਵੋਟਾਂ ਨਾਲ ਅੱਗੇ
- ਡੋਈਵਾਲਾ ਤੋਂ ਭਾਜਪਾ ਦੇ ਬ੍ਰਿਜ ਭੂਸ਼ਣ ਗੌਰਾਲ 6134 ਵੋਟਾਂ ਨਾਲ ਅੱਗੇ
- ਰਿਸ਼ੀਕੇਸ਼ ਤੋਂ ਭਾਜਪਾ ਦੇ ਪ੍ਰੇਮਚੰਦ ਅਗਰਵਾਲ 1261 ਵੋਟਾਂ ਨਾਲ ਅੱਗੇ
26 ਸੀਟਾਂ ਤੋਂ ਅੱਗੇ ਹੈ ਕਾਂਗਰਸ
ਭਾਜਪਾ ਜਿੱਥੇ ਬਹੁਮਤ ਦਾ ਅੰਕੜਾ ਛੂੰਦੇ ਹੋਏ 36 ਸੀਟਾਂ ’ਤੇ ਅੱਗੇ ਚੱਲ ਰਹੀ ਹੈ, ਉੱਥੇ ਹੀ ਕਾਂਗਰਸ 26 ਸੀਟਾਂ ’ਤੇ ਅੱਗੇ ਹੈ। ਆਪ ਅਤੇ ਹੋਰ ਪਾਰਟੀਆਂ ਦੇ ਖਾਤਿਆਂ ’ਚੇ 1-1 ਸੀਟ ਦਿਸ ਰਹੀ ਹੈ।
ਕਾਂਗਰਸ ਨੇ ਪੋਸਟਲ ਬੈਲਟ ’ਚ ਗੜਬੜੀ ਦਾ ਦੋਸ਼ ਲਗਾਇਆ
ਪੌੜੀ ’ਚ ਕਾਂਗਰਸ ਦੇ ਸੂਬਾ ਬੁਲਾਰਾ ਅਤੇ ਚੀਫ ਇਲੈਕਸ਼ਨ ਏਜੰਟ ਅਦਵੈਤ ਬਹੁਗੁਣਾ ਨੇ ਪੋਸਟਲ ਬੈਲਟ ’ਚ ਗੜਬਣੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੋਸਟਲ ਬੈਲਟ ਬਿਨਾਂ ਸਿਆਸੀ ਪਾਰਟੀਆਂ ਦੇ ਏਜੰਟ ਦੀ ਮੌਜੂਦ ਦੇ ਗਿਣਤੀ ਵਾਲੀ ਥਾਂ ਤਕ ਲਿਆਏ ਗਏ। ਅਜਿਹੇ ’ਚ ਕਿਵੇਂ ਵਿਸ਼ਵਾਸ ਕੀਤਾ ਜਾਵੇ ਕਿ ਬੈਲਟ ਕਿੱਥੋਂ ਲਿਆਏ ਗਏ। ਕਾਂਗਰਸ ਨੇ ਇਸ ’ਤੇ ਇਤਰਾਜ਼ ਜਤਾਇਆ ਹੈ।
ਭਾਜਪਾ ਨੇ ਛੁਹਿਆ ਬਹੁਮਤ ਦਾ ਜਾਦੁਈ ਅੰਕੜਾ
ਭਾਜਪਾ ਨੇ ਉੱਤਰਾਖੰਡ ’ਚ ਸ਼ੁਰੂਆਤੀ 46 ਮਿੰਟਾਂ ਦੇ ਰੁਝਾਣਾਂ ’ਚ ਹੀ ਬਹੁਮਤ ਦਾ ਜਾਦੁਈ ਅੰਕੜਾ ਛੂਹ ਲਿਆ ਹੈ। ਭਾਜਪਾ ਇਸ ਸਮੇਂ 36 ਸੀਟਾਂ ’ਤੇ ਅੱਗੇ ਚੱਲ ਰਹੀ ਹੈ।
ਸ਼ੁਰੂਆਤ ’ਚ ਰਫ਼ਤਾਰ ਹੌਲੀ ਰਹਿਣ ਤੋਂ ਬਾਅਦ ਹੁਣ ਭਾਜਪਾ ਤੇਜ਼ੀ ਨਾਲ ਸੀਟਾਂ ’ਤੇ ਬੜ੍ਹਤ ਬਣਾ ਰਹੀ ਹੈ। ਭਾਜਪਾ ਹੁਣ 9 ਸੀਟਾਂ ’ਤੇ ਅੱਗੇ ਹੈ ਜਦਕਿ ਕਾਂਗਰਸ 5 ਸੀਟਾਂ ’ਤੇ ਅੱਗੇ ਚੱਲ ਰਹੀ ਹੈ, ਉਥੇ ਹੀ ਹੋਰ ਦੇ ਖਾਤਿਆਂ ’ਚ ਅਜੇ ਵੀ ਦੋ ਸੀਟਾਂ ਦਿਸ ਰਹੀਆਂ ਹਨ।
UP Election Result 2022: ਰੁਝਾਨਾਂ ’ਚ ਭਾਜਪਾ ਨੂੰ ਮਜ਼ਬੂਤ ਲੀਡ, ਜਾਣੋ ਪਲ-ਪਲ ਦੀ ਖ਼ਬਰ
NEXT STORY