ਰੁਦਰਪ੍ਰਯਾਗ- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ’ਚ ਕੇਦਾਰਨਾਥ ਯਾਤਰਾ ਮਾਰਗ ’ਤੇ ਗੌਰੀਕੁੰਡ ’ਚ ਵੀਰਵਾਰ ਦੀ ਰਾਤ ਲਗਭਗ 11.30 ਵਜੇ ਮੋਹਲੇਧਾਰ ਮੀਂਹ ਕਾਰਨ ਲੈਂਡ ਸਲਾਈਡਿੰਗ (ਜ਼ਮੀਨ ਖਿਸਕਣ) ਦੀ ਲਪੇਟ ’ਚ 3 ਦੁਕਾਨਾਂ ਆ ਗਈਆਂ, ਜਿਸ ਦੇ ਮਲਬੇ ਹੇਠ 20 ਲੋਕ ਦੱਬੇ ਗਏ। ਇਨ੍ਹਾਂ ’ਚ ਇਕ ਹੀ ਪਰਿਵਾਰ ਦੇ 7 ਲੋਕ ਅਤੇ ਇਕ ਹੋਰ ਪਰਿਵਾਰ ਦੇ 3 ਲੋਕ ਸ਼ਾਮਲ ਹਨ। ਹੁਣ ਤੱਕ 3 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ ਬਾਕੀ 17 ਲੋਕਾਂ ਦੀ ਤਲਾਸ਼ ’ਚ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਪੁਲਸ ਅਤੇ ਹੋਰ ਏਜੰਸੀਆਂ ਜੁਟੀਆਂ ਹੋਈਆਂ ਸਨ।
ਆਫ਼ਤ ਦੇ ਸ਼ਿਕਾਰ ਬਣੇ ਲੋਕਾਂ ’ਚ ਰੁਦਰਪ੍ਰਯਾਗ ਜ਼ਿਲੇ ਦੇ ਦੋ ਲੋਕ ਅਤੇ ਬਾਕੀ ਨੇਪਾਲ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹੋਰ ਥਾਵਾਂ ਦੇ ਦੱਸੇ ਜਾ ਰਹੇ ਹਨ, ਜੋ ਕਿ ਰੁਜ਼ਗਾਰ ਲਈ ਇੱਥੇ ਆਏ ਹੋਏ ਸਨ। ਦੂਜੇ ਪਾਸੇ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੇਹਰਾਦੂਨ ਸਥਿਤ ਰਾਜ ਆਫਤ ਕੰਟਰੋਲ ਰੂਮ ਪਹੁੰਚ ਕੇ ਗੌਰੀਕੁੰਡ ਹਾਦਸੇ ’ਤੇ ਪੂਰਾ ਦਿਨ ਨਜ਼ਰ ਰੱਖੀ। ਉਨ੍ਹਾਂ ਡੀ. ਐੱਮ. ਅਤੇ ਐੱਸ. ਪੀ. ਨੂੰ ਰਾਹਤ ਅਤੇ ਬਚਾਅ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਰੁਦਰਪ੍ਰਯਾਗ ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਜਵਾਰ ਨੇ ਦੱਸਿਆ ਕਿ ਰਾਸ਼ਟਰੀ ਆਫਤ ਛੁਟਕਾਰਾ ਬਲ (ਐੱਨ. ਡੀ. ਆਰ. ਐੱਫ.), ਰਾਜ ਆਫਤ ਛੁਟਕਾਰਾ ਬਲ (ਐੱਸ. ਡੀ. ਆਰ. ਐੱਫ.), ਪੁਲਸ ਅਤੇ ਹੋਰ ਏਜੰਸੀਆਂ ਨਦੀ ’ਚ ਅਤੇ ਉਸ ਦੇ ਕੰਢੇ ਜੰਗੀ ਪੱਧਰ ’ਤੇ ਤਲਾਸ਼ ਮੁਹਿੰਮ ਚਲਾ ਰਹੀਆਂ ਹਨ। ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀ ਨਿਰਮਲ ਰਾਵਤ ਨੇ ਕਿਹਾ ਕਿ ਮੋਹਲੇਧਾਰ ਮੀਂਹ ਕਾਰਨ ਰਾਹਤ ਅਤੇ ਬਚਾਅ ਕਾਰਜਾਂ ’ਚ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਆਸਪਾਸ ਪਹਾੜਾਂ ਤੋਂ ਅਜੇ ਵੀ ਰੁਕ-ਰੁਕ ਕੇ ਪੱਥਰ ਡਿਗ ਰਹੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਦੀ ਸਜ਼ਾ 'ਤੇ ਰੋਕ ਮਗਰੋਂ ਸਿੱਬਲ ਬੋਲੇ- ਮੈਂ ਜੋ ਕਿਹਾ ਸੀ ਉਹ ਸਹੀ ਸਾਬਤ ਹੋਇਆ
NEXT STORY