ਦੇਹਰਾਦੂਨ (ਯੂ. ਐੱਨ. ਆਈ.) : ਉੱਤਰਾਖੰਡ ਸਥਿਤ ਪੰਜਵੇਂ ਜਯੋਤਿਰਲਿੰਗ ਕੇਦਾਰਨਾਥ ਸਥਿਤ ਹੈਲੀਪੈਡ ’ਤੇ ਐਤਵਾਰ ਦੁਪਹਿਰ ਨੂੰ ਸ਼ਹਿਰੀ ਹਵਾਬਾਜ਼ੀ ਵਿਭਾਗ (ਯੁਕਾਡਾ) ਦੇ ਵਿੱਤ ਕੰਟ੍ਰੋਲਰ ਦੀ ਮੌਤ ਹੋ ਗਈ। ਕੇਦਾਰਨਾਥ ’ਚ ਹੀ ਮੌਜੂਦ ਸਬੰਧਿਤ ਜ਼ਿਲ੍ਹੇ ਰੁਦਰਪ੍ਰਯਾਗ ਦੇ ਜ਼ਿਲ੍ਹਾ ਅਧਿਕਾਰੀ ਮਯੂਰ ਦੀਕਸ਼ਿਤ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜੋ ਜਾਣਕਾਰੀ ਮਿਲੀ ਹੈ, ਉਸ ਦੇ ਅਨੁਸਾਰ ਯੂ.ਸੀ.ਏ.ਡੀ.ਏ. ਦੇ ਵਿੱਤ ਕੰਟ੍ਰੋਲਰ ਅਮਿਤ ਸੈਣੀ ਹੈਲੀਕਾਪਟਰ ਵਿਚ ਬੈਠਣ ਲਈ ਦੂਜੇ ਪਾਸਿਓਂ ਜਾ ਰਹੇ ਸਨ, ਜਿਸ ਕਾਰਨ ਉਹ ਟੇਲ ਰੋਟਰ ਦੀ ਲਪੇਟ ’ਚ ਆ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਲਾਸ਼ ਦਾ ਪੰਚਨਾਮਾ ਕੀਤਾ ਜਾ ਰਿਹਾ ਹੈ।
ਵਰਣਨਯੋਗ ਹੈ ਕਿ ਸੈਣੀ ਅੱਜ ਹੈਲੀਪੈਡ ਦਾ ਮੁਆਇਨਾ ਕਰਨ ਅਤੇ ਹੈਲੀਕਾਪਟਰ ਸੇਵਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੇਦਾਰਨਾਥ ਪੁੱਜੇ ਸਨ। ਦੁਪਹਿਰ ਪੌਣੇ ਇਕ ਵਜੇ ਦੇ ਕਰੀਬ ਉਹ ਵਾਪਸ ਜਾਣ ਲਈ ਹੈਲੀਕਾਪਟਰ ਵੱਲ ਗਏ ਪਰ ਅਚਾਨਕ ਹੈਲੀਕਾਪਟਰ ਦੀ ਟੇਲ ਰੋਟਰ ਦੀ ਲਪੇਟ ’ਚ ਆ ਗਏ, ਜਿਸ ਨਾਲ ਉਸ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਜਦੋਂ ਉਹ ਹੈਲੀਕਾਪਟਰ ਵੱਲ ਜਾ ਰਿਹਾ ਸੀ ਤਾਂ ਕਈ ਲੋਕਾਂ ਨੇ ਉਸ ਨੂੰ ਪਿੱਛਿਓਂ ਆਵਾਜ਼ ਵੀ ਦਿੱਤੀ ਕਿ ਉਹ ਉਲਟ ਪਾਸੇ ਤੋਂ ਜਾ ਰਹੇ ਹਨ।
ਯਮੁਨੋਤਰੀ ਧਾਮ ਜਾ ਰਹੇ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY