ਨਵੀਂ ਦਿੱਲੀ— 10ਵੀਂ ਪਾਸ ਨੌਜਵਾਨਾਂ ਲਈ ਡਾਕ ਮਹਿਕਮੇ 'ਚ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ ਹੈ। ਭਾਰਤੀ ਪੋਸਟ ਨੇ 700 ਤੋਂ ਵਧੇਰੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਹ ਭਰਤੀਆਂ ਉੱਤਰਾਖੰਡ ਪੋਸਟਲ ਸਰਕਲ ਭਰਤੀ 2020 ਲਈ ਹਨ। ਇਸ ਲਈ ਚਾਹਵਾਨ ਉਮੀਦਵਾਰਾਂ ਲਈ ਅਰਜ਼ੀ ਦੀ ਆਖਰੀ ਤਰੀਕ 7 ਜੁਲਾਈ 2020 ਮਿੱਥੀ ਗਈ ਹੈ। ਇਸ ਭਰਤੀ ਤਹਿਤ ਬੀ. ਪੀ. ਐੱਮ./ਏ. ਬੀ. ਪੀ. ਐੱਮ./ਗ੍ਰਾਮੀਣ ਡਾਕ ਸੇਵਕ ਦੇ ਅਹੁਦਿਆਂ 'ਤੇ 724 ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਲਈ ਉਮੀਦਵਾਰ ਦਾ ਮਾਨਤਾ ਪ੍ਰਾਪਤ 10ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ 10ਵੀਂ ਜਮਾਤ ਵਿਚ ਉਸ ਦਾ ਸਥਾਨਕ ਅਤੇ ਅੰਗਰੇਜ਼ੀ ਭਾਸ਼ਾ 'ਚ ਵੀ ਪਾਸ ਹੋਣਾ ਲਾਜ਼ਮੀ ਹੈ।
ਉੱਤਰਾਖੰਡ ਪੋਸਟਲ ਸਰਕਲ ਭਰਤੀ ਲਈ ਉਮੀਦਵਾਰਾਂ ਦੀ ਉਮਰ ਹੱਦ 18 ਸਾਲ ਤੋਂ ਲੈ ਕੇ 40 ਸਾਲ ਦਰਮਿਆਨ ਤੈਅ ਕੀਤੀ ਗਈ ਹੈ। ਹਾਲਾਂਕਿ ਨਿਯਮਾਂ ਮੁਤਾਬਕ ਵੱਖ-ਵੱਖ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਛੋਟ ਦੀ ਵਿਵਸਥਾ ਕੀਤੀ ਗਈ ਹੈ। ਅਹੁਦਿਆਂ 'ਤੇ ਚੁਣੇ ਉਮੀਦਵਾਰਾਂ ਨੂੰ 12,000 ਤੋਂ 14,500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਦੱਸ ਦੇਈਏ ਕਿ ਇਸ ਭਰਤੀ ਪ੍ਰੀਖਿਆ ਲਈ ਅਰਜ਼ੀ ਦੀ ਤਰੀਕ 7 ਜੁਲਾਈ 2020 ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿਕ https://appost.in/gdsonline/ ਕਰ ਸਕਦੇ ਹੋ।
ਅਰਜ਼ੀ ਫੀਸ ਦੇ ਰੂਪ 'ਚ ਓ. ਬੀ. ਸੀ./ਯੂ. ਆਰ./ਈ. ਡਬਲਿਊ. ਐੱਸ ਵਰਗ ਦੇ ਪੁਰਸ਼ ਉਮੀਦਵਾਰਾਂ ਨੂੰ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ ਐੱਸ. ਸੀ./ਐੱਸ. ਟੀ. ਅਤੇ ਮਹਿਲਾ ਉਮੀਦਵਾਰਾਂ ਤੋਂ ਕਿਸੇ ਪ੍ਰਕਾਰ ਦੀ ਫੀਸ ਨਹੀਂ ਲਈ ਜਾਵੇਗੀ। ਉੱਤਰਾਖੰਡ ਪੋਸਟਲ ਸਰਕਲ ਭਰਤੀ 2020 ਲਈ ਲਿਖਤੀ ਪ੍ਰੀਖਿਆ ਨਹੀਂ ਲਈ ਜਾਵੇਗੀ ਅਤੇ ਨਾ ਹੀ ਇੰਟਰਵਿਊ ਹੋਵੇਗਾ। ਇਸ ਲਈ ਉਮੀਦਵਾਰਾਂ ਦੀ ਚੋਣ 10ਵੀਂ ਜਮਾਤ ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਤਿਆਰ ਕੀਤੀ ਜਾਣ ਵਾਲੀ ਮੈਰਿਟ ਲਿਸਟ ਮੁਤਾਬਕ ਹੋਵੇਗਾ।
ਦੇਸ਼ 'ਚ ਕੋਰੋਨਾ ਦੇ ਰਿਕਾਰਡ 11,458 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 3 ਲੱਖ ਦੇ ਪਾਰ
NEXT STORY