ਚਮੋਲੀ- ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ 7 ਤਾਰੀਖ਼ ਨੂੰ ਆਈ ਆਫ਼ਤ ਤੋਂ ਬਾਅਦ ਰੈਸਕਿਊ ਆਪਰੇਸ਼ਨ ਜਾਰੀ ਹੈ। ਤਪੋਵਨ ਪਾਵਰ ਪ੍ਰਾਜੈਕਟ ਦੀ ਸੁਰੰਗ 'ਚ ਫਸੇ 34 ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਹਾਲੇ ਵੀ ਚੱਲ ਰਹੀ ਹੈ। ਸੁਰੰਗ ਦੇ ਇਕ ਪਾਸੇ ਫ਼ੌਜ ਅਤੇ ਆਈ.ਟੀ.ਬੀ.ਪੀ. ਦੇ ਜਵਾਨ ਬਚਾਅ ਕੰਮ 'ਚ ਲੱਗੇ ਹਨ। ਮੰਗਲਵਾਰ ਸ਼ਾਮ ਤੋਂ ਸੁਰੰਗ ਦੇ ਦੂਜੇ ਪਾਸੇ ਹਵਾਈ ਫ਼ੌਜ ਦੇ ਮਾਹਰ ਦਸਤੇ ਨੂੰ ਉਤਾਰ ਕੇ ਸੁਰੰਗ 'ਚ ਰਸਤਾ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਉੱਥੇ ਹੀ ਗਲੇਸ਼ੀਅਰ ਟੁੱਟਣ ਨਾਲ ਆਏ ਹੜ੍ਹ ਨਾਲ ਰਿਸ਼ੀਗੰਗਾ ਅਤੇ ਤਪੋਵਨ ਪਾਵਰ ਪ੍ਰਾਜੈਕਟ 'ਚ ਰੁੜ੍ਹੇ ਕਰੀਬ 200 ਲੋਕਾਂ ਨੂੰ ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਲੱਭਣ 'ਚ ਲੱਗੀ ਹੈ। ਹਾਲੇ ਤੱਕ 32 ਲਾਸ਼ਾਂ ਬਰਾਮਦ ਹੋ ਚੁਕੀਆਂ ਹਨ, ਜਿਨ੍ਹਾਂ 'ਚੋਂ 2 ਪੁਲਸ ਮੁਲਾਜ਼ਮ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਉਤਰਾਖੰਡ ਗਲੇਸ਼ੀਅਰ ਹਾਦਸਾ : ਸੁਰੰਗ 'ਚੋਂ ਸੁਰੱਖਿਅਤ ਬਾਹਰ ਕੱਢੇ ਗਏ ਮਜ਼ਦੂਰ ਨੇ ਸੁਣਾਈ ਆਪਬੀਤੀ
ਲਾਪਤਾ ਲੋਕਾਂ 'ਚ ਜ਼ਿਆਦਾਤਰ ਉੱਤਰ ਪ੍ਰਦੇਸ਼ ਤੋਂ ਹੈ, ਇਸ ਲਈ ਯੂ.ਪੀ. ਸਰਕਾਰ ਨੇ ਹਰਿਦੁਆਰ 'ਚ ਇਕ ਕੰਟਰੋਲ ਰੂਮ ਬਣਾਇਆ ਹੈ, ਜਿੱਥੇ ਮੁੱਖ ਮੰਤਰੀ ਯੋਗੀ ਨੇ ਤਿੰਨ ਮੰਤਰੀਆਂ ਨੂੰ ਨਿਯੁਕਤ ਕੀਤਾ ਹੈ, ਜੋ ਕਿ ਹਾਲਾਤ 'ਤੇ ਨਜ਼ਰ ਰੱਖੇ ਹੋਏ ਹਨ ਅਤੇ ਉਤਰਾਖੰਡ ਸਰਕਾਰ ਨਾਲ ਤਾਲਮੇਲ ਬਣਾਏ ਹੋਏ ਹਨ। ਤਪੋਵਨ ਤੋਂ ਅੱਗੇ ਨੀਤੀ ਘਾਟੀ ਨੂੰ ਜਾਣ ਵਾਲੀ ਸੜਕ ਅਤੇ ਪੁਲਾਂ ਦੀ ਮੁਰੰਮਤ ਦਾ ਕੰਮ ਬੀ.ਆਰ.ਓ. (ਸਰਹੱਦੀ ਸੜਕ ਸੰਗਠਨ) ਨੇ ਸ਼ੁਰੂ ਕਰ ਦਿੱਤਾ ਹੈ। ਘਾਟੀ ਦੇ 11 ਪਿੰਡਾਂ ਦਾ ਸੰਪਰਕ ਪੁਲਾਂ ਦੇ ਰੁੜ੍ਹ ਨਾਲ ਟੁੱਟਿਆ ਹੋਇਆ ਹੈ ਅਤੇ ਇੱਥੇ ਆਈ.ਟੀ.ਬੀ.ਪੀ. ਅਤੇ ਹਵਾਈ ਫ਼ੌਜ ਰਾਹੀਂ ਰਸਦ ਪਹੁੰਚਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਉੱਤਰਾਖੰਡ ’ਚ ਆਈ ‘ਜਲ ਪਰਲੋ’ ਤੋਂ ਪਹਿਲਾਂ ਤੇ ਬਾਅਦ ਦੀਆਂ ਸੈਟੇਲਾਈਟ ਤਸਵੀਰਾਂ
ਬੁਰਾੜੀ ਹਿੰਸਾ ਮਾਮਲੇ 'ਚ 5 ਮੁਲਜ਼ਮ ਗ੍ਰਿਫਤਾਰ
NEXT STORY