ਦੇਹਰਾਦੂਨ— ਉਤਰਾਖੰਡ ਦੇ ਦੇਹਰਾਦੂਨ 'ਚ ਹੁਣ ਨਦੀ, ਨਾਲਿਆਂ ਦੀ ਸਫ਼ਾਈ ਵੈਕਿਊਮ ਕਲੀਨਰ ਨਾਲ ਹੋਵੇਗੀ। ਬੁੱਧਵਾਰ ਨੂੰ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵਿਸ਼ਵ ਵਾਤਾਵਰਣ ਦਿਵਸ 'ਤੇ ਬਿੰਦਾਲ ਨਦੀ (ਕਾਰਗੀ ਚੌਕ) 'ਚ ਸਵੱਛਤਾ ਮੁਹਿੰਮ ਪ੍ਰੋਗਰਾਮ ਸ਼ੁਰੂ ਕਰਦੇ ਹੋਏ ਵੈਕਿਊਮ ਕਲੀਨਰ ਨੂੰ ਹਰੀ ਝੰਡੀ ਦਿਖਾਈ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਪ੍ਰਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪਰਿਵਾਰ ਦੇ ਹਰੇਕ ਮੈਂਬਰ ਇਕ-ਇਕ ਦਰੱਖਤ ਲਗਾ ਕੇ ਵਾਤਾਵਰਣ ਸੁਰੱਖਿਆ 'ਚ ਆਪਣਾ ਯੋਗਦਾਨ ਦੇਣ।
ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਅਤੇ ਸਵੱਛਤਾ ਨੂੰ ਸਾਨੂੰ ਆਪਣੇ ਰੋਜ਼ਾਨਾ ਦੇ ਜੀਵਨ 'ਚ ਸ਼ਾਮਲ ਕਰਨਾ ਹੋਵੇਗਾ। ਤ੍ਰਿਵੇਂਦਰ ਨੇ ਕਿਹਾ ਕਿ ਰਿਸਪਨਾ, ਬਿੰਦਾਲ, ਕੋਸੀ ਅਤੇ ਹੋਰ ਨਦੀਆਂ ਦੀ ਸੁਰੱਖਿਆ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਰਿਵਰ ਫਰੰਡ ਡੈਵਲਪਮੈਂਟ ਦੇ ਅਧੀਨ ਇਨ੍ਹਾਂ ਨਦੀਆਂ 'ਤੇ ਕੰਮ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਮੁਹਿੰਮ ਅਤੇ ਵਾਤਾਵਰਣ ਸੁਰੱਖਿਆ ਲਈ ਜਨ ਸਹਿਯੋਗ ਜ਼ਰੂਰੀ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਸ਼ੁੱਧ ਹਵਾ, ਪਾਣੀ ਅਤੇ ਵਾਤਾਵਰਣ ਦੇਣ ਲਈ ਸਾਨੂੰ ਵਾਤਾਵਰਣ ਅਤੇ ਜਲ ਸੁਰੱਖਿਆ ਦੀ ਦਿਸ਼ਾ 'ਚ ਵਿਸ਼ੇਸ਼ ਪ੍ਰਸਾਰ ਕਰਨੇ ਹੋਣਗੇ। ਇਸ ਮੌਕੇ ਆਵਾਜਾਈ ਮੰਤਰੀ ਯਸ਼ਪਾਲ ਆਰੀਆ, ਮਹਾਪੌਰ ਸੁਨੀਲ ਓਨਿਆਲ ਗਾਮਾ, ਸਕੱਤਰ ਸ਼ਹਿਰੀ ਵਿਕਾਸ ਸ਼ੈਲੇਸ਼ ਬਗੋਲੀ, ਗੜ੍ਹਵਾਲ ਕਮਿਸ਼ਨਰ ਬੀ.ਵੀ.ਆਰ.ਸੀ. ਪੁਰਸ਼ੋਤਮ, ਜ਼ਿਲਾ ਅਧਿਕਾਰੀ, ਦੇਹਰਾਦੂਨ ਐੱਸ.ਏ. ਮੁਰੂਗੇਸ਼ਮ, ਐੱਸ.ਐੱਸ.ਪੀ. ਨਿਵੇਦਿਤਾ ਕੁਕਰੇਤੀ ਆਦਿ ਹਾਜ਼ਰ ਸਨ।
CM ਜੈਰਾਮ ਠਾਕੁਰ ਨੇ ਅੱਜ ਮੰਡੀ 'ਚ ਕੀਤਾ ਰੋਡਸ਼ੋਅ
NEXT STORY