ਮੰਡੀ—ਮੁੱਖ ਮੰਤਰੀ ਜੈਰਾਨ ਠਾਕੁਰ ਲੋਕ ਸਭਾ ਚੋਣਾਂ ਦੌਰਾਨ 4 ਸੀਟਾਂ 'ਤੇ ਰਿਕਾਰਡ ਤੋੜ ਜਿੱਤ ਦਰਜ ਕਰਨ ਤੋਂ ਬਾਅਦ ਮੰਡੀ ਜ਼ਿਲੇ 'ਚ ਪਹੁੰਚ ਕੇ ਜਨਤਾ ਪ੍ਰਤੀ ਧੰਨਵਾਦ ਕਰਨ ਲਈ ਰੈਲੀ ਕੱਢੀ ਗਈ। ਮੁੱਖ ਮੰਤਰੀ ਜੈਰਾਮ ਨੇ ਰੋਡ ਸ਼ੋਅ ਕਰਨ ਤੋਂ ਬਾਅਦ ਜਨਸਭਾ ਨੂੰ ਸੰਬੋਧਨ ਕੀਤਾ।
ਇੱਥੇ ਪਹੁੰਚਣ 'ਤੇ ਸੂਬਾ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਭਾਜਪਾ ਵਰਕਰਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਖੁੱਲੀ ਜੀਪ ਰਾਹੀਂ ਮੰਡੀ ਵੱਲ ਰਾਵਾਨਾ ਹੋਏ। ਰੈਲੀ 'ਚ ਪਾਰਟੀ ਸੂਬਾ ਪ੍ਰਧਾਨ ਸਤਪਾਲ ਸੱਤੀ ਆਈ. ਪੀ. ਐੱਚ. ਮੰਤਰੀ ਮਹੇਂਦਰ ਸਿੰਘ ਠਾਕੁਰ, ਸੰਸਦ ਮੈਂਬਰ ਰਾਮਸਵਰੂਪ ਸ਼ਰਮਾ, ਵਿਧਾਇਕ ਰਾਕੇਸ ਜਮਵਾਲ, ਪ੍ਰਕਾਸ਼ ਰਾਣਾ ਸਮੇਤ ਹੋਰ ਵੀ ਪਹੁੰਚੇ।
ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਸੁੰਦਰਨਗਰ ਦੀਆਂ ਸੜਕਾਂ 'ਤੇ ਟ੍ਰੈਫਿਕ ਜਾਮ ਵਰਗੀ ਸਥਿਤੀ ਬਣ ਗਈ। ਨਰੇਸ਼ ਚੌਕ ਤੋਂ ਲੈ ਕੇ ਬੱਸ ਸਟੈਂਡ ਤੱਕ ਸਵੇਰੇ 10 ਵਜੇ ਤੋਂ ਬਾਅਦ ਜਾਮ ਲੱਗਣ ਨਾਲ ਸੜਕਾਂ 'ਤੇ ਵਾਹਨਾਂ ਦੀ ਲੰਬੀਆਂ ਲਾਈਨਾਂ ਲੱਗ ਗਈਆਂ।
ਸ਼੍ਰੀਨਗਰ 'ਚ ਸੁਰੱਖਿਆ ਬਲਾਂ 'ਤੇ ਪਥਰਾਅ, ਅੱਤਵਾਦੀ ਮਸੂਦ ਤੇ ਜ਼ਾਕਿਰ ਦੇ ਪੋਸਟਰ ਲਹਿਰਾਏ
NEXT STORY