ਨਵੀਂ ਦਿੱਲੀ - ਕੋਰੋਨਾ ਇਨਫੈਕਸ਼ਨ ਤੋਂ ਜੂਝ ਰਹੇ ਦੇਸ਼ ਲਈ ਇੱਕ ਚੰਗੀ ਖ਼ਬਰ ਹੈ। ਏਮਜ਼ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨੇ ਕਿਹਾ ਹੈ ਕਿ ਸਤੰਬਰ ਤੱਕ ਬੱਚਿਆਂ ਦੀ ਟੀਕਾਕਰਨ ਮੁਹਿੰਮ ਸ਼ੁਰੂ ਹੋ ਸਕਦੀ ਹੈ। ਡਾਕਟਰ ਰਣਦੀਪ ਗੁਲੇਰੀਆ ਕੇਂਦਰ ਸਰਕਾਰ ਦੇ ਕੋਵਿਡ ਟਾਸਕ ਫੋਰਸ ਦੇ ਪ੍ਰਮੁੱਖ ਮੈਂਬਰ ਅਤੇ ਮਸ਼ਹੂਰ ਪਲਮੋਨੋਲਾਜਿਸਟ ਹਨ।
ਇਹ ਵੀ ਪੜ੍ਹੋ- ਕਬਾਇਲੀ ਸਲਾਹਕਾਰ ਪ੍ਰੀਸ਼ਦ ਨੂੰ CM ਹੇਮੰਤ ਸੋਰੇਨ ਦੀ ਮਨਜ਼ੂਰੀ, ਜਾਣੋਂ ਕੀ ਹੈ TAC
ਉਨ੍ਹਾਂ ਕਿਹਾ ਹੈ ਕਿ ਦੂਜੇ ਅਤੇ ਤੀਸਰੇ ਫੇਜ਼ ਦੇ ਟ੍ਰਾਇਲ ਪੂਰੇ ਹੋਣ ਤੋਂ ਬਾਅਦ, ਬੱਚਿਆਂ ਲਈ ਕੋਵੈਕਸੀਨ ਦਾ ਡਾਟਾ ਸਤੰਬਰ ਤੱਕ ਸਾਹਮਣੇ ਆ ਜਾਵੇਗਾ। ਉਸੇ ਮਹੀਨੇ ਇਸ ਵੈਕਸੀਨ ਨੂੰ ਬੱਚਿਆਂ ਨੂੰ ਲਗਾਉਣ ਲਈ ਮਨਜ਼ੂਰੀ ਮਿਲ ਸਕਦੀ ਹੈ। ਏਮਜ਼ ਡਾਇਰੈਕਟਰ ਨੇ ਇਹ ਵੀ ਕਿਹਾ ਕਿ ਜੇਕਰ ਭਾਰਤ ਵਿੱਚ ਫਾਈਜ਼ਰ-ਬਾਇਓਐੱਨਟੈਕ ਦੀ ਵੈਕਸੀਨ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਉਹ ਵੀ ਬੱਚਿਆਂ ਲਈ ਇੱਕ ਵਿਕਲਪ ਹੋ ਸਕਦੀ ਹੈ।
ਇਹ ਵੀ ਪੜ੍ਹੋ- 9 ਦੇਸ਼ਾਂ 'ਚ ਡੈਲਟਾ ਪਲੱਸ ਵੇਰੀਐਂਟ ਦਾ ਖੌਫ਼, ਭਾਰਤ 'ਚ 22 ਮਰੀਜ਼, ਸਿਹਤ ਮੰਤਰਾਲਾ ਦੀ ਤਿੰਨ ਸੂਬਿਆਂ ਨੂੰ ਚਿੱਠੀ
ਦਿੱਲੀ ਏਮਜ਼ ਨੇ ਇਨ੍ਹਾਂ ਟੈਸਟਾਂ ਲਈ ਬੱਚਿਆਂ ਦੀ ਸਕ੍ਰੀਨਿੰਗ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। 7 ਜੂਨ ਤੋਂ ਹੀ ਬੱਚਿਆਂ 'ਤੇ ਵੈਕਸੀਨ ਟ੍ਰਾਇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਟ੍ਰਾਇਲ ਵਿੱਚ 2 ਤੋਂ 17 ਸਾਲ ਤੱਕ ਦੀ ਉਮਰ ਦੇ ਬੱਚੇ ਸ਼ਾਮਲ ਹਨ। 12 ਮਈ ਨੂੰ, DCGI ਨੇ ਭਾਰਤ ਬਾਇਓਟੈਕ ਨੂੰ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਕੋਵੈਕਸੀਨ ਦੇ ਦੂਜੇ ਅਤੇ ਤੀਸਰੇ ਪੜਾਅ ਦੇ ਟ੍ਰਾਇਲ ਦੀ ਮਨਜ਼ੂਰੀ ਦਿੱਤੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼੍ਰੀਨਗਰ 'ਚ ਅੱਤਵਾਦੀ ਹਮਲਾ, ਨਮਾਜ਼ ਪੜ੍ਹ ਕੇ ਘਰ ਪਰਤ ਰਹੇ ਪੁਲਸ ਇੰਸਪੈਕਟਰ 'ਤੇ ਵਰ੍ਹਾਈਆਂ ਗੋਲੀਆਂ
NEXT STORY