ਨਵੀਂ ਦਿੱਲੀ - ਬ੍ਰਿਟੇਨ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਿਲਣ ਨਾਲ ਭਾਜੜ ਮਚੀ ਹੋਈ ਹੈ ਤਾਂ ਜਰਮਨੀ ਦੀ ਦਵਾਈ ਕੰਪਨੀ ਬਾਇਓਨਟੈਕ (BioNTech) ਨੇ ਅੱਜ ਮੰਗਲਵਾਰ ਨੂੰ ਕਿਹਾ ਕਿ ਹਾਲ ਹੀ ਵਿੱਚ ਇੰਗਲੈਂਡ ਵਿੱਚ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਮਿਉਟੇਸ਼ਨ ਛੂਤਕਾਰੀ ਹੋ ਸਕਦਾ ਹੈ ਅਤੇ ਇਸ ਦੇ ਖ਼ਿਲਾਫ਼ ਵੈਕਸੀਨ ਛੇ ਹਫਤੇ ਵਿੱਚ ਬਣਾਈ ਜਾ ਸਕਦੀ ਹੈ। ਇਸ ਦੌਰਾਨ ਬਾਇਓਨਟੈਕ ਨੇ ਦਾਅਵਾ ਕੀਤਾ ਕਿ ਕੋਰੋਨਾ ਤੋਂ ਬਚਾਅ ਲਈ ਉਸਦਾ ਟੀਕਾ ਨਵੇਂ ਸਟ੍ਰੇਨ ਖ਼ਿਲਾਫ਼ ਵੀ ਅਸਰਦਾਰ ਹੈ, ਹਾਲਾਂਕਿ ਪੂਰੀ ਤਰ੍ਹਾਂ ਯਕੀਨੀ ਹੋਣ ਲਈ ਅੱਗੇ ਹੋਰ ਸਟੱਡੀ ਦੀ ਜ਼ਰੂਰਤ ਹੋਵੇਗੀ।
ਜਨਵਰੀ-ਫਰਵਰੀ 'ਚ ਨਹੀਂ ਹੋਣਗੀਆਂ ਸੀ.ਬੀ.ਐਸ.ਸੀ. ਦੀਆਂ ਪ੍ਰੀਖਿਆਵਾਂ
ਬਾਇਓਨਟੈਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਉਗੁਰ ਸਾਹੀਨ ਨੇ ਕਿਹਾ, ਜੇਕਰ ਜ਼ਰੂਰੀ ਹੋਵੇ, ਤਾਂ ਕੰਪਨੀ ਛੇ ਹਫਤੇ ਵਿੱਚ ਵੈਕਸੀਨ ਨੂੰ ਮਾਤ ਦੇਣ ਵਾਲੀ ਕੋਰੋਨਾ ਵਾਇਰਸ ਮਿਉਟੇਸ਼ਨ ਉਪਲੱਬਧ ਕਰਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਗਿਆਨੀ ਰੂਪ ਨਾਲ, ਇਸ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਇਹ ਵੈਕਸੀਨ ਵਾਇਰਸ ਦੇ ਨਵੇਂ ਸਵਰੂਪ ਖ਼ਿਲਾਫ਼ ਵੀ ਪ੍ਰਤੀਰੱਖਿਆ ਕਰਨ ਦਾ ਕੰਮ ਕਰੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਜਨਵਰੀ-ਫਰਵਰੀ 'ਚ ਨਹੀਂ ਹੋਣਗੀਆਂ CBSE ਦੀਆਂ ਪ੍ਰੀਖਿਆਵਾਂ
NEXT STORY