ਵਢੋਦਰਾ— ਗੁਜਰਾਤ ਦੇ ਵਢੋਦਰਾ ਸ਼ਹਿਰ ਦੀ ਪੁਲਸ ਇਨ੍ਹਾਂ ਦਿਨੀਂ ਸ਼ੋਸ਼ਲ ਮੀਡੀਆ 'ਤੇ ਆਪਣੇ ਕੈਪੇਂਨ ਕਾਰਨ ਚਰਚਾ 'ਚ ਹੈ। ਇਸ ਲਈ ਪੁਲਸ ਵਿਭਾਗ ਨੇ ਸੁਰੱਖਿਅਤ ਡਰਾਈਵਿੰਗ 'ਤੇ ਚਲਾਏ ਕੈਪੇਂਨ 'ਚ ਪਿਛਲੇ ਸਮੇਂ ਸ਼ੋਸ਼ਲ ਮੀਡੀਆ 'ਤੇ ਚਰਚਾ 'ਚ ਰਹੀ ਪ੍ਰਿਆ ਵਾਰੀਅਰ ਦੀ ਅੱਖ ਮਾਰਨ ਵਾਲੀ ਤਸਵੀਰ ਦਾ ਅਨੌਖੇ ਤਰੀਕੇ ਨਾਲ ਇਸਤੇਮਾਲ ਕੀਤਾ ਹੈ।
ਪ੍ਰਿਆ ਦੀ ਇਸ ਤਸਵੀਰ ਨਾਲ ਕੈਪਸ਼ਨ 'ਚ ਲਿਖਿਆ ਹੈ, ''ਹਾਦਸੇ ਪਲਕ ਝਪਕਦੇ ਹੀ ਹੁੰਦੇ ਹਨ। ਗੱਡੀ ਸਾਵਧਾਨੀ ਨਾਲ ਚਲਾਓ, ਬਿਨਾਂ ਕਿਸੇ ਭਟਕਾਓ ਦੇ। ਇਸ ਨਾਲ ਹੀ ਹੈਸ਼ਟੇਗ (#) ਨਾਲ ਲਿਖਿਆ ਗਿਆ ਹੈ, ਟ੍ਰੈਫਿਕ ਇਕ ਸੰਸਕਾਰ।'' ਇਹ ਹੈਸ਼ਟੈਗ ਵਾਇਰਲ ਹੈ। ਦੱਸਣਾ ਚਾਹੁੰਦੇ ਹਾਂ ਕਿ ਨੌਜਵਾਨਾਂ ਤੱਕ ਪਹੁੰਚ ਬਣਾਉਣ ਲਈ ਪੁਲਸ ਤਰ੍ਹਾਂ-ਤਰ੍ਹਾਂ ਦੇ ਕੈਪੇਂਨ ਚਲਾ ਰਹੀ ਹੈ।
ਜੇਕਰ ਤੁਸੀਂ ਵਢੋਦਰਾ ਸਿਟੀ ਪੁਲਸ ਦੇ ਟਵਿੱਟਰ ਹੈਂਡਲ 'ਤੇ ਜਾਓ ਤਾਂ ਇਸ ਤਰ੍ਹਾਂ ਦੇ ਕਈ ਹੋਰ ਕ੍ਰਿਏਟਿਵ ਫਿਲਮੀ ਸੰਦੇਸ਼ ਮਿਲਣਗੇ।
ਮੀਡੀਆ ਰਿਪੋਰਟਸ ਮੁਤਾਬਕ, ਵਢੋਦਰਾ ਪੁਲਸ ਦੇ ਟਵਿੱਟਰ ਅਤੇ ਫੇਸਬੁੱਕ 'ਤੇ ਦਿਖਣ ਵਾਲੇ ਇਨ੍ਹਾਂ ਸੰਦੇਸ਼ਾਂ ਦੇ ਪਿਛੇ ਕ੍ਰਿਏਟਿਵ ਏਜੰਸੀ ਦਾ ਹੱਥ ਹੈ। ਪੁਲਸ ਵਿਭਾਗ ਦਾ ਕਹਿਣਾ ਹੈ ਕਿ ਫਿਲਮੀ ਡਾਇਲਾਗ ਜਾਂ ਕਰੈਕਟਰ 'ਤੇ ਆਧਾਰਿਤ ਇਨ੍ਹਾਂ ਪੋਸਟਰਾਂ 'ਤੇ ਲਿਖਿਆ ਮੈਸੇਂਜ ਛੋਟੇ ਹੋਰ ਪ੍ਰਭਾਵਸ਼ਾਲੀ ਹੈ ਅਤੇ ਫਿਲਮੀ ਹੋਣ ਦੀ ਵਜਾ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਦੇ ਹਨ।
ਪੁਲਸ ਵਿਭਾਗ ਦੇ ਇਸ ਅਨੌਖੇ ਕੈਪੇਂਨਿੰਗ ਦੇ ਪਿਛੇ ਉਦੇਸ਼ ਲੋਕ ਨੂੰ ਟ੍ਰੈਫਿਕ ਲਈ ਸਾਵਧਾਨ ਕਰਨਾ ਹੈ।
ਪੱਤਰਕਾਰ ਬਦਸਲੂਕੀ: ਕੇਜਰੀਵਾਲ ਦਾ ਐੱਲ.ਜੀ 'ਤੇ ਹਮਲਾ
NEXT STORY