ਲਖਨਊ/ਵਾਰਾਣਸੀ (ਨਾਸਿਰ) - ਉੱਤਰ ਪ੍ਰਦੇਸ਼ ਦੇ ਵਾਰਾਣਸੀ ’ਚ ਐਤਵਾਰ ਸਵੇਰੇ ਏ. ਟੀ. ਐੱਸ. ਨਾਲ ਹੋਏ ਮੁਕਾਬਲੇ ’ਚ 30 ਲੱਖ ਰੁਪਏ ਦਾ ਇਨਾਮੀ ਨਕਸਲੀ ਕਮਾਂਡਰ ਬ੍ਰਿਜੇਸ਼ ਗੰਜੂ ਉਰਫ਼ ਗੋਪਾਲ ਸਿੰਘ ਭੋਕਤਾ ਉਰਫ਼ ਸਰਦਾਰ ਮਾਰਿਆ ਗਿਆ, ਜਦੋਂ ਕਿ ਉਸ ਦਾ ਇਕ ਸਾਥੀ ਫਰਾਰ ਹੋ ਗਿਆ। ਏ. ਟੀ. ਐੱਸ. ਅਨੁਸਾਰ, ਪਾਬੰਦੀਸ਼ੁਦਾ ਨਕਸਲੀ ਸੰਗਠਨ ਟੀ. ਐੱਸ. ਪੀ. ਸੀ. ਦੇ ਮੈਂਬਰ ਬ੍ਰਿਜੇਸ਼ ਦੇ ਵਾਰਾਣਸੀ ’ਚ ਦਾਖਲ ਹੋਣ ਅਤੇ ਰਾਮਨਗਰ ਖੇਤਰ ਦੇ ਲੰਕਾ ਮੈਦਾਨ ਵੱਲ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਏ. ਟੀ. ਐੱਸ. ਨੇ ਸੰਭਾਵੀ ਮਾਰਗਾਂ ’ਤੇ ਨਿਗਰਾਨੀ ਵਧਾਈ। ਲੰਕਾ ਮੈਦਾਨ ਨੇੜੇ ਮੋਟਰਸਾਈਕਲ ਸਵਾਰ 2 ਸ਼ੱਕੀਆਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਤਾਂ ਉਨ੍ਹਾਂ ਪੁਲਸ ਟੀਮ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 8 ਰੁਪਏ ਮਹਿੰਗਾ ਹੋਵੇਗਾ ਦੁੱਧ! ਉਤਪਾਦਕਾਂ ਨੇ ਕਰਨਾਟਕ ਸਰਕਾਰ ਨੂੰ ਦਿੱਤਾ 3 ਦਿਨ ਦਾ ਸਮਾਂ
ਇਸ ਦੌਰਾਨ ਕੀਤੀ ਗਈ ਜਵਾਬੀ ਕਾਰਵਾਈ ’ਚ ਬ੍ਰਿਜੇਸ਼ ਨੂੰ ਗੋਲੀ ਲੱਗੀ। ਮੁਕਾਬਲੇ ’ਚ ਡੀ. ਐੱਸ. ਪੀ. ਵਿਪਨ ਕੁਮਾਰ ਰਾਏ ਅਤੇ ਹੈੱਡ ਕਾਂਸਟੇਬਲ ਜਤਿੰਦਰ ਕ੍ਰਿਸ਼ਨਾ ਵੀ ਜ਼ਖਮੀ ਹੋ ਗਏ ਪਰ ਬੁਲਟਪਰੂਫ ਜੈਕੇਟ ਕਾਰਨ ਸੁਰੱਖਿਅਤ ਰਹੇ। ਹਸਪਤਾਲ ’ਚ ਡਾਕਟਰਾਂ ਨੇ ਬ੍ਰਿਜੇਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਵਾਸੀ ਬ੍ਰਿਜੇਸ਼ ਖ਼ਿਲਾਫ਼ ਕਤਲ, ਅਗਵਾ, ਫਿਰੌਤੀ, ਸਾੜ-ਫੂਕ ਅਤੇ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਰੱਖਣ ਸਮੇਤ 50 ਤੋਂ ਵੱਧ ਮਾਮਲੇ ਦਰਜ ਸਨ। ਉਹ ਲੱਗਭਗ 20 ਸਾਲਾਂ ਤੋਂ ਫਰਾਰ ਸੀ। ਮੌਕੇ ਤੋਂ 2 ਪਿਸਤੌਲ, ਇਕ ਕਾਰਬਾਈਨ, ਕਾਰਤੂਸ ਅਤੇ ਇਕ ਲੱਖ ਰੁਪਏ ਬਰਾਮਦ ਹੋਏ। ਡੀ. ਜੀ. ਪੀ. ਨੇ ਏ. ਟੀ. ਐੱਸ. ਟੀਮ ਨੂੰ 2 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਘੁੰਮਣ ਜਾਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ! 25 ਦੇਸ਼ਾਂ ’ਚ ਹੁਣ ਬਿਨਾਂ ਵੀਜ਼ਾ ਹੋਵੇਗੀ ਐਂਟਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਾਅਲੀ ਕਰੰਸੀ ਰੈਕੇਟ 'ਤੇ NIA ਦਾ ਵੱਡਾ ਐਕਸ਼ਨ, ਸਹਾਰਨਪੁਰ ਤੋਂ 2 ਮੁੱਖ ਮੁਲਜ਼ਮ ਗ੍ਰਿਫ਼ਤਾਰ
NEXT STORY