ਵਾਰਾਣਸੀ (ਇੰਟ.) : ਯੂ. ਪੀ. ਦੇ ਵਾਰਾਣਸੀ ਦੇ ਬਾਬਤਪੁਰ ਸਥਿਤ ਲਾਲ ਬਹਾਦੁਰ ਸ਼ਾਸਤਰੀ ਕੌਮਾਂਤਰੀ ਏਅਰਪੋਰਟ ਨੂੰ ਡਰੋਨ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਬਵਾਲ ਮੱਚ ਗਿਆ ਹੈ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ-ਪ੍ਰਸ਼ਾਸਨ ਵਿੱਚ ਤਰਥੱਲੀ ਮੱਚ ਗਈ।
ਮਾਮਲੇ 'ਚ ਏਅਰਪੋਰਟ ਪ੍ਰਸ਼ਾਸਨ ਨੇ ਫੂਲਪੁਰ ਥਾਣੇ 'ਚ ਮੁਕੱਦਮਾ ਦਰਜ ਕਰਵਾਇਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਏਅਰਪੋਰਟ ਨਿਰਦੇਸ਼ਿਕਾ ਆਰਿਆਮਾ ਸਾਨਿਆਲ ਦੇ ਨਾਂ ਤੋਂ ਧਮਕੀ ਭਰੀ ਚਿੱਠੀ ਡਾਕ ਰਾਹੀਂ ਬਿਹਾਰ ਤੋਂ ਆਈ ਹੈ। ਚਿੱਠੀ ਭੇਜਣ ਵਾਲੇ ਨੇ ਆਪਣਾ ਨਾਂ ਨਹੀਂ ਲਿਖਿਆ ਸੀ। ਚਿੱਠੀ ਮਿਲਦੇ ਹੀ ਏਅਰਪੋਰਟ ਪ੍ਰਸ਼ਾਸਨ ਚੌਕਸ ਹੋ ਗਿਆ।
ਕੀ ਲਿਖਿਆ ਨਿਰਦੇਸ਼ਕ ਦੇ ਨਾਂ ਆਈ ਚਿੱਠੀ 'ਚ
ਸੰਚਾਲਨ ਖੇਤਰ ਦੇ ਵਾਚ ਟਾਵਰ 'ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਵਾਰਾਣਸੀ ਹਵਾਈ ਖੇਤਰ 'ਚ ਕਿਤੇ ਵੀ ਡਰੋਨ ਨਜ਼ਰ ਆਉਂਦਾ ਹੈ ਤਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਅਤੇ ਪ੍ਰਭਾਵੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਹਵਾਈ ਅੱਡੇ ਦੇ ਮੁੱਖ ਸੁਰੱਖਿਆ ਅਧਿਕਾਰੀ ਮੁਤਾਬਕ ਨਿਰਦੇਸ਼ਕ ਦੇ ਨਾਂ 'ਤੇ ਵੀਰਵਾਰ ਨੂੰ ਡਾਕ ਰਾਹੀਂ ਚਿੱਠੀ ਆਈ। ਇਸ 'ਤੇ ਕਿਸੇ ਦਾ ਨਾਂ-ਪਤਾ ਨਹੀਂ ਸੀ ਲਿਖਿਆ। ਚਿੱਠੀ ਪੜ੍ਹ ਕੇ ਪਤਾ ਲੱਗਾ ਕਿ ਬਾਬਤਪੁਰ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਵੀ ਲਿਖਿਆ ਗਿਆ ਸੀ ਕਿ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਭਵਨ ਅਤੇ ਹੋਰ ਹਵਾਈ ਅੱਡਿਆਂ ਸਮੇਤ ਅਹਿਮ ਟਿਕਾਣਿਆਂ 'ਤੇ ਡਰੋਨ ਹਮਲੇ ਕੀਤੇ ਜਾਣਗੇ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤਹਿਰੀਰ ਦਿੱਤੀ ਗਈ। ਫੂਲਪੁਰ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਏ.ਸੀ.ਪੀ ਪਿੰਡਰਾ ਅਮਿਤ ਪਾਂਡੇ ਨੇ ਦੱਸਿਆ ਕਿ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਡਾਕ ਵਿਭਾਗ ਦੀ ਮਦਦ ਨਾਲ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਚਿੱਠੀ ਕਿੱਥੋਂ ਆਈ। ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਰੂਸ-ਯੂਕ੍ਰੇਨ ਯੁੱਧ 'ਤੇ ਬੋਲੇ PM ਮੋਦੀ, ਕਿਸੇ ਵੀ ਸ਼ਾਂਤੀ ਪ੍ਰਕਿਰਿਆ 'ਚ ਯੋਗਦਾਨ ਦੇਣ ਲਈ ਭਾਰਤ ਤਿਆਰ
NEXT STORY