ਪੋਖਰਣ— ਸ਼ਨੀਵਾਰ ਨੂੰ ਰਾਜਸਥਾਨ ਦੇ ਪੋਖਰਣ ਰੇਂਜ 'ਚ ਜੰਗੀ ਅਭਿਆਸ ਵਾਯੂ ਸ਼ਕਤੀ-2019 ਆਯੋਜਿਤ ਹੋਇਆ। ਚਾਂਧਨ ਫੀਲਡ ਫਾਇਰਿੰਗ ਰੇਂਜ 'ਚ ਹਵਾਈ ਫੌਜ ਵਾਯੂ ਸ਼ਕਤੀ 2019 ਅਭਿਆਸ ਦੇ ਜ਼ਰੀਏ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਰਹੀ ਹੈ। ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਵਾ, ਫੌਜ ਮੁਖੀ ਜਨਰਲ ਬਿਪਿਨ ਰਾਵਤ, ਮਾਨਦ ਗਰੁੱਪ ਕੈਪਟਨ ਸਚਿਨ ਤੇਂਦੁਲਕਰ ਤੋਂ ਇਲਾਵਾ ਰਾਜਸਥਾਨ ਦੇ ਹੋਰ ਕਈ ਹਵਾਈ ਫੌਜ ਦੇ ਕਾਰਨਾਮੇ ਦੇਖ ਰਹੇ ਹਨ।
ਅਭਿਆਸ 'ਚ ਹਵਾਈ ਫੌਜ ਦੇ ਕੁਲ 138 ਜਹਾਜ਼ ਸ਼ਾਮਲ ਹੋ ਰਹੇ ਹਨ। ਜਿਸ 'ਚ ਐੱਮ.ਆਈ.-17 ਵੀ ਫਾਇਵ ਹੈਲੀਕਾਪਟਰ, ਜੈਗੁਆਰ, ਮਿਗ-29 ਤੇਜਸ, ਮਿਰਾਜ-2000, ਸੁਖੋਈ-30 ਐੱਮ.ਕੇ.ਆਈ., ਮਿਗ-27, ਸੀ-130 ਜੇ, ਆਕਾਸ਼ ਮਿਜ਼ਾਇਲ, ਮੀ-35 ਹੈਲੀਕਾਪਟਰ, ਗਰੁਣ ਕਮਾਂਡਰ ਸ਼ਾਮਲ ਹੈ। ਹਵਾਈ ਫੌਜ ਦਿਨ, ਸ਼ਾਮ ਤੇ ਰਾਤ ਤਿੰਨਾਂ ਹੀ ਸਮੇਂ ਆਪਣੀ ਤਾਕਤ ਦਿਖਾ ਰਹੀ ਹੈ। ਵਾਯੂ ਸ਼ਕਤੀ ਦੌਰਾਨ ਡੇ (ਉਜਾਲੇ), ਡਸਕ (ਸ਼ਾਮ) ਤੇ ਨਾਈਟ (ਰਾਤ ਦੇ ਹਨੇਰੇ) 'ਚ ਦੋ ਘੰਟੇ ਤਕ ਲੜਾਕੂ ਜਹਾਜ਼ ਤੇ ਟਰਾਂਸਪੋਰਟ ਜਹਾਜ਼ਾਂ ਨੇ ਆਪਣੀ ਤਾਕਤ ਦਿਖਾਈ। ਜੰਗੀ ਅਭਿਆਸ 'ਚ ਪਹਿਲੀ ਵਾਰ ਮਿਗ-29 ਜਹਾਜ਼ ਦਾ ਹਵਾ ਤੋਂ ਸਤਾਹ 'ਤੇ ਹਮਲਾ ਦੇਖਣ ਨੂੰ ਮਿਲਿਆ।
ਜਵਾਨਾਂ ਲਈ ਬਨਿਹਾਲ ਤੋਂ ਬਾਰਾਮੂਲਾ ਤੱਕ ਚੱਲੇ ਵਿਸ਼ੇਸ਼ ਟਰੇਨ : ਉਮਰ
NEXT STORY