ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਸੁਤੰਤਰਤਾ ਸੈਨਾਨੀ ਵੀਰ ਸਾਵਰਕਰ (ਵਿਨਾਇਕ ਦਾਮੋਦਰ ਸਾਵਰਕਰ) ਦੀ 136ਵੀਂ ਜਯੰਤੀ 'ਤੇ ਉਨ੍ਹਾਂ ਨੂੰ ਨਮਨ ਕੀਤਾ। ਮੋਦੀ ਨੇ ਟਵੀਟ ਕੀਤਾ, ''ਵੀਰ ਸਾਵਰਕਰ ਨੂੰ ਅਸੀਂ ਉਨ੍ਹਾਂ ਦੀ ਜਯੰਤੀ 'ਤੇ ਨਮਨ ਕਰਦੇ ਹਾਂ। ਵੀਰ ਸਾਵਰਕਰ ਨੇ ਭਾਰਤ ਨੂੰ ਮਜ਼ਬੂਤ ਬਣਾਉਣ ਲਈ ਅਸਾਧਾਰਣ ਸਾਹਸ, ਦੇਸ਼ ਭਗਤੀ ਦਾ ਪਰਿਚੈ ਦਿੱਤਾ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਰਾਸ਼ਟਰ ਦੇ ਨਿਰਮਾਣ ਪ੍ਰਤੀ ਖੁਦ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕੀਤਾ।''

ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਵੀਰ ਸਾਵਰਕਰ ਦੇ ਵਿਅਕਤੀਤੱਵ ਜੀਵਨ 'ਤੇ ਚਾਨਣਾ ਪਾਇਆ ਹੈ। ਮੋਦੀ ਨੇ ਇਸ ਵੀਡੀਓ ਵਿਚ ਕਿਹਾ, ''ਸਾਵਰਕਰ ਜੀ ਦਾ ਵਿਅਕਤੀਤੱਵ ਵਿਸ਼ੇਸ਼ਤਾਵਾਂ ਨਾਲ ਭਰਿਆ ਸੀ। ਉਹ ਸ਼ਸਤਰ (ਹਥਿਆਰ) ਅਤੇ ਸ਼ਾਸਤਰ ਦੋਹਾਂ ਨੂੰ ਮੰਨਦੇ ਸਨ। ਸਾਵਰਕਰ ਮਤਲਬ ਤੇਜ਼, ਤਿਆਗ, ਤੱਪ, ਤੱਤ, ਜਵਾਨ, ਤੀਰ, ਤਲਵਾਰ।'' ਮੋਦੀ ਨੇ ਵੀਡੀਓ ਵਿਚ ਕਿਹਾ ਕਿ ਆਮ ਤੌਰ 'ਤੇ ਵੀਰ ਸਾਵਰਕਰ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਬ੍ਰਿਟਿਸ਼ ਰਾਜ ਵਿਰੁੱਧ ਉਨ੍ਹਾਂ ਦੇ ਸੰਘਰਸ਼ ਲਈ ਜਾਣਦੇ ਹਨ। ਪਰ ਇਨ੍ਹਾਂ ਸਾਰਿਆਂ ਤੋਂ ਇਲਾਵਾ ਉਹ ਸ਼ਾਨਦਾਰ ਕਵੀ ਅਤੇ ਸਮਾਜ ਸੁਧਾਰਕ ਵੀ ਸਨ, ਜਿਨ੍ਹਾਂ ਨੇ ਹਮੇਸ਼ਾ ਸਦਭਾਵਨਾ ਅਤੇ ਏਕਤਾ 'ਤੇ ਜ਼ੋਰ ਦਿੱਤਾ।
ਸਾਵਰਕਰ ਕਵਿਤਾ ਅਤੇ ਕ੍ਰਾਂਤੀ, ਦੋਹਾਂ ਨੂੰ ਨਾਲ ਲੈ ਕੇ ਚੱਲੇ। ਸੰਵੇਦਨਸ਼ੀਲ ਕਵੀ ਹੋਣ ਦੇ ਨਾਲ-ਨਾਲ ਉਹ ਸਾਹਸਿਕ ਕ੍ਰਾਂਤੀਕਾਰੀ ਵੀ ਸਨ। ਉਨ੍ਹਾਂ ਦਾ ਜਨਮ 28 ਮਈ 1883 ਨੂੰ ਹੋਇਆ ਸੀ ਅਤੇ ਉਨ੍ਹਾਂ ਦਾ ਦਿਹਾਂਤ 82 ਸਾਲ ਦੀ ਉਮਰ ਵਿਚ 26 ਫਰਵਰੀ 1966 ਨੂੰ ਹੋਇਆ। ਇਤਿਹਾਸਕਾਰਾਂ ਮੁਤਾਬਕ ਵੀਰ ਸਾਵਰਕਰ ਮੁਸਲਿਮ ਲੀਗ ਦੇ ਜਵਾਬ ਵਿਚ ਹਿੰਦੂ ਮਹਾਸਭਾ 'ਚ ਸ਼ਾਮਲ ਹੋਏ ਅਤੇ ਬਾਅਦ ਵਿਚ ਹਿੰਦੂਤਵ ਸ਼ਬਦ ਦੇ ਪ੍ਰਚਲਣ ਨੂੰ ਵਧਾਇਆ। ਬ੍ਰਿਟਿਸ਼ ਸ਼ਾਸਨ ਦੌਰਾਨ ਵੀਰ ਸਾਵਰਕਰ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਨ੍ਹਾਂ ਨੇ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਦੀ ਸੇਲੁਲਰ ਜੇਲ ਵਿਚ ਕੈਦ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ 1921 ਵਿਚ ਰਿਹਾਅ ਕਰ ਦਿੱਤਾ ਗਿਆ ਸੀ।
ਸ਼ਿਵਸੈਨਾ ਦੇ ਸੰਸਦ ਮੈਂਬਰ ਮਰਾਠੀ 'ਚ ਚੁੱਕਣਗੇ ਸਹੁੰ
NEXT STORY