ਬਿਹਾਰ— ਬਿਹਾਰ ਦੇ ਕਿਸ਼ਨਗੰਜ ਜ਼ਿਲੇ 'ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਵਾਸੀਆਂ ਨੇ ਸਬਜ਼ੀ ਚੋਰੀ ਕਰਨ ਦੇ ਦੋਸ਼ 'ਚ ਨਾ ਸਿਰਫ਼ 2 ਔਰਤਾਂ ਦੀ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਸਗੋਂ ਦੋਹਾਂ ਦੇ ਵਾਲ ਵੀ ਕੱਟ ਦਿੱਤੇ। ਜਾਣਕਾਰੀ ਅਨੁਸਾਰ ਸਬਜ਼ੀ ਚੋਰੀ ਕਰਨ ਦੇ ਦੋਸ਼ 'ਚ ਪਿੰਡ ਵਾਸੀਆਂ ਨੇ ਸੋਬਾ ਪਿੰਡ 'ਚ 2 ਔਰਤਾਂ ਨੂੰ ਦਰੱਖਤ ਨਾਲ ਬੰਨ੍ਹ ਕੇ ਪਹਿਲਾਂ ਤਾਂ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਨਾਲ ਵੀ ਜਦੋਂ ਪਿੰਡ ਵਾਸੀਆਂ ਦਾ ਮਨ ਨਹੀਂ ਭਰਿਆ ਤਾਂ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹੋਏ ਦੋਹਾਂ ਔਰਤਾਂ ਦੇ ਵਾਲ ਕੱਟ ਦਿੱਤੇ। ਇਹ ਦੋਵੇਂ ਐਤਵਾਰ ਨੂੰ ਉਮੇਡੰਡਾ ਹਫਤਾਵਾਰ ਹਾਟ ਤੋਂ ਸਬਜ਼ੀ ਖਰੀਦਣ ਤੋਂ ਬਾਅਦ ਘਰ ਜਾ ਰਹੀਆਂ ਸਨ।
ਇਸ ਦੌਰਾਨ ਠਾਕੁਰਗਾਓਂ ਦੇ ਬੇੜਵਾਰੀ ਪਾਵਰ ਗਰਿੱਡ ਨੇੜੇ ਇਨ੍ਹਾਂ ਦਾ ਆਟੋ ਖਰਾਬ ਹੋ ਗਿਆ ਅਤੇ ਇਹ ਸੋਬਾ ਪਿੰਡ 'ਚ ਆਪਣੇ ਰਿਸਤੇਦਾਰ ਦੇ ਇੱਥੇ ਰਾਤ ਰੁਕ ਗਈਆਂ। ਸੋਮਵਾਰ ਸਵੇਰੇ ਹੱਥ 'ਚ ਸਬਜ਼ੀ ਦਾ ਥੈਲਾ ਲੈ ਕੇ ਜਾ ਰਹੀਆਂ ਸਨ, ਇਸ ਦੌਰਾਨ ਪਿੰਡ ਵਾਸੀਆਂ ਦਰਮਿਆਨ ਅਫਵਾਹ ਫੈਲ ਗਈ ਕਿ ਔਰਤਾਂ ਇਹ ਸਬਜ਼ੀ ਖੇਤਾਂ ਤੋਂ ਚੋਰੀ ਕਰ ਕੇ ਲਿਜਾ ਰਹੀਆਂ ਹਨ।
ਇਸ ਦੌਰਾਨ ਦੋਹਾਂ ਔਰਤਾਂ ਰਾਤੂ ਚੱਟੀ ਸਥਿਤ ਬਾਜ਼ਾਰ ਚੱਲੀ ਗਈਆਂ, ਜਿੱਥੇ ਪਿੱਛਿਓਂ ਦਰਜਨਾਂ ਪਿੰਡ ਵਾਸੀ ਰਾਤੂ ਪਹੁੰਚ ਕੇ ਦੋਹਾਂ ਦੀ ਕੁੱਟਮਾਰ ਕਰਦੇ ਹੋਏ ਸੋਬਾ ਪਿੰਡ ਲੈ ਕੇ ਆ ਗਏ। ਇੱਥੇ ਪਿੰਡ ਵਾਸੀਆਂ ਨੇ ਦੋਹਾਂ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। ਇਸ ਦੌਰਾਨ ਸੂਚਨਾ ਮਿਲਣ 'ਤੇ ਠਾਕੁਰਗਾਓਂ ਦੇ ਪਿੰਡ ਵਾਸੀ ਵੀ ਪਹੁੰਚੇ ਅਤੇ ਕੁੱਟਮਾਰ ਕਰਦੇ ਹੋਏ ਦੋਹਾਂ ਨੂੰ ਅੱਧ ਮਰਿਆ ਕਰ ਦਿੱਤਾ। ਪਿੰਡ ਵਾਸੀ ਦੋਹਾਂ ਦਾ ਕਤਲ ਕਰਨ 'ਤੇ ਉਤਾਰੂ ਸਨ। ਇਸ ਦਰਮਿਆਨ ਸੂਚਨਾ ਮਿਲਣ 'ਤੇ ਠਾਕੁਰਗਾਓਂ ਥਾਣਾ ਇੰਚਾਰਜ ਨਵੀਨ ਕੁਮਾਰ ਮੌਕੇ 'ਤੇ ਪੁੱਜੇ ਅਤੇ ਔਰਤਾਂ ਨੂੰ ਪਿੰਡ ਵਾਸੀਆਂ ਦੇ ਚੰਗੁਲ ਤੋਂ ਬਚਾਇਆ। ਦੋਵੇਂ ਔਰਤਾਂ ਨੂੰ ਇਲਾਜ ਲਈ ਰਿਮਜ਼ ਭੇਜ ਦਿੱਤਾ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਔਰਤਾਂ ਦੇ ਬਿਆਨ ਦੇ ਆਧਾਰ 'ਤੇ ਮੰਗਲਵਾਰ ਨੂੰ ਮਾਮਲਾ ਦਰਜ ਕਰ ਲਿਆ ਗਿਆ।
ਚਲਾਨ ਕੱਟਣ ’ਤੇ ਭੜਕਿਆ ਪੁਲਸ ਮੁਲਾਜ਼ਮ, ਦਿੱਤੀ ਧਮਕੀ (ਵੀਡੀਓ ਵਾਇਰਲ)
NEXT STORY