ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਦੇ ਸ਼੍ਰੀਕ੍ਰਿਸ਼ਨ ਪੁਰੀ ਇਲਾਕੇ ਵਿਚ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਕਾਰ ਦੀ ਟੱਕਰ ਲੱਗਣ ਨਾਲ ਮਹਿਲਾ ਕਾਂਸਟੇਬਲ ਦੀ ਮੌਤ ਹੋ ਗਈ ਅਤੇ ਦੋ ਹੋਰ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕ ਕਾਂਸਟੇਬਲ ਦੀ ਪਛਾਣ 22 ਸਾਲਾ ਕੋਮਲ ਵਜੋਂ ਹੋਈ ਹੈ, ਜਦਕਿ ਜ਼ਖਮੀ ਪੁਲਸ ਮੁਲਾਜ਼ਮ ਦੀਪਕ ਕੁਮਾਰ (ਸਬ-ਇੰਸਪੈਕਟਰ) ਅਤੇ ਅਵਧੇਸ਼ ਕੁਮਾਰ (ਸਹਾਇਕ ਸਬ-ਇੰਸਪੈਕਟਰ) ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਰਾਤ ਅਟਲ ਪੱਥ 'ਤੇ ਵਾਪਰੀ।
ਇਹ ਵੀ ਪੜ੍ਹੋ- ਸਬੂਤ ਵੇਖ ਰੋ ਪਈ ਸੋਨਮ ਰਘੂਵੰਸ਼ੀ, ਕਿਹਾ- 'ਹਾਂ ਇਹ ਮੈਂ ਹੀ ਕੀਤਾ....'
ਪਟਨਾ ਦੇ SSP ਅਵਕਾਸ਼ ਕੁਮਾਰ ਨੇ ਦੱਸਿਆ ਕਿ ਸ਼੍ਰੀਕਿਸ਼ਨ ਪੁਰੀ ਥਾਣੇ ਵਿਚ ਤਾਇਨਾਤ ਤਿੰਨ ਪੁਲਸ ਮੁਲਾਜ਼ਮ ਅਟਲ ਪੱਥ 'ਤੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ, ਤਾਂ ਉਸ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ। ਜਦੋਂ ਉਹ ਇਕ ਕਾਰ ਦੀ ਜਾਂਚ ਕਰ ਰਹੇ ਸਨ ਤਾਂ ਤੇਜ਼ ਰਫ਼ਤਾਰ ਨਾਲ ਆ ਰਹੀ ਇਕ ਹੋਰ ਕਾਰ ਨੇ ਉਸ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਮਹਿਲਾ ਕਾਂਸਟੇਬਲ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ- 'ਉਹਨੂੰ ਮਾਰ ਦਿਓ, ਵਿਧਵਾ ਬਣ ਮੈਂ ਤੇਰੇ ਨਾਲ ਕਰਾਂਗੀ ਵਿਆਹ', ਖੁੱਲ੍ਹ ਗਿਆ ਰਾਜਾ ਦੇ ਕਤਲ ਦਾ 'ਰਾਜ਼'
SSP ਅਵਕਾਸ਼ ਕੁਮਾਰ ਨੇ ਕਿਹਾ ਕਿ ਜ਼ਖਮੀ ਪੁਲਸ ਮੁਲਾਜ਼ਮਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। SSP ਨੇ ਕਿਹਾ ਕਿ ਪੁਲਸ ਨੇ ਹਾਦਸੇ ਲਈ ਜ਼ਿੰਮੇਵਾਰ ਕਾਰ ਵਿਚ ਬੈਠੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਗੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ 'ਚ ਕੋਰੋਨਾ ਸਰਗਰਮ ਮਾਮਲਿਆਂ ਦੀ ਗਿਣਤੀ 7154 ਪਹੁੰਚੀ, ਹੁਣ ਤੱਕ 77 ਦੀ ਹੋਈ ਮੌਤ
NEXT STORY