ਨਵੀਂ ਦਿੱਲੀ (ਭਾਸ਼ਾ) - ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਸਟਾਕ ਬਰੋਕਰਜ਼ ਲਈ ਇਕ ਵਿਸ਼ੇਸ਼ ਸੈਟਲਮੈਂਟ ਸਕੀਮ ਦਾ ਐਲਾਨ ਕੀਤਾ ਹੈ। ਇਹ ਸਕੀਮ ਉਨ੍ਹਾਂ ਸਟਾਕ ਬਰੋਕਰਜ਼ ਲਈ ਹੈ, ਜੋ ਕੁਝ ਖਾਸ ਐਲਗੋ ਪਲੇਟਫਾਰਮਾਂ ਨਾਲ ਜੁਡ਼ੇ ਹਨ ਅਤੇ ਜਿਨ੍ਹਾਂ ਖਿਲਾਫ ਸੇਬੀ ਨੇ ਪਹਿਲਾਂ ਤੋਂ ਹੀ ਕਾਰਵਾਈ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...
ਇਹ ਸਕੀਮ 16 ਜੂਨ ਤੋਂ ਸ਼ੁਰੂ ਹੋਵੇਗੀ ਅਤੇ 16 ਸਤੰਬਰ ਤੱਕ ਚੱਲੇਗੀ। ਸੇਬੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਕੀਮ ਦਾ ਲਾਭ ਉਠਾ ਕੇ ਬਰੋਕਰਜ਼ ਆਪਣੇ ਪੈਂਡਿੰਗ ਮਾਮਲਿਆਂ ਦਾ ਛੇਤੀ ਨਿਪਟਾਰਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਸ਼ਾਹਰੁਖ਼, ਜਾਨ੍ਹਵੀ ਕਪੂਰ ਤੋਂ ਲੈ ਕੇ ਯੁਵਰਾਜ ਸਿੰਘ ਦੇ ਘਰ ਛੁੱਟੀਆਂ ਮਨਾ ਰਹੇ ਸੈਲਾਨੀ, 30 ਫ਼ੀਸਦੀ ਵਧੀ ਬੁਕਿੰਗ
ਸੇਬੀ ਨੇ ਕਿਹਾ ਕਿ ਇਹ ਸਕੀਮ ਉਨ੍ਹਾਂ ਸਟਾਕ ਬਰੋਕਰਜ਼ ਲਈ ਹੈ ਜਿਨ੍ਹਾਂ ਖਿਲਾਫ ਸੇਬੀ ਨੇ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਮਾਮਲੇ ਅਜੇ ਨਿਰਣਾਇਕ ਅਧਿਕਾਰੀ, ਸਕਿਓਰਿਟੀਜ਼ ਅਪੀਲੀ ਟ੍ਰਿਬਿਊਨਲ ਜਾਂ ਕੋਰਟ ’ਚ ਪੈਂਡਿੰਗ ਹਨ। ਇਸ ਸਕੀਮ ਦੇ ਤਹਿਤ ਬਰੋਕਰਜ਼ ਨੂੰ ਆਪਣੇ ਮਾਮਲਿਆਂ ਨੂੰ ਸੁਲਝਾਉਣ ਦਾ ਮੌਕਾ ਮਿਲੇਗਾ। ਹਾਲਾਂਕਿ, ਜਿਨ੍ਹਾਂ ਬਰੋਕਰਜ਼ ਨੇ ਇਸ ਸਕੀਮ ਦਾ ਲਾਭ ਨਹੀਂ ਲਿਆ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਪਹਿਲਾਂ ਵਾਂਗ ਜਾਰੀ ਰਹੇਗੀ।
ਇਹ ਵੀ ਪੜ੍ਹੋ : 'ਕਾਲੇ ਦਿਲ' ਵਾਲਾ 'ਆਲੂ' ਕਰ ਸਕਦਾ ਹੈ ਤੁਹਾਡੀ ਸਿਹਤ ਨੂੰ ਨੁਕਸਾਨ
ਇਹ ਵੀ ਪੜ੍ਹੋ : ਚਾਂਦੀ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਮਾਹਰ ਲਗਾ ਰਹੇ ਵੱਡੇ ਅੰਦਾਜ਼ੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਲੋਬਲ ਮਾਰਕੀਟ ’ਚ 67 ਡਾਲਰ ਦੇ ਨੇੜੇ ਪੁੱਜੀ ਕੱਚੇ ਤੇਲ ਦੀ ਕੀਮਤ
NEXT STORY