ਹਮੀਰਪੁਰ– ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸ਼ਨੀਵਾਰ ਨੂੰ ਆਪਣੇ ਘਰ ਹਮੀਰਪੁਰ ਤੋਂ ਦਿੱਲੀ ਲਈਰਵਾਨਾ ਹੋਏ। ਇਸ ਦੌਰਾਨ ਗੱਡੀਆਂ ਦਾ ਕਾਫਿਲਾ ਉਨ੍ਹਾਂ ਦੇ ਨਾਲ ਸੀ। ਇਸੇ ਦੌਰਾਨ ਹਮੀਰਪੁਰ ’ਚ ਹੀ ਅਨੁਰਾਗ ਠਾਕੁਰ ਦੇ ਕਾਫਿਲੇ ਦੀਆਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ। ਕਾਫਿਲੇ ’ਚ 3 ਗੱਡੀਆਂ ਆਪਸ ’ਚ ਟਕਰਾਅ ਗਈਆਂ, ਜਿਸ ਵਿਚ ਦੋ ਸੁਪਰ ਮੁਲਾਜ਼ਮ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸਵੇਰੇ 9 ਵਜੇ ਆਪਣੇ ਘਰੋਂ ਦਿੱਲੀ ਲਈ ਰਵਾਨਾ ਹੋਏ ਸਨ। ਇਸ ਦੌਰਾਨ ਮੰਤਰੀ ਦੀ ਗੱਡੀ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾਈ ਤਾਂ ਪਿੱਛੇ ਆ ਰਹੀਆਂ ਗੱਡੀਆਂ ਆਪਸ ’ਚ ਟਕਰਾਅ ਗਈਆਂ। ਜ਼ਖਮੀ ਪੁਲਸ ਮੁਲਾਜ਼ਮਾਂ ਨੂੰ ਮੈਡੀਕਲ ਕਾਲਜ ਹਮਰੀਪੁਰ ’ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਵਾਹਨ ਚਾਲਕਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਸਰਕਿਟ ਹਾਊਸ ਨੇੜੇ ਹੋਏ ਹਾਦਸੇ ’ਚ ਕੇਂਦਰੀ ਮੰਤਰੀ ਅਤੇ ਉਨ੍ਹਾਂ ਦਾ ਸਟਾਫ ਅਤੇ ਗੱਡੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਬਾਅਦ ’ਚ ਕੇਂਦਰੀ ਮੰਤਰੀ ਘਟਨਾ ਵਾਲੀ ਥਾਂ ਤੋਂ ਅੱਗੇ ਨਿਕਲ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਪੁਲਸ ਥਾਣਾ ਇੰਚਾਰਜ ਟੀਮ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚੇ ਸਨ। ਟ੍ਰੈਫਿਕ ਇੰਚਾਰਜ ਪਾਲ ਸਿੰਘ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਕਾਫਿਲੇ ’ਚ ਚੱਲ ਰਹੇ ਵਾਹਨਾਂ ਦੇ ਆਪਸ ’ਚ ਟਕਰਾਉਣ ਦੀ ਸੂਚਨਾ ਹੈ। ਗੱਡੀ ਦੇ ਅੱਗੇ ਅਵਾਰਾ ਪਸ਼ੂ ਆਉਣ ਤੋਂ ਬਾਅਦ ਇਕ ਗੱਡੀ ਦੇ ਅਚਾਨਕ ਬ੍ਰੇਕ ਲਗਾਉਣ ਤੋਂ ਬਾਅਦ ਪਿੱਛੇ ਚੱਲ ਰਹੇ ਵਾਹਨ ਆਪਸ ’ਚ ਟਕਰਾਅ ਗਏ।
ਮਹਾਰਾਸ਼ਟਰ: ਸਿਵਲ ਹਸਪਤਾਲ ਦੇ ICU ’ਚ ਲੱਗੀ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ
NEXT STORY