ਦੇਹਰਾਦੂਨ (ਵਾਰਤਾ)- ਉਤਰਾਖੰਡ 'ਚ ਚਾਰਧਾਮ ਯਾਤਰਾ 'ਤੇ ਆਏ ਵੱਖ-ਵੱਖ ਸੂਬਿਆਂ ਦੇ ਤੀਰਥ ਯਾਤਰੀਆਂ ਨਾਲ ਭਰਿਆ ਇਕ ਵਾਹਨ ਐਤਵਾਰ ਸਵੇਰੇ ਗੰਗਾ ਨਦੀ 'ਚ ਡਿੱਗ ਗਿਆ। ਹਾਦਸੇ ਤੋਂ ਬਾਅਦ 5 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ, ਜਦੋਂ ਕਿ 6 ਯਾਤਰੀ ਅਜੇ ਲਾਪਤਾ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਸੁਪਰਡੈਂਟ ਟਿਹਰੀ ਗੜਵਾਲ, ਨਵਨੀਤ ਸਿਸੰਘ ਭੁੱਲਰ ਨੇ ਦੱਸਿਆ ਕਿ ਐਤਵਾਰ ਤੜਕੇ 3 ਵਜੇ ਚੌਕੀ ਬਿਆਸੀ, ਥਾਣਾ ਮੁਨੀ ਦੀ ਰੇਤੀ 'ਤੇ ਸੂਚਨਾ ਪ੍ਰਾਪਤ ਹੋਈ ਕਿ ਇਕ ਵਾਹਨ ਜੋ ਸੋਨਪ੍ਰਯਾਗ ਤੋਂ ਰਿਸ਼ੀਕੇਸ਼ ਆ ਰਿਹਾ ਸੀ, ਮਾਲਾਕੁੰਤੀ ਪੁਲ ਤੋਂ ਹੋਟਲ ਆਨੰਦ ਕਾਸ਼ੀ ਦਰਮਿਆਨ ਰਾਸ਼ਟਰੀ ਰਾਜਮਾਰਗ ਤੋਂ ਹੇਠਾਂ ਡੂੰਘੀ ਖੱਡ 'ਚ ਡਿੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਥਾਣਾ ਪੁਲਸ ਅਤੇ ਐੱਸ.ਡੀ.ਆਰ.ਐੱਫ. ਵਲੋਂ ਮੌਕੇ 'ਤੇ ਪਹੁੰਚ ਕੇ ਗੰਗਾ ਨਦੀ 'ਚੋਂ 5 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਵਾਹਨ 'ਚ ਚਾਲਕ ਸਮੇਤ ਕੁੱਲ 11 ਯਤਰੀ ਸਵਾਰ ਸਨ।
ਇਹ ਵੀ ਪੜ੍ਹੋ : ਦਿੱਲੀ 'ਚ 40 ਸਾਲ ਬਾਅਦ ਜੁਲਾਈ 'ਚ ਪਿਆ ਰਿਕਾਰਡ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
ਸ਼੍ਰੀ ਭੁੱਲਰ ਨੇ ਦੱਸਿਆ ਕਿ ਬਿਜੇਂਦਰ ਪੁੱਤ ਜਗਦੀਸ਼ ਪਾਂਡੇ (46) ਵਾਸੀ ਬਦਰਪੁਰ, ਦਿੱਲੀ, ਆਕਾਸ਼ (22) ਪੁੱਤ ਤੇਜ ਸਿੰਘ, ਪੰਜਾਬ ਦੇ ਸ਼ਾਹਪੁਰ ਵਾਸੀ ਪ੍ਰਦੀਪ ਕੁਮਾਰ (27) ਪੁੱਤ ਮਹੇਂਦਰ ਸਿੰਘ, ਬਿਹਾਰ ਦੇ ਨਾਲੰਦਾ ਵਾਸੀ ਰੋਸ਼ਨ ਕੁਮਾਰ (25) ਪੁੱਤ ਸੁਬੋਧ ਅਤੇ ਹਰਿਆਣਨਵੀ ਪਤਨੀ ਰਵੀ ਸਿੰਘ (25) ਵਾਸੀ ਹੈਦਰਾਬਾਦ ਨੂੰ ਸਹੀ ਸਲਾਮ ਕੱਢ ਲਿਆ ਹੈ। ਸਾਰਿਆਂ ਨੂੰ ਐਂਬੂਲੈਂਸ ਦੇ ਮਾਧਿਅਮ ਨਾਲ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਸ ਸੁਪਰਡੈਂਟ ਅਨੁਸਾਰ, ਡਰਾਈਵਰ ਸਮੇਤ 6 ਲੋਕਾਂ ਦੀ ਭਾਲ ਜਾਰੀ ਹੈ। ਰੈਸਕਿਊ ਕੀਤੇ ਗਏ ਯਾਤਰੀਆਂ ਵਲੋਂ ਦੱਸਿਆ ਗਿਆ ਕਿ ਉਹ ਸਾਰੇ ਲੋਕ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਹਨ। 8 ਜੁਲਾਈ ਨੂੰ ਉਹ ਸਾਰੇ ਸੋਨਪ੍ਰਯਾਗ ਤੋਂ ਰਾਤ 8 ਵਜੇ ਇਕ ਮੈਕਸ ਗੱਡੀ 'ਚ ਬੈਠੇ ਸਨ ਅਤੇ ਤੜਕੇ 3 ਵਜੇ ਦੇ ਕਰੀਬ ਮਾਲਾਕੁੰਠੀ ਪੁਲ ਤੋਂ ਅੱਗੇ ਗੁਲਰ ਵੱਲ ਪਹਾੜ ਤੋਂ ਮੀਂਹ 'ਚ ਅਚਾਨਕ ਪੱਥਰ ਡਿੱਗਣ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਗੱਡੀ ਸਿੱਧੇ ਨਦੀ 'ਚ ਜਾ ਡਿੱਗੀ।
ਇਹ ਵੀ ਪੜ੍ਹੋ : PM ਮੋਦੀ ਨੇ ਤੇਲੰਗਾਨਾ 'ਚ 6,100 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
ਦਿੱਲੀ 'ਚ 40 ਸਾਲ ਬਾਅਦ ਜੁਲਾਈ 'ਚ ਪਿਆ ਰਿਕਾਰਡ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ
NEXT STORY