ਹਾਜੀਪੁਰ, (ਵੈਸ਼ਾਲੀ)- ਬਿਹਾਰ ਦੇ ਰਾਜਪਾਲ ਰਾਜੇਂਦਰ ਅਰਲੇਕਰ ਦਾ ਕਾਫਲਾ ਵੈਸ਼ਾਲੀ ਜ਼ਿਲੇ ਦੇ ਭਗਵਾਨਪੁਰ ’ਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਰਾਜਪਾਲ ਪਟਨਾ ਤੋਂ ਮੁਜੱਫਰਪੁਰ ਜਾ ਰਹੇ ਸਨ। ਇਸ ਦੌਰਾਨ ਹਾਜੀਪੁਰ-ਮੁਜੱਫਰਪੁਰ ਐੱਨ. ਐੱਚ. 22 ’ਤੇ ਭਗਵਾਨਪੁਰ ਦੇ ਰਤਨਪੁਰਾ ’ਚ ਕਾਫਲੇ ’ਚ ਸ਼ਾਮਲ ਫਾਇਰ ਬ੍ਰਿਗੇਡ ਦੀ ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਡਿਵਾਈਡਰ ਨਾਲ ਟਕਰਾਉਂਦੇ ਹੋਏ ਫਾਇਰ ਬ੍ਰਿਗੇਡ ਦੀ ਗੱਡੀ ਨੇ ਆਟੋ ’ਚ ਟੱਕਰ ਮਾਰ ਦਿੱਤੀ।
ਇਸ ਹਾਦਸੇ ’ਚ ਫਾਇਰ ਬ੍ਰਿਗੇਡ ਦੇ 3 ਕਰਮਚਾਰੀ ਅਤੇ ਆਟੋ ’ਚ ਸਵਾਰ 4 ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਘਟਨਾ ਤੋਂ ਬਾਅਦ ਮੌਕੇ ’ਤੇ ਹਫੜਾ-ਦਫ਼ੜੀ ਮਚ ਗਈ। ਹਾਲਾਂਕਿ, ਰਾਜਪਾਲ ਦਾ ਕਾਫਲਾ ਐੱਨ. ਐੱਚ. ’ਤੇ ਘਟਨਾ ਤੋਂ ਬਾਅਦ ਰੁਕਿਆ ਨਹੀਂ ਅਤੇ ਮੁਜੱਫਰਪੁਰ ਵੱਲ ਰਵਾਨਾ ਹੋ ਗਿਆ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਗੱਡੀਆਂ ’ਚੋਂ ਬਾਹਰ ਕੱਢਿਆ ਗਿਆ।
ਦੇਸ਼ 'ਚ ਕੋਰੋਨਾ ਦੇ 7,633 ਨਵੇਂ ਮਾਮਲੇ ਆਏ ਸਾਹਮਣੇ, ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 61 ਹਜ਼ਾਰ ਦੇ ਪਾਰ
NEXT STORY