ਯਮੁਨਾਨਗਰ : ਹਰਿਆਣਾ ਦੇ ਅੰਬਾਲਾ-ਯਮੁਨਾਨਗਰ-ਸਹਾਰਨਪੁਰ ਹਾਈਵੇਅ 'ਤੇ ਐਤਵਾਰ ਸਵੇਰੇ ਸੰਘਣੀ ਧੁੰਦ ਕਾਰਨ 7-8 ਵਾਹਨਾਂ ਦੇ ਆਪਸ 'ਚ ਟਕਰਾ ਜਾਣ ਕਾਰਨ ਘੱਟੋ-ਘੱਟ 4 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਐੱਸਐੱਚਓ ਟ੍ਰੈਫਿਕ ਲੁਕੇਸ਼ ਕੁਮਾਰ ਨੇ ਦੱਸਿਆ, "10-15 ਵਾਹਨ ਆਪਸ ਵਿੱਚ ਟਕਰਾਏ ਹਨ, ਜਿਨ੍ਹਾਂ 'ਚੋਂ 7-8 ਵਾਹਨ ਇੱਥੇ ਖੜ੍ਹੇ ਹਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਗੱਡੀ ਹੌਲੀ ਚਲਾਉਣ ਕਿਉਂਕਿ ਅੱਜ-ਕੱਲ੍ਹ ਧੁੰਦ ਦਾ ਮੌਸਮ ਹੈ।" ਅੱਜ ਲਗਾਤਾਰ ਦੂਜੇ ਦਿਨ ਯਮੁਨਾਨਗਰ ਨੂੰ ਸੰਘਣੀ ਧੁੰਦ ਨੇ ਘੇਰ ਲਿਆ, ਜਿਸ ਨਾਲ ਖੇਤਰ ਵਿੱਚ ਵਿਜ਼ੀਬਿਲਟੀ ਘੱਟ ਗਈ।
ਇਹ ਵੀ ਪੜ੍ਹੋ : ਰੇਲਵੇ ਜੂਨ 2023 ਤੱਕ ਵੰਦੇ ਮੈਟਰੋ ਟ੍ਰੇਨ ਕਰੇਗਾ ਸ਼ੁਰੂ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦਿੱਤੀ ਜਾਣਕਾਰੀ
ਜਦੋਂ ਸ਼ੁਰੂਆਤੀ ਟੱਕਰ 'ਚ ਸਵਾਰ ਵਾਹਨਾਂ 'ਚੋਂ ਜ਼ਖਮੀ ਵਿਅਕਤੀ ਆਪਣੇ ਵਾਹਨਾਂ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪਹਿਲਾਂ ਹੀ ਟਕਰਾ ਚੁੱਕੇ ਵਾਹਨਾਂ 'ਚ ਹੋਰ ਵਾਹਨ ਫਸਦੇ ਰਹੇ, ਜਿਸ ਕਾਰਨ ਦਰਜਨ ਦੇ ਕਰੀਬ ਵਾਹਨ ਆਪਸ 'ਚ ਟਕਰਾ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਕਈ ਐਂਬੂਲੈਂਸਾਂ ਅਤੇ ਪੁਲਸ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਟੱਕਰ ਕਾਰਨ ਹਾਈਵੇਅ 'ਤੇ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਹੋਰ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ 'ਚ ਦਿਸਿਆ ਨੋਰਾ ਫਤੇਹੀ ਦਾ ਜਲਵਾ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
FIFA ਵਿਸ਼ਵ ਕੱਪ ਚੈਂਪੀਅਨ ਬਣਨ ’ਤੇ PM ਮੋਦੀ ਨੇ ਅਰਜਨਟੀਨਾ ਨੂੰ ਦਿੱਤੀ ਵਧਾਈ
NEXT STORY