ਨਵੀਂ ਦਿੱਲੀ (ਵਾਰਤਾ)— ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਪੁਲਾੜ ਵਿਚ ਦੁਸ਼ਮਣ ਦੇ ਸੈਟੇਲਾਈਟ ਨੂੰ ਤਬਾਹ ਕਰਨ ਦੀ ਸਮਰੱਥਾ ਹਾਸਲ ਕਰਨ 'ਤੇ ਦੇਸ਼ ਵਾਸੀਆਂ ਅਤੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਨਾਇਡੂ ਨੇ ਟਵਿੱਟਰ 'ਤੇ ਲਿਖਿਆ, ''ਦੇਸ਼ ਦੇ ਪੁਲਾੜ ਵਿਗਿਆਨੀਆਂ ਨੂੰ ਮਿਸ਼ਨ ਸ਼ਕਤੀ ਦੀ ਸਫਲਤਾ ਲਈ ਵਧਾਈ ਦਿੰਦਾ ਹਾਂ। ਸੈਟੇਲਾਈਟ ਐਂਟੀ ਮਿਜ਼ਾਈਲ ਦੇ ਸਫਲ ਲਾਂਚ ਨਾਲ ਦੇਸ਼, ਦੁਨੀਆ 'ਚ ਇਕ ਮਹਾਸ਼ਕਤੀ ਦੇ ਰੂਪ ਵਿਚ ਉਭਰਿਆ ਹੈ। ਤੁਹਾਡੀ ਪ੍ਰਾਪਤੀ 'ਤੇ ਹਰ ਦੇਸ਼ਵਾਸੀ ਨੂੰ ਮਾਣ ਹੈ। ਇਸ ਸਫਲਤਾ ਲਈ ਮੇਰੀ ਦਿਲੋਂ ਸ਼ੁੱਭਕਾਮਨਾਵਾਂ।''
ਓਧਰ ਸੁਮਿੱਤਰਾ ਮਹਾਜਨ ਨੇ ਟਵੀਟ ਕਰ ਕੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਲਿਖਿਆ, ''ਭਾਰਤੀ ਪੁਲਾੜ ਖੋਜ ਸੰਗਠਨ ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਦੇ ਸਾਡੇ ਵਿਗਿਆਨੀਆਂ ਨੇ 300 ਕਿਲੋਮੀਟਰ ਦੀ ਦੂਰੀ ਦੇ ਲਾਈਵ ਸੈਟੇਲਾਈਟ ਟੀਚੇ ਨੂੰ ਮਹਿਜ ਤਿੰਨ ਮਿੰਟ 'ਚ ਪੂਰਾ ਕੀਤਾ। ਇਹ ਬੇਹੱਦ ਵੱਡੀ ਅਤੇ ਉੱਚੀ ਕਾਮਯਾਬੀ ਹੈ। ਇਹ ਦੁਨੀਆ 'ਚ ਸ਼ਾਂਤੀ ਲਈ ਭਾਰਤ ਦਾ ਅਹਿਮ ਅਤੇ ਜ਼ਿੰਮੇਵਾਰ ਕਦਮ ਹੈ। ਭਾਰਤ ਦੇ ਪੁਲਾੜ ਵਿਗਿਆਨ ਪ੍ਰੋਗਰਾਮ ਲਈ ਵੱਡਾ ਦਿਨ ਹੈ।''
ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ 'ਚ ਹੋਈ ਸ਼ਾਮਲ
NEXT STORY