Fact Check by The Quint
ਦਿੱਲੀ ਵਿੱਚ ਵਿਧਾਨ ਸਭਾ ਚੋਣਾਂ (Delhi Elections 2025) ਦਾ ਦੌਰ ਜਾਰੀ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ, ਜਿਸ 'ਚ ਪੁਲਸ ਲਾਠੀਚਾਰਜ ਕਰ ਰਹੀ ਹੈ ਅਤੇ ਭੀੜ ਨੂੰ ਭੱਜਦੇ ਦੇਖਿਆ ਜਾ ਸਕਦਾ ਹੈ।
ਦਾਅਵਾ: ਇਸ ਪੋਸਟ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਦੀ ਹੈ ਅਤੇ ਇਹ ਦਿੱਲੀ ਵਿੱਚ ਵਾਪਰੀ ਇੱਕ ਤਾਜ਼ਾ ਘਟਨਾ ਦੀ ਹੈ।
ਇਸ ਪੋਸਟ ਦਾ ਆਰਕਈਵ ਇੱਥੇ ਦੇਖੋ
(ਸਰੋਤ - ਇੰਸਟਾਗ੍ਰਾਮ/ਸਕ੍ਰੀਨਸ਼ਾਟ)
(ਅਜਿਹੇ ਦਾਅਵੇ ਕਰਨ ਵਾਲੇ ਹੋਰ ਪੋਸਟਾਂ ਦੇ ਆਰਕਾਈਵ ਤੁਸੀਂ ਇਥੇ ਅਤੇ ਇਥੇ ਦੇਖ ਸਕਦੇ ਹੋ।)
ਕੀ ਇਹ ਦਾਅਵਾ ਸਹੀ ਹੈ? ਨਹੀਂ, ਇਹ ਦਾਅਵਾ ਸੱਚ ਨਹੀਂ ਹੈ। ਇਹ ਵੀਡੀਓ ਦਿੱਲੀ ਦਾ ਨਹੀਂ ਸਗੋਂ ਗੁਜਰਾਤ ਦਾ ਹੈ।
- ਵਾਇਰਲ ਵੀਡੀਓ ਗੁਜਰਾਤ ਦੇ ਰਾਜਕੋਟ ਦਾ ਹੈ, ਜਿੱਥੇ ਰਾਜਕੋਟ ਪੁਲਸ ਨੇ ਪੁਲਸ ਸਟੇਸ਼ਨ 'ਤੇ ਪਥਰਾਅ ਕਰ ਰਹੀ ਭੀੜ 'ਤੇ ਲਾਠੀਚਾਰਜ ਕੀਤਾ।
- ਪੁਲਸ ਮੁਤਾਬਕ ਇਹ ਭੀੜ 31 ਦਸੰਬਰ ਨੂੰ ਘਨਸ਼ਿਆਮ ਰਾਜਪਾਰਾ ਨਾਂ ਦੇ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਛੇ ਸ਼ੱਕੀਆਂ ਦੀ ਜਨਤਕ ਪਰੇਡ ਦੀ ਮੰਗ ਕਰ ਰਹੀ ਸੀ।
- ਜਦੋਂ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਇਸ ਭੀੜ ਨੇ ਥਾਣੇ 'ਤੇ ਪਥਰਾਅ ਕੀਤਾ।
ਅਸੀਂ ਸੱਚਾਈ ਦਾ ਪਤਾ ਕਿਵੇਂ ਲਗਾਇਆ? ਵੀਡੀਓ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ, ਅਸੀਂ ਪਾਇਆ ਕਿ ਇਸ ਵੀਡੀਓ ਦੇ ਉੱਪਰ @samnaguajrat ਲਿਖਿਆ ਗਿਆ ਸੀ।
- ਅਸੀਂ ਇਸਨੂੰ ਕੀਵਰਡਸ ਵਜੋਂ ਸਰਚ ਕੀਤਾ ਜਿਸ ਵਿੱਚ ਸਾਨੂੰ @samnagujarat ਨਾਮ ਦਾ ਇੱਕ ਇੰਸਟਾਗ੍ਰਾਮ ਖਾਤਾ ਮਿਲਿਆ ਜੋ ਇੱਕ ਗੁਜਰਾਤੀ ਨਿਊਜ਼ ਵੈੱਬਸਾਈਟ ਦਾ ਖਾਤਾ ਸੀ।
ਰੀਲ 'ਤੇ ਦਿਖਾਈ ਦੇਣ ਵਾਲਾ ਵਾਟਰਮਾਰਕ
(ਸਰੋਤ - ਸਕ੍ਰੀਨਸ਼ਾਟ/ਇੰਸਟਾਗ੍ਰਾਮ)
- ਇਸ ਅਕਾਉਂਟ ਨੂੰ ਸਰਚ ਕਰਨ 'ਤੇ ਸਾਨੂੰ ਇਹ ਰੀਲ ਮਿਲੀ। ਇਸ ਅਕਾਉਂਟ 'ਤੇ ਇਹ ਰੀਲ 06 ਜਨਵਰੀ 2025 ਨੂੰ ਅਪਲੋਡ ਕੀਤੀ ਗਈ ਸੀ।
- ਇਸ ਦੇ ਡਿਸਕ੍ਰਿਪਸ਼ਨ ਵਿੱਚ ਲਿਖਿਆ ਗਿਆ ਸੀ ਕਿ, "ਰਾਜਕੋਟ ਵਿੱਚ ਮੁਲਜ਼ਮਾਂ ਦਾ ਜਲੂਸ ਦੇਖਣ ਲਈ ਇਕੱਠੇ ਹੋਏ ਲੋਕ, ਪੁਲਸ ਨੂੰ ਕਰਨਾ ਪਿਆ ਲਾਠੀਚਾਰਜ"
ਇੱਥੋਂ ਅੰਦਾਜ਼ਾ ਲਗਾ ਕੇ ਅਸੀਂ ਇਸ ਨਾਲ ਮਿਲਦੇ ਕੀਵਰਡਸ ਇੰਟਰਨੈਟ 'ਤੇ ਸਰਚ ਕੀਤੇ। ਸਾਡੀ ਸਰਚ ਵਿੱਚ, ਸਾਨੂੰ ਇਹੀ ਵੀਡੀਓ Zee News ਦੀ ਇਸ ਫੇਸਬੁੱਕ ਪੇਜ 'ਤੇ ਮਿਲਿਆ।
- ਇਸ ਵੀਡੀਓ ਦੇ ਟਾਈਟਲ 'ਚ ਲਿਖਿਆ ਸੀ - "ਰਾਜਕੋਟ ਵਿੱਚ, ਜਦੋਂ ਲੋਕ ਮੁਲਜ਼ਮਾਂ ਦੀ ਪਰੇਡ ਦੇਖਣ ਲਈ ਇਕੱਠੇ ਹੋਏ ਤਾਂ ਭੀੜ ਨੇ ਪੁਲਸ 'ਤੇ ਪਥਰਾਅ ਕੀਤਾ"।
- ਇਸ ਤੋਂ ਇਲਾਵਾ ਸਾਨੂੰ ਇੰਡੀਅਨ ਐਕਸਪ੍ਰੈਸ ਦੀ ਇਹ ਰਿਪੋਰਟ ਮਿਲੀ, ਜਿਸ ਦੇ ਅਨੁਸਾਰ, "ਹੱਤਿਆ ਦੇ ਦੋਸ਼ੀਆਂ ਦੀ ਜਨਤਕ ਪਰੇਡ ਕਰਵਾਉਣ ਦੀ ਮੰਗ ਤੋਂ ਇਨਕਾਰ ਕਰਨ 'ਤੇ ਭੀੜ ਨੇ ਰਾਜਕੋਟ ਪੁਲਸ 'ਤੇ ਹਮਲਾ ਕੀਤਾ, 52 ਨੂੰ ਹਿਰਾਸਤ ਵਿੱਚ ਲਿਆ ਗਿਆ।"
- ਇਸ ਰਿਪੋਰਟ ਵਿੱਚ ਅਸੀਂ ਪਾਇਆ ਕਿ ਇਹ ਜਸਦਣ ਤਾਲੁਕਾ ਦੇ ਪਿੰਡ ਵਿੰਛਿਆ ਦੀ ਘਟਨਾ ਸੀ।
- ਵਾਇਰਲ ਵੀਡੀਓ ਇਸ ਘਟਨਾ ਦੀ ਲੋਕੇਸ਼ਨ ਨਾਲ ਮੇਲ ਖਾਂਦੀ ਹੈ ਨਹੀਂ ਇਹ ਅਸੀਂ ਗੂਗਲ ਸਟ੍ਰੀਟ ਵਿਊ ਦੀ ਵਰਤੋਂ ਕੀਤੀ ਅਤੇ ਪਾਇਆ ਕਿ ਇਹ ਸਥਾਨ ਵਾਇਰਲ ਵੀਡੀਓ ਨਾਲ ਮੇਲ ਖਾਂਦਾ ਹੈ।
ਸਥਾਨ ਦੀ ਪਛਾਣ ਇੱਥੇ ਕੀਤੀ ਜਾ ਸਕਦੀ ਹੈ।
(ਸਰੋਤ - ਸਕ੍ਰੀਨਸ਼ਾਟ/Altered By The Quint)
ਸਿੱਟਾ: ਗੁਜਰਾਤ ਵਿੱਚ ਪੁਲਸ ਲਾਠੀਚਾਰਜ ਦੀ ਵੀਡੀਓ ਨੂੰ ਦਿੱਲੀ ਦੀ ਘਟਨਾ ਦੱਸ ਕੇ ਗੁੰਮਰਾਹਕੁੰਨ ਦਾਅਵਿਆਂ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ The Quint ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।
Fact Check : ਵਿਦੇਸ਼ੀ ਪਾਇਲਟ ਨੇ ਮਹਾਕੁੰਭ ਦੀ ਪ੍ਰਸ਼ੰਸਾ ਕਰਦਿਆਂ ਕੀਤੀ Announcement ! ਇਹ ਹੈ ਸੱਚ
NEXT STORY