ਨਵੀਂ ਦਿੱਲੀ— ਗੁਜਰਾਤ ਤੋਂ ਉੱਤਰ ਭਾਰਤੀਆਂ ਦੇ ਪਲਾਇਨ ਦੀਆਂ ਖਬਰਾਂ ਨੇ ਦੇਸ਼ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਸਾਬਰਕਾਂਠਾ 'ਚ ਹੋਈ ਘਟਨਾ ਦੇ ਬਾਅਦ ਉੱਤਰ ਭਾਰਤੀਆਂ ਨੂੰ ਉਥੇ ਮਾਰਿਆ ਜਾ ਰਿਹਾ ਸੀ, ਜਿਸ ਦੇ ਡਰ ਨਾਲ ਲੋਕ ਰਾਜ ਛੱਡ ਕੇ ਜਾ ਰਹੇ ਸਨ।
ਇਨ੍ਹਾਂ ਘਟਨਾਵਾਂ ਵਿਚਾਲੇ ਸੋਮਵਾਰ ਨੂੰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀਆਂ ਨੇ ਲਖਨਊ 'ਚ ਬੈਠਕ ਕੀਤੀ। ਗੁਜਰਾਤ ਦੇ ਮੁੱਖਮੰਤਰੀ ਵਿਜੈ ਰੂਪਾਨੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਵਿਚਾਲੇ ਸੋਮਵਾਰ ਨੂੰ ਲਖਨਊ 'ਚ ਬੈਠਕ ਹੋਈ। ਰੂਪਾਣੀ, ਯੋਗੀ ਨੂੰ ਆਉਣ ਵਾਲੀ 31 ਅਕਤੂਬਰ ਨੂੰ ਸਟੈਚੂ ਆਫ ਯੂਨਿਟੀ ਦੇ ਉਦਘਾਟਨ ਦਾ ਸੱਦਾ ਦੇਣ ਆਏ ਸਨ। ਦੋਵੇਂ ਮੁੱਖਮੰਤਰੀ ਕੁਝ ਦੇਰ 'ਚ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ। ਅਜਿਹੇ 'ਚ ਉਮੀਦ ਜਤਾਈ ਜਾ ਰਹੀ ਹੈ ਕਿ ਦੋਵਾਂ ਪਲਾਇਨ ਮੁੱਦੇ 'ਤੇ ਵੀ ਗੱਲ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਯੋਗੀ ਆਦਿਤਿਆਨਾਥ ਸਟੈਚੂ ਆਫ ਯੂਨਿਟੀ ਨੇੜੇ ਬਣਨ ਵਾਲੇ ਕੰਪਲੈਕਸ 'ਚ ਯੂ.ਪੀ ਭਵਨ ਲਈ ਜ਼ਮੀਨ ਵੰਡਣ ਦੀ ਗੱਲ ਕਰ ਸਕਦੇ ਹਨ।
'ਤਿਤਲੀ' ਤੂਫਾਨ ਦੇ ਕਹਿਰ ਨਾਲ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ 'ਚ 23 ਲੋਕਾਂ ਦੀ ਮੌਤ
NEXT STORY