ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਵਿਧਾਨ ਸਭਾ 'ਚ ਕਿਹਾ ਕਿ ਕੋਡੀਨ ਕਫ ਸਿਰਪ ਜਾਂ ਨਕਲੀ ਦਵਾਈਆਂ ਨਾਲ ਪ੍ਰਦੇਸ਼ 'ਚ ਇਕ ਵੀ ਮੌਤ ਨਹੀਂ ਹੋਈ ਹੈ। ਨੇਤਾ ਸਦਨ ਅਤੇ ਮੁੱਖ ਮੰਤਰੀ ਯੋਗੀ ਨੇ ਸੋਮਵਾਰ ਨੂੰ ਪ੍ਰਸ਼ਨਕਾਲ ਦੌਰਾਨ ਵਿਰੋਧੀ ਮੈਂਬਰਾਂ ਦੇ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਕੋਡੀਨ ਨਾਲ ਮੌਤ ਦਾ ਇਕ ਵੀ ਮਾਮਲਾ ਉੱਤਰ ਪ੍ਰਦੇਸ਼ ਸਰਕਾਰ ਦੇ ਨੋਟਿਸ 'ਚ ਨਹੀਂ ਆਇਆ ਹੈ। ਨੇਤਾ ਸਦਨ ਨੇ ਵਿਰੋਧਈ ਧਿਰ ਦੇ ਨੇਤਾ ਮਾਤਾ ਪ੍ਰਸਾਦ ਪਾਂਡੇ ਵਲੋਂ ਸ਼ੁਰੂ 'ਚ ਚੁੱਕੇ ਗਏ ਮੁੱਦੇ ਦੇ ਜ਼ਿਕਰ ਨਾਲ ਆਪਣੀ ਗੱਲ ਸ਼ੁਰੂ ਕਰਦੇ ਹੋਏ ਕਿਹਾ,''ਇਸ ਮਾਮਲੇ 'ਤੇ ਮੈਨੂੰ ਇਸ ਲਈ ਖੜ੍ਹਾ ਹੋਣਾ ਪਿਆ, ਕਿਉਂਕਿ ਵਿਰੋਧੀ ਨੇਤਾ ਦਲ ਨੇ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਇਸ ਮੁੱਦੇ ਨੂੰ ਚੁੱਕਿਆ ਹੈ। ਮੈਂ ਕਾਰਨ ਜਾਣਦਾ ਹੈ ਅਤੇ ਇਕ ਛੋਟੀ ਜਿਹੀ ਕਹਾਵਤ ਹੈ ਕਿ ਚੋਰ ਦੀ ਦਾੜ੍ਹੀ 'ਚ ਤਿਨਕਾ।''
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਅੰਦਰ ਕੋਡੀਨ ਕਫ ਸਿਰਪ ਦੇ ਮਾਮਲੇ 'ਚ ਜਿਸ ਨੂੰ ਵਿਰੋਧੀ ਨੇਤਾ ਦਲ (ਮਾਤਾ ਪ੍ਰਸਾਦ ਪਾਂਡੇ) ਤੋਂ ਸਮਾਜਵਾਦੀ ਝੂਠ ਬੁਲਵਾ ਰਹੇ ਹਨ, ਉਨ੍ਹਾਂ ਨੂੰ ਸੱਚ ਬੋਲਣ ਦੀ ਆਦਤ ਹੋਣੀ ਚਾਹੀਦੀ ਹੈ। ਯੋਗੀ ਨੇ ਪਾਂਡੇ ਦੇ ਲੰਬੇ ਸਮੇਂ ਤੱਕ ਵਿਧਾਨ ਸਭਾ ਸਪੀਕਰ ਵਜੋਂ ਸਦਨ 'ਚ ਕੰਮ ਕਰਨ ਦੀ ਯਾਦ ਦਿਵਾਉਂਦੇ ਅਤੇ ਸੱਚ ਬੋਲਣ ਦੀ ਨਸੀਹਤ ਦਿੰਦੇ ਹੋਏ ਦਾਅਵਾ ਕੀਤਾ ਕਿ ਸੂਬੇ 'ਚ ਕੋਡੀਨ ਕਫ ਸਿਰਪ ਨਾਲ ਕੋਈ ਮੌਤ ਨਹੀਂ ਹੋਈ ਹੈ। ਯੋਗੀ ਨੇ ਕਿਹਾ ਕਿ ਸਰਕਾਰ ਨੇ ਕਿਹਾ ਹੈ ਕਿ ਇਸ ਮਾਮਲੇ 'ਚ ਐੱਨਡੀਪੀਐੱਸ ਐਕਟ ਦੇ ਅਧੀਨ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਯੂਪੀ 'ਚ ਇਸ ਦਾ ਸਭ ਤੋਂ ਵੱਡਾ ਹੋਲਸੇਲਰ ਹੈ, ਜਿਸ ਨੂੰ ਸਭ ਤੋਂ ਪਹਿਲਾਂ ਐੱਸਟੀਐੱਫ ਨੇ ਫੜਿਆ ਅਤੇ 2016 'ਚ ਉਨ੍ਹਾਂ ਨੂੰ ਸਮਾਜਵਾਦੀ ਪਾਰਟੀ ਨੇ ਲਾਇਸੈਂਸ ਜਾਰੀ ਕੀਤਾ ਸੀ।
ਯੋਗੀ ਨੇ ਕਿਹਾ ਕਿ ਸਮੇਂ-ਸਮੇਂ 'ਤੇ ਫੂਡ ਸੁਰੱਖਿਆ ਅਤੇ ਡਰੱਗ ਪ੍ਰਸ਼ਾਸਨ ਵਲੋਂ ਛਾਪੇਮਾਰੀ ਦੀ ਕਾਰਵਾਈ ਵੀ ਹੁੰਦੀ ਹੈ। ਉਨ੍ਹਾਂ ਕਿਹਾ,''ਯੂਪੀ ਦੇ ਅੰਦਰ ਕੋਡੀਨ ਕਫ ਸਿਰਪ ਦੇ ਸਿਰਫ਼ ਸਟਾਕਿਸਟ ਅਤੇ ਹੋਲਸੇਲਰ ਹਨ ਅਤੇ ਇਸ ਦਾ ਇੱਥੇ ਉਤਪਾਦ ਨਹੀਂ ਹੁੰਦਾ ਹੈ। ਇਸ ਦਾ ਉਤਪਾਦਨ ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਸਮੇਤ ਹੋਰ ਸੂਬਿਆਂ 'ਚ ਹੁੰਦਾ ਹੈ, ਜੋ ਮੌਤ ਦੇ ਮਾਮਲੇ ਸਾਹਮਣੇ ਆਏ, ਉਹ ਦੂਜੇ ਸੂਬਿਆਂ 'ਚ ਆਏ।''
ਜਲਦ ਲਾਗੂ ਕਰੋ ਵਰਕ ਫਰਾਮ ਹੋਮ, ਨਹੀਂ ਤਾਂ ਹੋਵੇਗੀ ਕਾਰਵਾਈ, ਸਿਰਸਾ ਨੇ ਕੰਪਨੀਆਂ ਨੂੰ ਦਿੱਤੀ ਚਿਤਾਵਨੀ
NEXT STORY