ਨਵੀਂ ਦਿੱਲੀ (ਏਜੰਸੀ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚੰਦਰਯਾਨ ਤੋਂ ਵਿਕਰਮ ਲੈਂਡਰ ਜਦੋਂ ਚੰਨ ਦੀ ਸਤ੍ਹਾ ’ਤੇ ਉਤਰਿਆ ਤਾਂ ਉਸ ਨੇ ਲਗਭਗ 2.06 ਟਨ ਲੂਨਰ ਐਪਿਰੇਗੋਲਿਥ ਭਾਵ ਚੰਨ ਦੀ ਮਿੱਟੀ ਨੂੰ ਉਡਾਇਆ ਸੀ। ਇਸ ਨਾਲ ਇਥੇ ਇਕ ਸ਼ਾਨਦਾਰ ਇਜੈਕਟਾ ਹੈਲੋ ਭਾਵ ਚਮਕਦਾਰ ਆਭਾਮੰਡਲ ਬਣ ਗਿਆ। ਲੈਂਡਿੰਗ ਪੁਆਇੰਟ (ਸ਼ਿਵ ਸ਼ਕਤੀ ਬਿੰਦੂ) ’ਤੇ ਉੱਠਿਆ ਇਹ ਮਿੱਟੀ ਦਾ ਗੁਬਾਰ ਲਗਭਗ 108.4 ਵਰਗ ਮੀਟਰ ਦੇ ਹਿੱਸੇ ਵਿਚ ਫੈਲ ਗਿਆ ਸੀ।
ਇਹ ਵੀ ਪੜ੍ਹੋ : ਭਾਰਤ 'ਚ 70 ਸ਼ੱਕੀ ਅੱਤਵਾਦੀ ਹੋਏ ਦਾਖ਼ਲ, ਹਾਈ ਅਲਰਟ 'ਤੇ ਏਜੰਸੀਆਂ
ਇਸਰੋ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਇਕ ਡਾਕੂਮੈਂਟ ਸ਼ੇਅਰ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਾਇੰਟਿਸਟ ਨੇ ਚੰਦਰਯਾਨ-2 ਦੇ ਆਰਬੀਟਰ ਹਾਈ-ਰੈਜ਼ੋਲਿਊਸ਼ਨ ਕੈਮਰੇ ਨਾਲ ਲੈਂਡਿੰਗ ਦੇ ਪਹਿਲੇ ਅਤੇ ਬਾਅਦ ਦੀ ਹਾਈ-ਰੈਜ਼ੋਲਿਊਸ਼ਨ ਪੰਚਕ੍ਰੋਮੈਟਿਕ ਇਮੇਜਰੀ ਦੀ ਤੁਲਨਾ ਕੀਤੀ, ਜਿਸ ਵਿਚ ਇਹ ਇਜੈਕਟਾ ਹੈਲੋ ਲੈਂਡਰ ਦੇ ਚਾਰੋ ਪਾਸੇ ਇਕ ਚਮਕੀਲੇ ਪੈਚ ਦੇ ਰੂਪ ਵਿਚ ਦਿਖਿਆ। ਭਾਰਤ ਦੇ ਚੰਦਰਯਾਨ-3 ਮਿਸ਼ਨ ਰਾਹੀਂ ਚੰਦਰਮਾ ’ਤੇ ਭੇਜਿਆ ਗਿਆ ਵਿਕਰਮ ਲੈਂਡਰ 23 ਅਗਸਤ ਨੂੰ ਚੰਨ ਦੇ ਦੱਖਣੀ ਧਰੁਵ ਕੋਲ ਉਤਰਿਆ ਸੀ। ਇਸ ਤੋਂ ਬਾਅਦ ਰੋਵਰ ਪ੍ਰਗਿਆਨ ਨੇ ਚੰਨ ਦੀ ਸਤ੍ਹਾ ’ਤੇ ਤਾਪਮਾਨ, ਖਣਿਜ ਨਾਲ ਜੁੜੀਆਂ ਜਾਣਕਾਰੀਆਂ ਭੇਜੀਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਪਾਰ ਤੋਂ ਗੋਲੀਬਾਰੀ ਦੀਆਂ ਘਟਨਾਵਾਂ 'ਚ ਗਿਰਾਵਟ ਆਈ ਹੈ ਪਰ ਚੌਕਸੀ ਵਰਤਣੀ ਜ਼ਰੂਰੀ
NEXT STORY