ਨਵੀਂ ਦਿੱਲੀ - ਸੀਨੀਅਰ ਡਿਪਲੋਮੈਟ ਵਿਨੈ ਕੁਮਾਰ ਨੂੰ ਰੂਸ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਨੈ ਕੁਮਾਰ ਇਸ ਸਮੇਂ ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ ਦਾ ਅਹੁਦਾ ਸੰਭਾਲ ਰਹੇ ਹਨ। ਵਿਨੈ ਭਾਰਤੀ ਵਿਦੇਸ਼ ਸੇਵਾ (IFS) ਦੇ 1992 ਬੈਚ ਦੇ ਅਧਿਕਾਰੀ ਹਨ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਵਿਨੈ ਕੁਮਾਰ (IFS 1992) ਨੂੰ ਰੂਸ ਵਿੱਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ।" ਵਰਤਮਾਨ ਵਿੱਚ ਉਹ ਮਿਆਂਮਾਰ ਵਿੱਚ ਭਾਰਤ ਦੇ ਰਾਜਦੂਤ ਦਾ ਅਹੁਦਾ ਸੰਭਾਲ ਰਹੇ ਹਨ। ਬਿਆਨ ਅਨੁਸਾਰ ਵਿਨੈ ਦੇ ਜਲਦੀ ਹੀ ਅਹੁਦਾ ਸੰਭਾਲਣ ਦੀ ਉਮੀਦ ਹੈ।
ਸਿੰਗਾਪੁਰ 'ਚ ਰਹਿ ਰਹੀ ਲਾਲੂ ਪ੍ਰਸਾਦ ਯਾਦਵ ਦੀ ਧੀ ਲੜ ਸਕਦੀ ਹੈ ਚੋਣਾਂ
NEXT STORY