ਕੋਲ੍ਹਾਪੁਰ/ਬੇਂਗਲੁਰੂ- ਮਹਾਰਾਸ਼ਟਰ ’ਚ ਕੋਲ੍ਹਾਪੁਰ ਸ਼ਹਿਰ ਪੁਲਸ ਨੇ ਸੋਮਵਾਰ ਨੂੰ ਸਿਹਤ ਰਾਜ ਮੰਤਰੀ ਰਾਜੇਂਦਰ ਪਾਟਿਲ-ਯੇਦਰਾਵਕਰ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਖਿਲਾਫ ਕੋਰੋਨਾ ਵਾਇਰਸ ਨਿਯਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕਿਹਾ ਕਿ ਪਾਟਿਲ-ਯੇਦਰਾਵਕਰ ਨੂੰ ਕੋਲ੍ਹਾਪੁਰ ਜ਼ਿਲਾ ਕੇਂਦਰੀ ਸਹਿਕਾਰੀ ਬੈਂਕ (ਕੇ. ਡੀ. ਸੀ. ਸੀ. ਬੀ.) ਦੇ ਨਿਰਦੇਸ਼ਕ ਦੇ ਰੂਪ ’ਚ ਚੁਣੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਇਕ ਜੁਲੂਸ ਕੱਢਿਆ ਗਿਆ।
ਇਹ ਖ਼ਬਰ ਪੜ੍ਹੋ- ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ 'ਚ ਪਹੁੰਚੇ ਨਿਊਜ਼ੀਲੈਂਡ ਦੇ ਟਾਮ ਲਾਥਮ
ਸੋਸ਼ਲ ਮੀਡੀਆ ’ਤੇ ਮੰਤਰੀ ਦੇ ਖਿਲਾਫ ਜਨਤਾ ਦੇ ਵਿਰੋਧ ਨੂੰ ਵੇਖਦੇ ਹੋਏ ਪੁਲਸ ਨੇ ਪਾਟਿਲ-ਯੇਦਰਾਵਕਰ ਅਤੇ ਉਨ੍ਹਾਂ ਦੇ 500 ਸਮਰਥਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਕੋਵਿਡ-19 ਨਿਯਮਾਂ ਦੀ ਉਲੰਘਣਾ ਕਰ ਕੇ ਪਦ ਯਾਤਰਾ ਕੱਢਣ ’ਤੇ ਕਰਨਾਟਕ ਪੁਲਸ ਨੇ ਸੋਮਵਾਰ ਨੂੰ ਕਾਂਗਰਸੀ ਨੇਤਾ ਡੀ. ਕੇ. ਸ਼ਿਵਕੁਮਾਰ, ਸਿੱਧਾਰਾਮਈਆ ਅਤੇ 30 ਹੋਰ ਲੋਕਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ। ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਜਨੇਂਦਰ ਨੇ ਕਿਹਾ ਕਿ ਕੋਵਿਡ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਖ਼ਬਰ ਪੜ੍ਹੋ- NZ v BAN : ਲਾਥਮ ਤੇ ਬੋਲਟ ਦੀ ਬਦੌਲਤ ਨਿਊਜ਼ੀਲੈਂਡ ਦੀ ਮਜ਼ਬੂਤ ਸਥਿਤੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬਰਫਬਾਰੀ ਨੇ ਰੋਕੀ ਹਿਮਾਚਲ ਦੀ ਰਫਤਾਰ, 774 ਸੜਕਾਂ ਬੰਦ
NEXT STORY