ਗੁਹਾਟੀ (ਭਾਸ਼ਾ)- ਮੰਗਲਵਾਰ ਤੜਕੇ ਪੁਲਸ ਵੱਲੋਂ ਆਸਾਮ-ਮੇਘਾਲਿਆ ਸਰਹੱਦ ’ਤੇ ਗੈਰ-ਕਾਨੂੰਨੀ ਢੰਗ ਨਾਲ ਲੱਕੜ ਲੈ ਕੇ ਜਾ ਰਹੇ ਇਕ ਟਰੱਕ ਨੂੰ ਰੋਕਣ ਤੋਂ ਬਾਅਦ ਭੜਕੀ ਹਿੰਸਾ ’ਚ ਇਕ ਜੰਗਲਾਤ ਕਰਮਚਾਰੀ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਆਸਾਮ ਪੁਲਸ ਨੇ ਕਾਨੂੰਨ ਵਿਵਸਥਾ ਨੂੰ ਵਿਗੜਨ ਤੋਂ ਰੋਕਣ ਲਈ ਮੇਘਾਲਿਆ ਦੀ ਹੱਦ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਵਿਚ ਚੌਕਸੀ ਵਧਾ ਦਿੱਤੀ ਹੈ। ਪੱਛਮੀ ਕਾਰਬੀ ਆਂਗਲੌਂਗ ਦੇ ਪੁਲਸ ਸੁਪਰਡੈਂਟ ਇਮਦਾਦ ਅਲੀ ਨੇ ਦੱਸਿਆ ਕਿ ਆਸਾਮ ਜੰਗਲਾਤ ਵਿਭਾਗ ਦੀ ਟੀਮ ਨੇ ਸਵੇਰੇ 3 ਵਜੇ ਦੇ ਕਰੀਬ ਮੁਕਰੂ ਇਲਾਕੇ ’ਚ ਇਕ ਟਰੱਕ ਨੂੰ ਰੋਕਿਆ। ਉਹ ਗੈਰ-ਕਾਨੂੰਨੀ ਢੰਗ ਨਾਲ ਲੱਕੜ ਲੈ ਕੇ ਪੱਛਮੀ ਜੈਂਤੀਆ ਹਿੱਲਜ਼ ਜ਼ਿਲੇ ਵੱਲ ਜਾ ਰਿਹਾ ਸੀ। ਜਦੋਂ ਟਰੱਕ ਨਾ ਰੁਕਿਆ ਤਾਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਉਸ ’ਤੇ ਗੋਲੀ ਚਲਾ ਕੇ ਉਸ ਦਾ ਇਕ ਟਾਇਰ ਪੰਕਚਰ ਕਰ ਦਿੱਤਾ। ਡਰਾਈਵਰ, ਉਸ ਦੇ ਇਕ ਸਹਾਇਕ ਅਤੇ ਇਕ ਹੋਰ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਜਦਕਿ ਇੱਕ ਹੋਰ ਵਿਅਕਤੀ ਭੱਜਣ ਵਿੱਚ ਸਫਲ ਹੋ ਗਿਆ।
ਇਹ ਵੀ ਪੜ੍ਹੋ : 'Lady ਡਾਕਟਰ' ਦੇ ਪਿਆਰ ’ਚ ਪਾਗਲ ਮਰੀਜ਼ ਆਏ ਦਿਨ ਹੋ ਜਾਂਦਾ ਬੀਮਾਰ, ਖੁੱਲ੍ਹਿਆ ਭੇਤ ਤਾਂ ਪਿਆ ਬਖੇੜਾ
ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਮੌਕੇ 'ਤੇ ਪਹੁੰਚ ਗਈ। ਸਵੇਰੇ 5 ਵਜੇ ਦੇ ਕਰੀਬ ਮੇਘਾਲਿਆ ਦੇ ਲੋਕਾਂ ਦੀ ਭੀੜ ਖੰਜਰ ਅਤੇ ਹੋਰ ਹਥਿਆਰ ਲੈ ਕੇ ਮੌਕੇ ’ਤੇ ਇਕੱਠੀ ਹੋ ਗਈ ਤੇ ਗ੍ਰਿਫਤਾਰ ਲੋਕਾਂ ਦੀ ਰਿਹਾਈ ਦੀ ਮੰਗ ਕਰਨ ਲੱਗੀ। ਭੀੜ ਨੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਅਤੇ ਪੁਲਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਨੂੰ ਗੋਲੀ ਚਲਾਉਣੀ ਪਈ। ਇਸ ਘਟਨਾ ’ਚ ਜੰਗਲਾਤ ਵਿਭਾਗ ਦਾ ਇਕ ਹੋਮਗਾਰਡ ਅਤੇ ਖਾਸੀ ਭਾਈਚਾਰੇ ਦੇ ਤਿੰਨ ਵਿਅਕਤੀ ਮਾਰੇ ਗਏ। ਸਥਿਤੀ ਮੰਗਲਵਾਰ ਕਾਬੂ ਹੇਠ ਰਹੀ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੇਘਾਲਿਆ ਦੀ ਹੱਦ ਨਾਲ ਲੱਗਦੇ ਸਾਰੇ ਜ਼ਿਲਿਆਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਵਾਹਨਾਂ ਜਾਂ ਲੋਕਾਂ ਦੀ ਅੰਤਰਰਾਜੀ ਆਵਾਜਾਈ ’ਤੇ ਕੋਈ ਪਾਬੰਦੀ ਨਹੀਂ। ਹਾਲਾਂਕਿ 7 ਜ਼ਿਲਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਯੁਵਰਾਜ ਸਿੰਘ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਸੈਰ ਸਪਾਟਾ ਵਿਭਾਗ ਨੇ ਭੇਜਿਆ ਨੋਟਿਸ
NEXT STORY