ਨੈਸ਼ਨਲ ਡੈਸਕ : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਐੱਲ. ਏ. ਸੀ. ’ਤੇ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਦੀ ਖ਼ਬਰ ਸਾਹਮਣੇ ਆ ਰਹੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ’ਚ ਚੀਨੀ ਫ਼ੌਜੀ ਐੱਲ.ਏ.ਸੀ. ਪਾਰ ਕਰਕੇ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਭਾਰਤੀ ਫ਼ੌਜ ਦੇ ਜਵਾਨਾਂ ਨੇ ਮੂੰਹ-ਤੋੜ ਜਵਾਬ ਦਿੰਦਿਆਂ ਉਨ੍ਹਾਂ ਨੂੰ ਖਦੇੜ ਦਿੱਤਾ। ਸੂਤਰ ਦੱਸਦੇ ਹਨ ਕਿ ਇਸ ਝੜਪ ’ਚ ਦੋਵਾਂ ਪਾਸਿਓਂ ਫ਼ੌਜਾਂ ਦੇ ਜਵਾਨ ਜ਼ਖ਼ਮੀ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਬੋਲਣ ’ਤੇ ਪਾਬੰਦੀ ਲਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਦੀ ਹੁਣ ਖ਼ੈਰ ਨਹੀਂ, CM ਮਾਨ ਨੇ ਦਿੱਤੀ ਚੇਤਾਵਨੀ
ਸੂਤਰਾਂ ਨੇ ਦੱਸਿਆ ਕਿ ਇਹ ਘਟਨਾ 9 ਦਸੰਬਰ ਦੀ ਹੈ। ਘਟਨਾ ਤੋਂ ਬਾਅਦ ਦੋਵਾਂ ਫੌਜਾਂ ਵਿਚਾਲੇ ਕਮਾਂਡੋ ਪੱਧਰ ’ਤੇ ਫਲੈਗ ਮੀਟਿੰਗ ਵੀ ਹੋਈ ਸੀ। ਝੜਪ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਫ਼ੌਜੀ ਪਿੱਛੇ ਹਟੇ। ਜ਼ਿਕਰਯੋਗ ਹੈ ਕਿ ਸਰਦੀਆਂ ਦੇ ਦਿਨਾਂ ’ਚ ਚੀਨੀ ਫ਼ੌਜ ਐੱਲ. ਏ. ਸੀ. ’ਤੇ ਘੁਸਪੈਠ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਪਹਿਲਾਂ ਸਾਲ 2017 ’ਚ ਵੀ ਚੀਨੀ ਫ਼ੌਜ ਡੋਕਲਾਮ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਈ ਸੀ। ਫਿਰ ਡੋਕਲਾਮ ਵਿੱਚ ਕਈ ਦਿਨਾਂ ਤੱਕ ਵਿਵਾਦ ਦੀ ਸਥਿਤੀ ਬਣੀ ਰਹੀ ਪਰ ਭਾਰਤ ਸਰਕਾਰ ਅਤੇ ਭਾਰਤੀ ਫ਼ੌਜ ਦੇ ਮਜ਼ਬੂਤ ਇਰਾਦਿਆਂ ਤੋਂ ਬਾਅਦ ਚੀਨ ਨੂੰ ਡੋਕਲਾਮ ’ਚ ਪਿੱਛੇ ਹਟਣਾ ਪਿਆ ਸੀ।
ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਨੇ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਮਾਮਲੇ ’ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ਼ ਚਲਾਨ ਕੀਤਾ ਪੇਸ਼
ਦੱਸ ਦੇਈਏ ਕਿ ਸਾਲ 2020 ’ਚ ਲੱਦਾਖ ਦੀ ਗਲਵਾਨ ਘਾਟੀ ’ਚ ਚੀਨੀ ਫ਼ੌਜੀਆਂ ਨੇ ਐੱਲ.ਏ.ਸੀ. ਪਾਰ ਕੀਤੀ ਸੀ, ਉਦੋਂ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਹਿੰਸਕ ਝੜਪ ’ਚ 40 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਗਲਵਾਨ ’ਚ ਅਜੇ ਵੀ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਅਜਿਹੀ ਹਾਲਤ ’ਚ ਇਕ ਵਾਰ ਫਿਰ ਚੀਨ ਨੇ ਭੜਕਾਊ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਗਲਵਾਨ ਵਿਵਾਦ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਕਮਾਂਡੋ ਪੱਧਰ ’ਤੇ 17 ਵਾਰ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਹੈ। ਗਲਵਾਨ ਤੋਂ ਬਾਅਦ ਭਾਰਤ ਅਤੇ ਚੀਨ ਦੇ ਰਿਸ਼ਤੇ ਆਮ ਵਾਂਗ ਨਹੀਂ ਰਹੇ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਈ ਮੰਚਾਂ ਤੋਂ ਇਹ ਮੁੱਦਾ ਉਠਾ ਚੁੱਕੇ ਹਨ। ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਐੱਲ.ਏ.ਸੀ. 'ਤੇ ਇਕਪਾਸੜ ਬਦਲਾਅ ਸਵੀਕਾਰ ਨਹੀਂ ਕੀਤਾ ਜਾਵੇਗਾ।
ਭਾਰਤ ਨੇ ਐੱਲ. ਏ. ਸੀ. ’ਤੇ ਵਧਾਈ ਚੌਕਸੀ
ਚੀਨ ਦੇ ਨਾਪਾਕ ਇਰਾਦਿਆਂ ਨੂੰ ਦੇਖਦੇ ਹੋਏ ਭਾਰਤ ਨੇ ਲੱਦਾਖ ’ਚ ਵੱਡੀ ਗਿਣਤੀ ’ਚ ਆਪਣੀ ਫ਼ੌਜ ਤਾਇਨਾਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਐੱਲ.ਏ.ਸੀ. ਦੇ ਨਾਲ ਰਾਡਾਰ ਸਿਸਟਮ, ਮਿਜ਼ਾਈਲ ਸਿਸਟਮ ਵੀ ਤਾਇਨਾਤ ਕੀਤੇ ਗਏ ਹਨ। LAC ’ਤੇ ਭਾਰਤੀ ਫ਼ੌਜ ਦੇ 1 ਲੱਖ ਤੋਂ ਵੱਧ ਜਵਾਨ ਤਾਇਨਾਤ ਹਨ, ਜੋ ਕਿਸੇ ਵੀ ਸਮੇਂ ਚੀਨ ਨੂੰ ਮੂੰਹ-ਤੋੜ ਜਵਾਬ ਦੇਣ ਦੇ ਸਮਰੱਥ ਹਨ।
ਪਤੀ ਦੀ ਮੌਤ ਮਗਰੋਂ ਵੀ ਨਹੀਂ ਟੁੱਟਾ ਹੌਸਲਾ, ਈ-ਰਿਕਸ਼ਾ ਚਲਾ ਬੱਚਿਆਂ ਨੂੰ ਰਹੀ ਪਾਲ, ਆਨੰਦ ਮਹਿੰਦਰਾ ਨੇ ਕੀਤੀ ਤਾਰੀਫ਼
NEXT STORY