ਉੱਤਰ ਪ੍ਰਦੇਸ਼- 2025 ਦੇ ਮਹਾਕੁੰਭ 'ਚ ਆਪਣੀਆਂ ਨੀਲੀਆਂ ਅੱਖਾਂ ਲਈ ਮਸ਼ਹੂਰ ਹੋਈ ਮੋਨਾਲੀਸਾ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਉਸ ਦੀਆਂ ਕਈ ਵੀਡੀਓਜ਼ ਅਤੇ ਰੀਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ 'ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਵੀਡੀਓ 'ਚ ਉਸ ਦੀ ਸੁੰਦਰਤਾ ਅਤੇ ਮਾਸੂਮੀਅਤ ਨੇ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤ ਲਿਆ। ਮੋਨਾਲੀਸਾ ਨੇ ਦੱਸਿਆ ਕਿ ਉਹ ਮਹਾਕੁੰਭ ਮੇਲੇ 'ਚ ਰੁਦਰਾਕਸ਼ ਦੇ ਹਾਰ ਵੇਚਣ ਗਈ ਸੀ ਪਰ ਅਚਾਨਕ ਉੱਥੇ ਵਾਇਰਲ ਹੋਣ ਤੋਂ ਬਾਅਦ ਉਸ ਦੀ ਕਿਸਮਤ ਬਦਲ ਗਈ। ਉਸ ਨੇ ਫਿਲਮ ਦੀ ਪੇਸ਼ਕਸ਼ ਹੋਣ ਬਾਰੇ ਵੀ ਗੱਲ ਕੀਤੀ ਹੈ ਅਤੇ ਇਸ ਨਾਲ ਜੁੜੀਆਂ ਕਈ ਅਫਵਾਹਾਂ ਨੂੰ ਵੀ ਸਪੱਸ਼ਟ ਕੀਤਾ ਹੈ।
ਇਸ ਫਿਲਮ ਨਾਲ ਕਰੇਗੀ ਬਾਲੀਵੁੱਡ 'ਚ ਡੈਬਿਊ
ਮਹਾਕੁੰਭ ਤੋਂ ਵਾਇਰਲ ਹੋਣ ਤੋਂ ਬਾਅਦ, ਮੋਨਾਲੀਸਾ ਨੂੰ ਇੰਡਸਟਰੀ ਤੋਂ ਫਿਲਮਾਂ ਵਿੱਚ ਕੰਮ ਕਰਨ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਇਸ 'ਤੇ, ਉਸਨੇ ਇੱਕ ਵੀਡੀਓ ਬਣਾਇਆ ਅਤੇ ਦੱਸਿਆ ਕਿ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਉਸਨੂੰ ਆਪਣੀ ਫਿਲਮ 'ਦਿ ਡਾਇਰੀ ਆਫ ਮਨੀਪੁਰ' ਲਈ ਸਾਈਨ ਕੀਤਾ ਹੈ। ਇਸ ਖ਼ਬਰ ਤੋਂ ਬਾਅਦ, ਉਸ ਦੇ ਪ੍ਰਸ਼ੰਸਕ ਉਸ ਦੇ ਲਈ ਖੁਸ਼ ਹਨ ਅਤੇ ਬਹੁਤ ਉਤਸ਼ਾਹਿਤ ਹਨ। ਉਸ ਦੀ ਨਵੀਂ ਯਾਤਰਾ ਲਈ ਉਸ ਨੂੰ ਸ਼ੁਭਕਾਮਨਾਵਾਂ।
ਇਹ ਵੀ ਪੜ੍ਹੋ-ਚਬਾਈ ਹੋਈ ਚਿਊਇੰਗਮ ਵੇਚ ਕੇ ਕੁੜੀ ਨੇ ਕਮਾਏ ਪੈਸੇ, ਹੁਣ ਸ਼ੁਰੂ ਕਰ ਲਿਆ ਕਾਰੋਬਾਰ
ਮੋਨਾਲੀਸਨ ਨੇ ਅਫਵਾਹਾਂ 'ਤੇ ਦਿੱਤਾ ਸਪੱਸ਼ਟੀਕਰਨ
ਮੋਨਾਲੀਸਾ ਨੇ ਆਪਣੇ ਵੀਡੀਓ 'ਚ ਆਪਣੇ ਨਾਲ ਜੁੜੀਆਂ ਕਈ ਅਫਵਾਹਾਂ ਦਾ ਵੀ ਖੰਡਨ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਫੈਲੀਆਂ ਕੁਝ ਝੂਠੀਆਂ ਖ਼ਬਰਾਂ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਕਿਹਾ, “ਕਿਸੇ ਨੇ ਝੂਠ ਬੋਲਿਆ ਹੈ ਕਿ ਮੈਨੂੰ ਲੱਖਾਂ ਰੁਪਏ ਮਿਲੇ ਹਨ ਜਾਂ ਕਿਸੇ ਨੇ ਮੈਨੂੰ ਕਾਰ ਤੋਹਫ਼ੇ 'ਚ ਦਿੱਤੀ ਹੈ। ਇਹ ਸਭ ਗਲਤ ਗੱਲਾਂ ਹਨ। ਉਸ ਨੇ ਦੱਸਿਆ ਕਿ ਸਨੋਜ ਮਿਸ਼ਰਾ ਖੁਦ ਮੁੰਬਈ ਤੋਂ ਉਸ ਦੇ ਘਰ ਆਏ ਅਤੇ ਉਸ ਨੂੰ ਫਿਲਮ ਲਈ ਸਾਈਨ ਕੀਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਸਰਕਾਰ 'ਤੇ ਵਰ੍ਹੇ PM ਮੋਦੀ, 'ਵੋਟਾਂ ਤੋਂ ਪਹਿਲਾਂ ਹੀ ਝਾੜੂ ਦੇ ਤਿਣਕੇ ਬਿਖਰ ਰਹੇ...'
NEXT STORY