ਨਵੀਂ ਦਿੱਲੀ- ਵਿਰਾਟ ਕੋਹਲੀ ਨੇ ਆਖ਼ਰਕਾਰ 4 ਜੂਨ ਦੀ ਤ੍ਰਾਸਦੀ 'ਤੇ ਇਕ ਭਾਵੁਕ ਬਿਆਨ ਜਾਰੀ ਕਰ ਕੇ ਆਪਣੀ ਚੁੱਪੀ ਤੋੜੀ ਹੈ। ਕੋਹਲੀ ਨੇ ਆਰਸੀਬੀ ਦੇ ਅਧਿਕਾਰਤ ਐਕਸ ਅਕਾਊਂਟ 'ਤੇ ਪੋਸਟ ਕੀਤੇ ਗਏ ਇਕ ਨੋਟ 'ਚ ਕਿਹਾ,''ਜ਼ਿੰਦਗੀ 'ਚ ਕੋਈ ਵੀ ਚੀਜ਼ ਤੁਹਾਨੂੰ 4 ਜੂਨ ਵਰਗੇ ਦੁੱਖ ਲਈ ਤਿਆਰ ਨਹੀਂ ਕਰਦੀ। ਜੋ ਸਾਡੀ ਫ੍ਰੇਂਚਾਇਜੀ ਦੇ ਇਤਿਹਾਸ ਦਾ ਸਭ ਤੋਂ ਖੁਸ਼ੀ ਦਾ ਪਲ ਹੋਣਾ ਚਾਹੀਦਾ ਸੀ... ਉਹ ਇਕ ਦੁਖ਼ਦ ਘਟਨਾ 'ਚ ਬਦਲ ਗਿਆ। ਮੈਂ ਉਨ੍ਹਾਂ ਪਰਿਵਾਰਾਂ ਬਾਰੇ ਸੋਚ ਰਿਹਾ ਹਾਂ ਅਤੇ ਉਨ੍ਹਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ, ਜਿਨ੍ਹਾਂ ਨੂੰ ਅਸੀਂ ਗੁਆ ਦਿੱਤਾ... ਅਤੇ ਸਾਡੇ ਉਨ੍ਹਾਂ ਪ੍ਰਸ਼ੰਸਕਾਂ ਲਈ ਜੋ ਜ਼ਖ਼ਮੀ ਹੋਏ। ਤੁਹਾਡਾ ਨੁਕਸਾਨ ਹੁਣ ਸਾਡੀ ਕਹਾਣੀ ਦਾ ਹਿੱਸਾ ਹੈ। ਅਸੀਂ ਨਾਲ ਮਿਲ ਕੇ ਦੇਖਭਾਲ, ਸਨਮਾਨ ਅਤੇ ਜ਼ਿੰਮੇਵਾਰੀ ਨਾਲ ਅੱਗੇ ਵਧਾਂਗੇ।''

ਦੱਸਣਯੋਗ ਹੈ ਕਿ 4 ਜੂਨ ਨੂੰ ਇਕ ਉਤਸ਼ਾਹਪੂਰਵਕ ਜਿੱਤ ਪਰੇਡ ਵਜੋਂ ਸ਼ੁਰੂ ਹੋਇਆ ਜਸ਼ਨ ਉਸ ਸਮੇਂ ਅਰਾਜਕਤਾ 'ਚ ਬਦਲ ਗਿਆ, ਜਦੋਂ ਭਾਰੀ ਭੀੜ ਕਾਰਨ ਭੱਜ-ਦੌੜ ਵਰਗੀ ਸਥਿਤੀ ਪੈਦਾ ਹੋ ਗਈ, ਜਿਸ 'ਚ 11 ਲੋਕਾਂ ਦੀ ਜਾਨ ਚਲੀ ਗਈ ਅਤੇ 50 ਪ੍ਰਸ਼ੰਸਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ਾ ਛੁਡਾਊ ਕੇਂਦਰ 'ਚ ਨਸ਼ੇੜੀ ਵੱਲੋਂ ਨੌਜਵਾਨ ਦਾ ਗਲਾ ਵੱਢ ਕੇ ਕਤਲ
NEXT STORY