ਰਾਏਪੁਰ- ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਸਰਕਾਰੀ ਅਹੁਦਿਆਂ 'ਤੇ ਬੈਠੇ ਕਰਮੀਆਂ ਦੀਆਂ ਮੌਜਾਂ ਹਨ। ਕਰਮੀਆਂ ਨੂੰ ਦੀਵਾਲੀ 'ਤੇ ਤੋਹਫ਼ੇ ਦਿੱਤੇ ਜਾ ਰਹੇ ਹਨ। ਛੱਤੀਸਗੜ੍ਹ ਦੀ ਵਿਸ਼ਨੂੰ ਦੇਵ ਸਾਏ ਸਰਕਾਰ ਨੇ ਸਰਕਾਰੀ ਕਰਮੀਆਂ ਨੂੰ ਦੀਵਾਲੀ ਦਾ ਤੋਹਫ਼ਾ ਹੈ। ਸੂਬਾ ਸਰਕਾਰ ਨੇ ਦੀਵਾਲੀ ਦਾ ਵੱਡਾ ਤੋਹਫ਼ਾ ਦਿੰਦੇ ਹੋਏ ਮਹਿੰਗਾਈ ਭੱਤਾ (DA) 4 ਫ਼ੀਸਦੀ ਵਧਾ ਦਿੱਤਾ ਹੈ। ਇਸ ਨਾਲ ਸੂਬੇ ਦੇ 3 ਲੱਖ ਕਰਮੀਆਂ ਨੂੰ ਫਾਇਦਾ ਹੋਵੇਗਾ। ਨਵਾਂ ਮਹਿੰਗਾਈ ਭੱਤਾ 1 ਅਕਤੂਬਰ ਤੋਂ ਲਾਗੂ ਹੋਵੇਗਾ। ਇਸ ਵਾਧੇ ਮਗਰੋਂ ਹੁਣ ਸੂਬੇ ਦੇ ਕਰਮੀਆਂ ਨੂੰ 50 ਫ਼ੀਸਦੀ ਮਹਿੰਗਾਈ ਭੱਤਾ ਮਿਲੇਗਾ।
ਕੈਬਨਿਟ ਦੀ ਬੈਠਕ ਤੋਂ ਪਹਿਲਾਂ ਮੁੱਖ ਮੰਤਰੀ ਨੇ ਮਹਿੰਗਾਈ ਭੱਤਾ 46 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕੀਤੇ ਜਾਣ ਦਾ ਐਲਾਨ ਕੀਤਾ। ਯਾਨੀ ਕਿ ਹੁਣ ਕਰਮੀਆਂ ਨੂੰ 4 ਫ਼ੀਸਦੀ ਵਧਾ ਕੇ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਦਰਅਸਲ ਸੂਬੇ ਦੇ ਸਰਕਾਰੀ ਕਰਮੀ ਲੰਬੇ ਸਮੇਂ ਤੋਂ ਕੇਂਦਰ ਦੇ ਬਰਾਬਰ ਮਹਿੰਗਾਈ ਭੱਤਾ ਦਿੱਤੇ ਜਾਣ ਦੀ ਮੰਗ ਕਰ ਰਹੇ ਸਨ, ਜਿਸ 'ਤੇ ਮੁੱਖ ਮੰਤਰੀ ਸਾਏ ਨੇ ਮੋਹਰ ਲਾ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਕ ਵੱਡਾ ਮਾਣ ਦਾ ਵਿਸ਼ਾ ਹੈ, ਸਾਡੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਦੀਵਾਲੀ ਮੌਕੇ ਸੂਬੇ ਦੇ ਕਰਮੀਆਂ ਦੇ 46 ਫ਼ੀਸਦੀ ਮਹਿੰਗਾਈ ਭੱਤੇ ਨੂੰ ਕੇਂਦਰ ਦੇ ਬਰਾਬਰ ਕਰਦਿਆਂ ਇਸ ਨੂੰ 4 ਫ਼ੀਸਦੀ ਤੱਕ ਵਧਾ ਰਹੇ ਹਾਂ, ਹੁਣ ਕਰਮੀਆਂ ਨੂੰ 50 ਫ਼ੀਸਦੀ ਮਹਿੰਗਾਈ ਭੱਤਾ ਮਿਲੇਗਾ।
SCO summit 2024: ਅੱਤਵਾਦ ਨਾਲ ਕੋਈ ਵਪਾਰ ਨਹੀਂ, ਪਾਕਿਸਤਾਨ 'ਚ ਗਰਜੇ ਐੱਸ. ਜੈਸ਼ੰਕਰ
NEXT STORY