ਰਾਏਪੁਰ- ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੇ ਨੇਤਾ ਵਿਸ਼ਨੂੰ ਦੇਵ ਸਾਈ ਨੇ ਬੁੱਧਵਾਰ ਨੂੰ ਇੱਥੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਾਈ ਦੇ ਨਾਲ ਹੀ ਭਾਜਪਾ ਵਿਧਾਇਕ ਅਰੁਣ ਸਾਓ ਅਤੇ ਵਿਜੈ ਸ਼ਰਮਾ ਨੇ ਵੀ ਸੂਬੇ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਹ ਪਹਿਲਾ ਮੌਕਾ ਹੇ ਜਦੋਂ ਸੂਬੇ 'ਚ ਮੁੱਖ ਮੰਤਰੀ ਨੂੰ ਸਹਿਯੋਗ ਕਰਨ ਲਈ ਦੋ ਉਪ ਮੁੱਖ ਮੰਤਰੀ ਬਣਾਏ ਗਏ ਹਨ। ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਨੇ ਸਾਇੰਸ ਕਾਲਜ ਮੈਦਾਨ 'ਚ ਇਕ ਸਹੁੰ ਚੁੱਕ ਸਮਾਗਮ ਦੌਰਾਨ ਸਾਈ ਅਤੇ ਦੋਵਾਂ ਉਪ ਮੁੱਖ ਮੰਤਰੀਆਂ ਨੂੰ ਅਹੁਦੇ ਅਤੇ ਗੋਪਨੀਯਤਾ ਦੀ ਸਹੁੰ ਚੁੱਕਾਈ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ ਦੀ ਘਟਨਾ ਨੂੰ ਲੈ ਕੇ ਡਰੇ ਸੰਸਦ ਮੈਂਬਰ, ਕਿਹਾ- ਅੱਜ ਸਾਡੇ ਨਾਲ ਕੁਝ ਵੀ ਹੋ ਸਕਦਾ ਸੀ
ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਨੀਤਿਨ ਗਡਕਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਵੀ ਸ਼ਾਮਲ ਸਨ।
ਭਾਜਪਾ ਨੇ ਐਤਵਾਰ ਨੂੰ ਪ੍ਰਮੁੱਖ ਆਦੀਵਾਸੀ ਨੇਤਾ ਸਾਈ (59) ਨੂੰ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦੇ ਰੂਪ 'ਚ ਚੁਣਿਆ ਸੀ। ਸਾਈ ਸੂਬੇ ਦੇ ਚੌਥੇ ਮੁੱਖ ਮੰਤਰੀ ਹਨ। ਸਾਬਕਾ ਕੇਂਦਰੀ ਮੰਤਰੀ ਸਾਈ ਛੱਤੀਸਗੜ੍ਹ 'ਚ ਭਾਜਪਾ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਸਰਗੁਜਾ ਖੇਤਰ ਦੇ ਕੁਨਕੁਰੀ ਵਿਧਾਨ ਸਭਾ ਸੀਟ ਤੋਂ ਜਿੱਤ ਹਾਸਿਲ ਕੀਤੀ ਸੀ। ਇਸ ਖੇਤਰ ਦੀਆਂ ਸਾਰੀਆਂ 14 ਸੀਟਾਂ 'ਤੇ ਹੁਣ ਭਾਜਪਾ ਦਾ ਕਬਜ਼ਾ ਹੈ।
ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ
ਸਾਈ ਦੇ ਨਾਲ ਸਹੁੰ ਚੁੱਕਣ ਵਾਲੇ ਉਪ ਮੁੱਖ ਮੰਤਰੀ ਅਰੁਣ ਸਾਓ (54) ਪ੍ਰਭਾਵਸ਼ਾਲੀ ਸਾਹੂ (ਤੇਲੀ) ਓ.ਬੀ.ਸੀ. ਭਾਈਚਾਰੇ ਤੋਂ ਆਉਂਦੇ ਹਨ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਹਨ। ਵਕੀਲ ਤੋਂ ਨੇਤਾ ਬਣੇ ਸਾਓ ਨੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਆਪਣੇ ਵਿਰੋਧੀ ਉਮੀਦਵਾਰ ਥਾਨੇਸ਼ਵਰ ਸਾਹੂ ਨੂੰ ਲੋਰਮੀ ਸੀਟ ਤੋਂ 45,891 ਵੋਟਾਂ ਨਾਲ ਹਰਾਇਆ ਹੈ। ਹੋਰ ਉਪ ਮੁੱਖ ਮੰਤਰੀ ਵਿਜੈ ਸ਼ਰਮਾ (50) ਬ੍ਰਾਹਮਣ ਭਾਈਚਾਰੇ ਤੋਂ ਹਨ। ਉਹ ਸੂਬੇ 'ਚ ਭਾਜਪਾ ਦੇ ਮਹਾਮੰਤਰੀ ਹਨ। ਹਿੰਦੂਤਵ ਦੇ ਜ਼ੋਰਦਾਰ ਸਮਰਥਕ ਸ਼ਰਮਾ ਨੇ ਕਾਵਰਧਾ ਹਲਕੇ ਤੋਂ ਪ੍ਰਭਾਵਸ਼ਾਲੀ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਮੁਹੰਮਦ ਅਕਬਰ ਨੂੰ 39,592 ਵੋਟਾਂ ਨਾਲ ਹਰਾਇਆ।
ਇਹ ਵੀ ਪੜ੍ਹੋ- ਸੰਸਦ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਮਹੂਆ ਮੋਇਤਰਾ ਨੂੰ ਦੂਜਾ ਝਟਕਾ, ਸਰਕਾਰੀ ਬੰਗਲਾ ਖਾਲੀ ਕਰਨ ਦੇ ਹੁਕਮ
ਸੰਸਦ 'ਚ ਸੁਰੱਖਿਆ ਮੁੱਦੇ 'ਤੇ ਦੋਹਾਂ ਸਦਨਾਂ 'ਚ ਬਿਆਨ ਦੇਣ ਗ੍ਰਹਿ ਮੰਤਰੀ ਅਮਿਤ ਸ਼ਾਹ : ਮਲਿਕਾਰਜੁਨ ਖੜਗੇ
NEXT STORY