ਸ਼ਿਮਲਾ— ਰਾਸ਼ਟਰਪਤੀ ਰਾਮਨਾਥ ਕੋਵਿੰਦ 4 ਦਿਨਾਂ ਹਿਮਾਚਲ ਦੌਰੇ ਮਗਰੋਂ ਐਤਵਾਰ ਦੁਪਹਿਰ ਨੂੰ ਦਿੱਲੀ ਵਾਪਸ ਪਰਤ ਗਏ ਹਨ। ਖਰਾਬ ਮੌਸਮ ਕਾਰਨ ਤੈਅ ਸਮੇਂ ਤੋਂ ਤਿੰਨ ਘੰਟੇ ਬਾਅਦ ਰਾਸ਼ਟਰਪਤੀ ਦੇ ਹੈਲੀਕਾਪਟਰ ਨੇ ਉਡਾਣ ਭਰੀ। ਦਰਅਸਲ ਹਿਮਾਚਲ ਪ੍ਰਦੇਸ਼ ਦੇ ਸੂਬਾਈ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਿਤ ਕਰਨ ਮਗਰੋਂ 4 ਦਿਨਾਂ ਦੇ ਦੌਰ ’ਤੇ ਇੱਥੇ ਆਏ ਰਾਮਨਾਥ ਕੋਵਿੰਦ ਨੇ ਅੱਜ ਸਵੇਰੇ ਦਿੱਲੀ ਵਾਪਸੀ ਕਰਨੀ ਸੀ ਪਰ ਹੈਲੀਕਾਪਟਰ ਖਰਾਬ ਮੌਸਮ ਕਾਰਨ ਉਡਾਣ ਨਹੀਂ ਭਰ ਸਕਿਆ।
ਕੋਵਿੰਦ ਨੂੰ ਹਵਾਈ ਫ਼ੌਜ ਦੇ ਹੈਲੀਕਾਪਟਰ ਤੋਂ ਅੱਜ ਦੁਪਹਿਰ 11 ਵਜੇ ਅਨਾਡੇਲ ਹੈਲੀਪੇਡ ਤੋਂ ਚੰਡੀਗੜ੍ਹ ਪਹੁੰਚਣਾ ਸੀ ਅਤੇ ਉੱਥੋਂ ਹਵਾਈ ਜਹਾਜ਼ ਤੋਂ ਦਿੱਲੀ ਜਾਣਾ ਸੀ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਦਾ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਦੁਪਹਿਰ ਕਰੀਬ 2 ਵਜੇ ਮੌਸਮ ਸਾਫ਼ ਹੋਣ ’ਤੇ ਹੈਲੀਕਾਪਟਰ ਦੇ ਉਡਾਣ ਭਰੀ। ਰਾਸ਼ਟਰਪਤੀ ਚੰਡੀਗੜ੍ਹ ਤਕ ਹੈਲੀਕਾਪਟਰ ’ਚ ਰਵਾਨਾ ਹੋਏ ਅਤੇ ਚੰਡੀਗੜ੍ਹ ਤੋਂ ਵਿਸ਼ੇਸ਼ ਜਹਾਜ਼ ਵਿਚ ਦਿੱਲੀ ਰਵਾਨਾ ਹੋਣਗੇ।
ਦੱਸ ਦੇਈਏ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਸਤੰਬਰ ਨੂੰ ਪਰਿਵਾਰ ਦੇ ਮੈਂਬਰਾਂ ਨਾਲ ਸ਼ਿਮਲਾ ਪਹੁੰਚੇ ਸਨ। ਉਨ੍ਹਾਂ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਅਤੇ ਦੀਸ਼ਾਂਤ ਸਮਾਰੋਹ ’ਚ ਹਿੱਸਾ ਲਿਆ। ਨਾਲ ਹੀ ਪਰਿਵਾਰ ਸਮੇਤ ਇਤਿਹਾਸਕ ਜਾਖੂ ਮੰਦਰ ’ਚ ਸੀਸ ਨਿਵਾਇਆ ਅਤੇ ਸ਼ਿਮਲਾ ਦੇ ਰੋਪਵੇਅ ਦੀ ਸੈਰ ਕੀਤੀ। ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਰਿਜ ’ਤੇ ਵੀ ਘੁੰਮਣ ਦਾ ਖੂਬ ਆਨੰਦ ਲਿਆ। ਇਸ ਦੌਰਾਨ ਉਨ੍ਹਾਂ ਨੇ ਰਿਜ ’ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ।
ਕੈਪਟਨ ਵਲੋਂ ਨਵਜੋਤ ਸਿੱਧੂ ਨੂੰ ਦੇਸ਼ਧ੍ਰੋਹੀ ਕਹਿਣਾ ਬਹੁਤ ਗੰਭੀਰ ਦੋਸ਼, ਕਾਂਗਰਸ ਰੱਖੇ ਆਪਣਾ ਪੱਖ : ਪ੍ਰਕਾਸ਼ ਜਾਵਡੇਕਰ
NEXT STORY