ਨਵੀਂ ਦਿੱਲੀ (ਇੰਟ.)– ਹਾਲ ਹੀ ’ਚ ਹੋਈ ਰਿਸਰਚ ਮੁਤਾਬਕ ਵਿਟਾਮਿਨ ਡੀ ਅਤੇ ਕੋਰੋਨਾ ਵਾਇਰਸ ਨਾਲ ਹੀ ਰਹੀ ਮੌਤ ’ਚ ਸਬੰਧ ਹੈ। ਜਿਨ੍ਹਾਂ ਲੋਕਾਂ ’ਚ ਵਿਟਾਮਿਨ ਡੀ ਦੀ ਕਮੀ ਪਾਈ ਗਈ ਹੈ, ਉਹ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪੀੜਤ ਹੋਏ ਹਨ। ਮਾਹਾਰਾਂ ਨੇ ਸਰੀਰ ’ਚ ਵਿਟਾਮਿਨ ਡੀ ਦੀ ਕਮੀ ਅਤੇ ਕੋਵਿਡ-19 ਦੇ ਵੱਧਦੇ ਕੇਸੇਸ ’ਚ ਸਬੰਧ ਖੋਜ ਕੱਢੀ ਹੈ। ਪਹਿਲਾਂ ਕੁਝ ਸਟੱਡੀਜ਼ ਮੁਤਾਬਕ ਵਿਟਾਮਿਨ ਡੀ ਦੀ ਕਮੀ ਅਤੇ ਸਾਹ ਨਾਲ ਜੁੜੇ ਇਨਫੈਕਸ਼ਨਸ ’ਚ ਸਬੰਧ ਹੋਣ ਦਾ ਖਦਸ਼ਾ ਸੀ। ਹਾਲ ਹੀ ’ਚ ਹੋਈ ਇਕ ਰਿਸਰਚ ਮੁਤਾਬਕ ਵਿਟਾਮਿਨ ਡੀ ਵ੍ਹਾਈਟ ਬਲੱਡ ਸੈਲਸ ਜਿਸ ਤਰ੍ਹਾਂ ਕੰਮ ਕਰਦੇ ਹਨ, ਉਸ ਨੂੰ ਕੰਟਰੋਲ ਕਰਦਾ ਹੈ। ਵਿਟਾਮਿਨ ਡੀ ਵ੍ਹਾਈਟ ਬਲੱਡ ਸੈਲਸ ਨੂੰ ਸਾਈਟੋਕਾਈਨਸ ਨਾਂ ਦੇ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ ਜੋ ਕੋਰੋਨਾ ਵਾਇਰਸ ਤੋਂ ਪੀੜਤ ਰੋਗੀਆਂ ’ਚ ਵੱਧ ਮਾਤਰਾ ’ਚ ਪੈਦਾ ਹੁੰਦੇ ਹਨ।
ਇਟਲੀ ਅਤੇ ਸਪੇਨ ਦੋਹਾਂ ਥਾਂ ’ਤੇ ਕੋਵਿਡ-19 ਬਹੁਤ ਤੇਜ਼ੀ ਨਾਲ ਫੈਲਿਆ ਹੈ। ਹਾਲ ਹੀ ’ਚ ਹੋਈ ਇਕ ਸਟੱਡੀ ’ਚ ਦੇਖਿਆ ਗਿਆ ਹੈ ਕਿ ਦੋਹਾਂ ਦੇਸ਼ਾਂ ’ਚ ਵਿਟਾਮਿਨ ਡੀ ਦਾ ਔਸਤ ਬਹੁਤ ਘੱਟ ਹੈ। ਕਿਹਾ ਗਿਆ ਹੈ ਕਿ ਇਸ ਦੇ ਪਿੱਛੇ ਦਾ ਕਾਰਣ ਇਹ ਹੈ ਕਿ ਸਾਉਦਰਨ ਯੂਰਪ ’ਚ ਜਿਆਦਾਤਰ ਬਜ਼ੁਰਗ ਸੂਰਜ ਦੀਆਂ ਕਿਰਣਾਂ ਤੋਂ ਦੂਰ ਰਹਿੰਦੇ ਹਨ। ਸਭ ਤੋਂ ਹਾਈ ਵਿਟਾਮਿਨ ਡੀ ਦਾ ਪੱਧਰ ਨਾਰਦਨ ਯੂਰਪ ’ਚ ਪਾਇਆ ਗਿਆ ਹੈ। ਲਿਵਰ ਆਇਲ ਏਅਰ ਵਿਟਾਮਿਨ ਡੀ ਦੀਆਂ ਗੋਲੀਆਂ ਲੈਣ ਕਾਰਣ ਇਥੋਂ ਦੇ ਲੋਕਾਂ ’ਚ ਉੱਚ ਵਿਟਾਮਿਨ ਡੀ ਦਾ ਪੱਧਰ ਦੇਖਿਆ ਗਿਆ ਹੈ।
SBI ਨੇ ਗਾਹਕਾਂ ਨੂੰ ਦਿੱਤਾ ਸੁਝਾਅ, ਕਿਹਾ-ਇਸ ਤਰ੍ਹਾਂ ਯੂਨੀਕ ਰੱਖੋ ਆਪਣਾ ਪਾਸਵਰਡ
NEXT STORY