ਬੋਕਾਰੋ- ਜ਼ਿੰਦਗੀ ਦੀ ਆਸ ਛੱਡ ਚੁੱਕੇ ਇਕ 55 ਸਾਲਾ ਦੁਲਾਰਚੰਦ ਮੁੰਡਾ ਦਾ ਕੋਰੋਨਾ ਰੋਕੂ ਟੀਕੇ ਨੇ ਜਿਊਣ ਦਾ ਰਾਹ ਸੌਖਾ ਕਰ ਦਿੱਤਾ। ਖੇਤਰ ’ਚ ਚਰਚਾ ਇਹ ਹੈ ਕਿ 5 ਸਾਲਾਂ ਤੋਂ ਜ਼ਿੰਦਗੀ ਦੀ ਜੰਗ ਲੜ ਰਹੇ ਮੁੰਡਾ ਦੀ ਕੋਵਿਸ਼ੀਲਡ ਵੈਕਸੀਨ ਲੈਣ ਤੋਂ ਬਾਅਦ ਨਾ ਸਿਰਫ਼ ਲੜਖੜਾਉਂਦੀ ਆਵਾਜ਼ ਬਿਹਤਰ ਹੋ ਗਈ, ਸਗੋਂ ਉਸ ਦੇ ਸਰੀਰ ’ਚ ਨਵੀਂ ਜਾਨ ਆ ਗਈ। ਮਾਮਲਾ ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਦੇ ਪੇਟਰਵਾਰ ਡਵੀਜ਼ਨ ਦੇ ਉਤਾਸਾਰਾ ਪੰਚਾਇਤ ਅਧੀਨ ਆਉਂਦੇ ਸਲਗਾਡੀਹ ਪਿੰਡ ਦਾ ਹੈ। ਪੰਚਾਇਤ ਦੇ ਮੁਖੀ ਸੁਮਿੱਤਰਾ ਦੇਵੀ ਅਤੇ ਸਾਬਕਾ ਮੁਖੀਆ ਮਹੇਂਦਰ ਮੁੰਡਾ ਨੇ ਵੀ ਇਸ ਨੂੰ ਵੈਕਸੀਨ ਦਾ ਅਸਰ ਦੱਸਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਦਿੱਲੀ 'ਚ ਸਾਰੇ ਨਿੱਜੀ ਦਫ਼ਤਰ ਬੰਦ, ਘਰੋਂ ਕੰਮ ਕਰਨਗੇ ਕਰਮੀ
ਸਲਗਾਡੀਹ ਪਿੰਡ ਨਿਵਾਸੀ ਦੁਲਾਰਚੰਦ ਮੁੰਡਿਆ (55 ਸਾਲ) ਲਗਭਗ 5 ਸਾਲ ਪਹਿਲਾਂ ਇਕ ਸੜਕ ਹਾਦਸੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ। ਇਲਾਜ ਹੋਣ ਤੋਂ ਬਾਅਦ ਉਹ ਠੀਕ ਤਾਂ ਹੋ ਗਿਆ ਪਰ ਉਸ ਦੇ ਸਰੀਰ ਦੇ ਕੁਝ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੇ ਨਾਲ ਉਸ ਦੀ ਆਵਾਜ਼ ਵੀ ਲੜਖੜਾਉਣ ਲੱਗੀ ਸੀ। 1 ਸਾਲ ਤੋਂ ਉਸ ਦੀ ਜਿੰਦਗੀ ਮੰਜੇ ’ਤੇ ਹੀ ਗੁਜ਼ਰ ਰਹੀ ਸੀ। ਉਹ ਸਹੀ ਤਰ੍ਹਾਂ ਬੋਲ ਵੀ ਨਹੀਂ ਪਾ ਰਿਹਾ ਸੀ। ਇਸ ਸੰਬੰਧ ’ਚ ਮੈਡੀਕਲ ਇੰਚਾਰਜ ਡਾ. ਅਲਬੇਲ ਕੇਰਕੇੱਟਾ ਨੇ ਦੱਸਿਆ ਕਿ ਆਂਗਨਵਾੜੀ ਕੇਂਦਰ ਦੀ ਸੇਵਿਕਾ ਵੱਲੋਂ 4 ਜਨਵਰੀ ਨੂੰ ਉਸ ਦੇ ਘਰ ’ਚ ਜਾ ਕੇ ਵੈਕਸੀਨ ਲਾਈ ਗਈ ਸੀ ਅਤੇ 5 ਜਨਵਰੀ ਤੋਂ ਹੀ ਉਸ ਦੇ ਬੇਜਾਨ ਸਰੀਰ ਨੇ ਹਰਕਤ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਸ ਨੂੰ ਇਸਪਾਇਨ ਦਾ ਪ੍ਰਾਬਲਮ ਸੀ। ਫਿਲਹਾਲ ਇਹ ਇਕ ਜਾਂਚ ਦਾ ਵਿਸ਼ਾ ਬਣਦਾ ਹੈ। ਜਦੋਂ ਕਿ ਸਿਵਲ ਸਰਜਨ ਡਾ. ਜਿਤੇਂਦਰ ਕੁਮਾਰ ਨੇ ਕਿਹਾ ਇਹ ਅਨੋਖੀ ਘਟਨਾ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰਕੇ ਦਿੱਤੀ ਜਾਣਕਾਰੀ
NEXT STORY